ਆਸਟ੍ਰੇਲੀਆ ''ਚ ਦਸੰਬਰ ਤੱਕ ''ਬੱਚਿਆਂ'' ਨੂੰ ਲਗਾਏ ਜਾ ਸਕਦੇ ਹਨ ਕੋਵਿਡ-19 ਟੀਕੇ

10/10/2021 5:55:47 PM

ਕੈਨਬਰਾ (ਯੂਐਨਆਈ/ਸ਼ਿਨਹੂਆ): ਕੋਵਿਡ-19 ਲਾਗ ਦੀ ਤੀਜੀ ਲਹਿਰ ਨਾਲ ਜੂਝ ਰਹੇ ਆਸਟ੍ਰੇਲੀਆ ਵਿਚ 5 ਸਾਲ ਤੋਂ ਘੱਟ ਉਮਰ ਦੇ ਬੱਚੇ 2021 ਦੇ ਅੰਤ ਤੋਂ ਪਹਿਲਾਂ ਕੋਰੋਨਾ ਵਾਇਰਸ ਟੀਕੇ ਲਈ ਯੋਗ ਹੋ ਸਕਦੇ ਹਨ। ਆਸਟ੍ਰੇਲੀਅਨ ਟੈਕਨੀਕਲ ਐਡਵਾਈਜ਼ਰੀ ਗਰੁੱਪ ਆਨ ਇਮਊਨਾਈਜ਼ੇਸ਼ਨ (ATAGI) ਦੇ ਸਹਿ-ਪ੍ਰਧਾਨ ਐਲਨ ਚੇਂਗ ਨੇ ਕਿਹਾ,"ਜੇਕਰ ਸਭ ਕੁਝ ਠੀਕ ਰਿਹਾ ਤਾਂ 5 ਤੋਂ 11 ਸਾਲ ਦੀ ਉਮਰ ਦੇ ਬੱਚੇ ਦਸੰਬਰ ਦੇ ਅਖੀਰ ਵਿੱਚ ਟੀਕੇ ਲਗਵਾਉਣੇ ਸ਼ੁਰੂ ਕਰ ਸਕਦੇ ਹਨ।'' ਇਹ ਬਿਆਨ ਫਾਈਜ਼ਰ ਦੁਆਰਾ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਆਇਆ ਹੈ ਕਿ ਊਹ ਮੈਡੀਕਲ ਰੈਗੂਲੇਟਰ - ਥੈਰੇਪੂਟਿਕ ਗੁਡਜ਼ ਐਡਮਨਿਸਟ੍ਰੇਸ਼ਨ (ਟੀਜੀਏ) ਨੂੰ ਅਰਜ਼ੀ ਦੇਵੇਗਾ।

ਹਾਲਾਂਕਿ, ਚੇਂਗ ਨੇ ਚੇਤਾਵਨੀ ਦਿੱਤੀ ਕਿ ਪ੍ਰਵਾਨਗੀ ਦੀ ਕੋਈ ਗਾਰੰਟੀ ਨਹੀਂ ਹੈ ਕਿਉਂਕਿ ਕੋਵਿਡ-19 ਸਕੂਲੀ ਬੱਚਿਆਂ ਲਈ "ਬਹੁਤ ਛੋਟੇ" ਪੱਧਰ ਦਾ ਖਤਰਾ ਹੈ।ਐਤਵਾਰ ਨੂੰ ਨਾਈਨ ਮਨੋਰੰਜਨ ਅਖ਼ਬਾਰਾਂ ਨੇ ਚੇਂਗ ਦੇ ਹਵਾਲੇ ਨਾਲ ਕਿਹਾ,“ਜਦੋਂ ਅਸੀਂ 80 ਸਾਲ ਦੇ ਬਜ਼ੁਰਗਾਂ ਬਾਰੇ ਸੋਚ ਰਹੇ ਹੁੰਦੇ ਹਾਂ, ਜਿਹਨਾਂ ਨੂੰ ਕੋਵਿਡ-19 ਦਾ ਖ਼ਤਰਾ ਅਸਲ ਵਿੱਚ ਸਪੱਸ਼ਟ ਹੁੰਦਾ ਹੈ, ਲਗਭਗ ਇੱਕ ਤਿਹਾਈ ਲੋਕ ਮਰ ਜਾਂਦੇ ਹਨ।” ਉਹਨਾਂ ਨੇ ਅੱਗੇ ਕਿਹਾ,“ਜਦੋਂ ਅਸੀਂ ਬੱਚਿਆਂ ਨੂੰ ਦੇਖਦੇ ਹਾਂ, ਜੋ ਬਹੁਤ ਘੱਟ ਹਸਪਤਾਲ ਜਾਂਦੇ ਹਨ ਅਤੇ ਇੱਕ ਨਿਯਮ ਦੇ ਤੌਰ 'ਤੇ ਕੋਵਿਡ ਨਾਲ ਨਹੀਂ ਮਰਦੇ, ਤਾਂ ਇਹ ਇੱਕ ਵੱਖਰਾ ਸਮੀਕਰਨ ਹੈ।” ਇਸ ਦੇ ਜਵਾਬ ਵਿੱਚ ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਕਿ ਜੇ ਟੀ.ਜੀ.ਏ. ਪ੍ਰਵਾਨਗੀ ਦਿੰਦਾ ਹੈ ਤਾਂ ਆਸਟ੍ਰੇਲੀਆ ਕੋਲ ਇਸ ਉਮਰ ਵਰਗ ਦੇ 2.1 ਮਿਲੀਅਨ ਬੱਚਿਆਂ ਨੂੰ ਪੂਰੀ ਤਰ੍ਹਾਂ ਟੀਕਾ ਲਗਾਉਣ ਲਈ ਫਾਈਜ਼ਰ ਦੀ ਸਪਲਾਈ ਹੈ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਅਨ ਸਰਕਾਰ ਦੇਣ ਜਾ ਰਹੀ ਹੈ 'ਚਾਈਲਡ ਕੇਅਰ ਸਬਸਿਡੀ'

