ਕੋਵਿਡ-19 ਤੋਂ ਬਚਣ ਲਈ ਸ਼ਖਸ ਨੇ ਵਰਤਿਆ ''ਬੁਲਬੁਲਾ'', ਬਣਿਆ ਚਰਚਾ ਦਾ ਵਿਸ਼ਾ

Monday, Jul 27, 2020 - 06:29 PM (IST)

ਕੋਵਿਡ-19 ਤੋਂ ਬਚਣ ਲਈ ਸ਼ਖਸ ਨੇ ਵਰਤਿਆ ''ਬੁਲਬੁਲਾ'', ਬਣਿਆ ਚਰਚਾ ਦਾ ਵਿਸ਼ਾ

ਸਿਡਨੀ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਰੋਨਾਵਾਇਰਸ ਮਹਾਮਾਰੀ ਤੋਂ ਬਚਾਅ ਲਈ ਲੋਕ ਕਈ ਢੰਗਾਂ ਦੀ ਵਰਤੋਂ ਕਰ ਰਹੇ ਹਨ। ਉਂਝ ਇਸ ਵਾਇਰਸ ਤੋਂ ਬਚਾਅ ਲਈ ਮਾਸਕ ਪਾਉਣਾ, ਸਮਾਜਿਕ ਦੂਰੀ ਬਣਾਈ ਰੱਖਣਾ ਅਤੇ ਸੈਨੇਟਾਈਜ਼ਰ ਜਿਹੀਆਂ ਚੀਜ਼ਾਂ ਦੀ ਵਰਤੋਂ ਕਰਨੀ ਮਹੱਤਵਪੂਰਨ ਦੱਸੀ ਗਈ ਹੈ।ਆਸਟ੍ਰੇਲੀਆ ਵਿਚ ਇਕ ਨੌਜਵਾਨ ਨੇ ਇਹਨਾਂ ਸਾਰੇ ਝੰਜਟਾਂ ਤੋਂ ਛੁਟਕਾਰਾ ਪਾਉਣ ਦਾ ਤਰੀਕਾ ਲੱਭ ਲਿਆ ਹੈ। ਉਸ ਨੇ ਪਲਾਸਟਿਕ ਦਾ ਇਕ ਅਜਿਹਾ ਬੁਲਬੁਲਾ ਲਿਆ ਹੈ ਜਿਸ ਵਿਚ ਦਾਖਲ ਹੋ ਕੇ ਉਹ ਕਾਫੀ ਦੇਰ ਤੱਕ ਭੀੜਭਾੜ ਵਾਲੀਆਂ ਥਾਵਾਂ 'ਤੇ ਵੀ ਘੁੰਮ ਸਕਦਾ ਹੈ ਅਤੇ ਕੋਰੋਨਾ ਤੋਂ ਵੀ ਬਚਿਆ ਰਹਿ ਸਕਦਾ ਹੈ। ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਰਹਿਣ ਵਾਲੇ ਸ਼ਖਸ ਦਾ ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਨੂੰ ਕਾਫੀ ਪਸੰਦ ਵੀ ਕਰ ਰਹੇ ਹਨ।

PunjabKesari

ਵਿਕਟੋਰੀਆ ਦਾ ਇਹ ਨੌਜਵਾਨ ਨਾ ਤਾਂ ਮਾਸਕ ਪਹਿਨਦਾ ਹੈ ਅਤੇ ਨਾ ਹੀ ਸੈਨੇਟਾਈਜਰ ਦੀ ਵਰਤੋਂ ਕਰਦਾ ਹੈ। ਉਹ ਸੜਕਾਂ 'ਤੇ ਬਿਨਾਂ ਕਿਸੇ ਡਰ ਦੇ ਘੁੰਮਦਾ ਹੈ। ਪੇਸ਼ੇ ਤੋਂ ਇਕ ਦੁਕਾਨਦਾਰ ਉਸ ਸ਼ਖਸ ਨੇ ਜਦੋਂ ਵੀ ਘਰੋਂ ਬਾਹਰ ਨਿਕਲਣਾ ਹੁੰਦਾ ਹੈ ਉਹ ਇਕ ਪਲਾਸਟਿਕ ਦੇ ਬੁਲਬੁਲੇ ਵਿਚ ਦਾਖਲ ਹੋ ਜਾਂਦਾ ਹੈ। ਉਸ ਸ਼ਖਸ ਨੂੰ ਮੈਲਬੌਰਨ ਤੋਂ 47 ਕਿਲੋਮੀਟਰ ਦੂਰ ਬੇਲਗ੍ਰਾਵੇ ਨਾਮ ਦੀ ਜਗ੍ਹਾ 'ਤੇ ਸੜਕਾਂ 'ਤੇ ਘੁੰਮਦੇ ਸਮੇਂ ਲੋਕਾਂ ਨੇ ਆਪਣੇ ਕੈਮਰੇ ਵਿਚ ਕੈਦ ਕਰ ਲਿਆ। ਉਸ ਦੇ ਪੈਰਾਂ ਵਿਚ ਨਾ ਤਾਂ ਬੂਟ ਸਨ ਅਤੇ ਨਾ ਹੀ ਚਿਹਰੇ 'ਤੇ ਕੋਈ ਮਾਸਕ। ਉਸ ਨੇ ਇਸ ਵੱਡੇ ਪਲਾਸਟਿਕ ਦੇ ਬੁਲਬਲੇ ਦੇ ਅੰਦਰ ਖੁਦ ਨੂੰ ਸੁਰੱਖਿਅਤ ਕਰ ਲਿਆ ਸੀ। 