ਅਗਸਤ ਦੇ ਅਖੀਰ ਵਿੱਚ ਆਸਟ੍ਰੇਲੀਆ ਨੇ ਬਾਲਗਾਂ ਲਈ ਕੋਵਿਡ-19 ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਸੀ ਕਿਉਂਕਿ ਏ.ਟੀ.ਏ.ਜੀ.ਆਈ. ਨੇ ਸਰਕਾਰ ਨੂੰ ਸਲਾਹ ਦਿੱਤੀ ਕਿ ਫਾਈਜ਼ਰ ਟੀਕਾ 12-15 ਸਾਲ ਦੀ ਉਮਰ ਦੇ ਬੱਚਿਆਂ ਲਈ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ। ਐਤਵਾਰ ਨੂੰ, ਆਸਟ੍ਰੇਲੀਆ ਨੇ ਸਥਾਨਕ ਤੌਰ 'ਤੇ ਪ੍ਰਾਪਤ ਕੀਤੇ ਕੋਵਿਡ-19 ਦੇ 2,300 ਤੋਂ ਵੱਧ ਨਵੇਂ ਲਾਗਾਂ ਅਤੇ 11 ਮੌਤਾਂ ਦੀ ਖ਼ਬਰ ਦਿੱਤੀ। ਆਸਟ੍ਰੇਲੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਰਾਜ ਨਿਊ ਸਾਊਥ ਵੇਲਜ਼ (ਐਨ.ਐਸ.ਡਬਲਯੂ.), ਜਿਸ ਦੀ ਰਾਜਧਾਨੀ ਸਿਡਨੀ ਹੈ ਵਿੱਚ 477 ਨਵੇਂ ਸਥਾਨਕ ਕੇਸ ਦਰਜ ਕੀਤੇ ਗਏ ਅਤੇ ਛੇ ਮੌਤਾਂ ਹੋਈਆਂ। 

ਮੈਲਬੌਰਨ ਦੇ ਨਾਲ ਰਾਜਧਾਨੀ ਸ਼ਹਿਰ ਦੇ ਤੌਰ 'ਤੇ ਦੂਜੇ ਸਭ ਤੋਂ ਵੱਧ ਆਬਾਦੀ ਵਾਲੇ ਵਿਕਟੋਰੀਆ ਰਾਜ ਨੇ 1,890 ਨਵੇਂ ਸਥਾਨਕ ਕੇਸ ਅਤੇ ਪੰਜ ਮੌਤਾਂ ਦੀ ਸੂਚਨਾ ਦਿੱਤੀ। ਆਸਟ੍ਰੇਲੀਅਨ ਕੈਪੀਟਲ ਟੈਰੀਟਰੀ (ACT) ਨੇ ਸ਼ੁੱਕਰਵਾਰ ਨੂੰ ਖ਼ਤਮ ਹੋਣ ਵਾਲੀ ਤਾਲਾਬੰਦੀ ਤੋਂ ਪਹਿਲਾਂ 30 ਨਵੇਂ ਕੇਸ ਦਰਜ ਕੀਤੇ।ਸਿਹਤ ਵਿਭਾਗ ਦੁਆਰਾ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ, ਸ਼ਨੀਵਾਰ ਤੱਕ 16 ਸਾਲ ਅਤੇ ਇਸ ਤੋਂ ਵੱਧ ਉਮਰ ਦੇ 82.2 ਪ੍ਰਤੀਸ਼ਤ ਆਸਟ੍ਰੇਲੀਆਈ ਲੋਕਾਂ ਨੂੰ ਕੋਵਿਡ ਟੀਕੇ ਦੀ ਇੱਕ ਖੁਰਾਕ ਮਿਲੀ ਸੀ ਅਤੇ 61.9 ਪ੍ਰਤੀਸ਼ਤ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਸੀ।

ਨੋਟ- ਆਸਟ੍ਰੇਲੀਆ ਵੱਲੋਂ 5 ਤੋਂ 11 ਸਾਲ ਦੇ ਬੱਚਿਆਂ ਦਾ ਕੀਤਾ ਜਾਵੇਗਾ ਕੋਰੋਨਾ ਟੀਕਾਕਰਣ, ਖ਼ਬਰ 'ਤੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News