ਪੜ੍ਹੋ ਇਹ ਅਹਿਮ ਖਬਰ- ਕੌਂਸਲੇਟ ਬੰਦ ਕਰਨ ਦੇ ਮੁੱਦੇ 'ਤੇ ਚੀਨ ਹਮਲਾਵਰ ਤੋਂ ਬਣਿਆ ਅਪੀਲਕਰਤਾ : ਆਸਟ੍ਰੇਲੀਆਈ ਅਖਬਾਰ

ਸ਼ੁੱਕਰਵਾਰ ਨੂੰ ਜਦੋਂ ਉਹ ਸੜਕਾਂ 'ਤੇ ਬੁਲਬੁਲੇ ਨੂੰ ਅੱਗੇ ਵਧਾਉਂਦੇ ਹੋਏ ਜਾ ਰਿਹਾ ਸੀ ਅਤੇ ਲੋਕ ਉਸ ਨੂੰ ਟਕਟਕੀ ਲਗਾਏ ਦੇਖ ਰਹੇ ਸੀ। ਉਸ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ,''ਇਸ ਬੁਲਬੁਲੇ ਵਿਚ ਮੈਂ ਇਕ ਇਨਸਾਨ ਹਾਂ।'' ਗੌਰਤਲਬ ਹੈ ਕਿ ਵਿਕਟੋਰੀਆ ਵਿਚ ਕੋਰੋਨਾ ਸਬੰਧੀ ਮਾਮਲੇ ਤੇਜ਼ੀ ਨਾਲ ਵਧੇ ਹਨ। 532 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਪ੍ਰੀਮੀਅਰ ਡੈਨੀਅਲ ਐਂਡਰੀਊਜ਼ ਨੇ ਲੋਕਾਂ ਨੂੰ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਚੇਤਾਵਨੀ ਦਿੱਤੀ ਹੈ। ਉੱਧਰ ਬੁਲਬੁਲੇ ਵਾਲਾ ਵੀਡੀਓ ਇਕ ਸਥਾਨਕ ਨਾਗਰਿਕ ਨੇ ਫੇਸਬੁੱਕ 'ਤੇ ਪਾਇਆ  ਅਤੇ ਇਸ ਮਹਾਮਾਰੀ ਵਿਚ ਵੀ ਸਾਰਿਆਂ ਦੇ ਚਿਹਰੇ 'ਤੇ ਹਾਸਾ ਲਿਆਉਣ ਲਈ ਸ਼ਖਸ ਦਾ ਸ਼ੁਕਰੀਆ ਅਦਾ ਕੀਤਾ ਹੈ। ਫੇਸਬੁੱਕ 'ਤੇ ਇਹ ਵੀਡੀਓ ਦੇਖ ਕੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਕ ਨੇ ਲਿਖਿਆ ਹੈ,''ਅਸਲ ਵਿਚ ਮੈਂ ਬਹੁਤ ਜ਼ਿਆਦਾ ਹੱਸ ਰਿਹਾ ਹਾਂ।'' ਇਕ ਨੇ ਲਿਖਿਆ ਕਿ ਇਹ ਤਾਲਾਬੰਦੀ ਨੂੰ ਵਿਕਟੋਰੀਅਨਜ਼ ਦਾ ਜਵਾਬ ਹੈ। ਜਦਕਿ ਇਕ ਸ਼ਖਸ ਨੇ ਲਿਖਿਆ,''ਮੈਂ ਸਮਝਦਾ ਹਾਂ ਕਿ ਉਸ ਨੇ ਸਾਡੀ ਜ਼ਿੰਦਗੀ ਵਿਚ ਕੁਝ ਬਿਹਤਰੀਨ ਪਲ ਲਿਆਉਣ ਦੀ ਕੋਸ਼ਿਸ਼ ਕੀਤੀ ਹੈ।'' ਉਂਝ ਹਾਲੇ ਇਹ ਪਤਾ ਨਹੀਂ ਚੱਲ ਪਾਇਆ ਹੈਕਿ ਇਸ ਬੁਲਬੁਲੇ ਵਿਚ ਮੌਜੂਦ ਆਕਸੀਜਨ ਦੇ ਦਮ 'ਤੇ ਕਿੰਨੀ ਦੇਰ ਉਸ ਦੇ ਅੰਦਰ ਰਿਹਾ ਜਾ ਸਕਦਾ ਹੈ।


author

Vandana

Content Editor

Related News