ਆਸਟ੍ਰੇਲੀਆ ''ਚ ਉਮੀਕਰੋਨ ਦੇ 8 ਮਾਮਲੇ, SA ਨੇ ਸਖ਼ਤ ਕੀਤੀਆਂ ਸਰਹੱਦੀ ਪਾਬੰਦੀਆਂ

Thursday, Dec 02, 2021 - 12:31 PM (IST)

ਆਸਟ੍ਰੇਲੀਆ ''ਚ ਉਮੀਕਰੋਨ ਦੇ 8 ਮਾਮਲੇ, SA ਨੇ ਸਖ਼ਤ ਕੀਤੀਆਂ ਸਰਹੱਦੀ ਪਾਬੰਦੀਆਂ

ਕੈਨਬਰਾ (ਭਾਸ਼ਾ) ਆਸਟ੍ਰੇਲੀਆ ਵਿਚ ਵੀ ਕੋਰੋਨਾ ਦੇ ਨਵੇਂ ਵੈਰੀਐਂਟ ਉਮੀਕਰੋਨ ਦੇ ਮਾਮਲੇ ਪਾਏ ਗਏ ਹਨ।ਹਾਲ ਹੀ ਵਿੱਚ ਵਾਪਸ ਆਏ ਇੱਕ ਅੰਤਰਰਾਸ਼ਟਰੀ ਯਾਤਰੀ ਦੇ ਐੱਨ.ਐੱਸ.ਡਬਲਊ. ਵਿੱਚ ਸਕਾਰਾਤਮਕ ਟੈਸਟ ਕੀਤੇ ਜਾਣ ਤੋਂ ਬਾਅਦ ਦੇਸ਼ ਵਿੱਚ ਪੁਸ਼ਟੀ ਕੀਤੇ ਓਮੀਕਰੋਨ ਕੇਸਾਂ ਦੀ ਗਿਣਤੀ ਅੱਠ ਹੋ ਗਈ ਹੈ। ਉੱਧਰ ਦੱਖਣੀ ਆਸਟ੍ਰੇਲੀਆ (SA) ਦੀ ਰਾਜ ਸਰਕਾਰ ਨੇ ਕੋਰੋਨਾ ਵਾਇਰਸ ਦੇ ਫੈਲੇ ਨਵੇਂ ਵੈਰੀਐਂਟ ਉਮੀਕਰੋਨ ਪ੍ਰਕੋਪ ਨਾਲ ਨਜਿੱਠਣ ਲਈ ਆਪਣੀਆਂ ਸਰਹੱਦੀ ਪਾਬੰਦੀਆਂ ਨੂੰ ਸਖ਼ਤ ਕਰ ਦਿੱਤਾ ਹੈ।ਐੱਸਏ ਨੇ ਵੀਰਵਾਰ ਨੂੰ 18 ਨਵੇਂ ਕੋਵਿਡ-19 ਕੇਸਾਂ ਦੀ ਰਿਪੋਰਟ ਕੀਤੀ, ਜਿਨ੍ਹਾਂ ਵਿੱਚੋਂ 16 ਸ਼ਨੀਵਾਰ ਰਾਤ ਨੂੰ ਇੱਕ ਸਕੂਲ ਰੀਯੂਨੀਅਨ ਪ੍ਰੋਗਰਾਮ ਨਾਲ ਜੁੜੇ ਹੋਏ ਹਨ, ਜਦੋਂ ਕਿ ਬਾਕੀ ਦੋ ਅੰਤਰਰਾਜੀ ਸੰਕਰਮਿਤ ਹੋਏ ਮੰਨੇ ਜਾਂਦੇ ਹਨ।

ਅਧਿਕਾਰੀਆਂ ਨੇ ਸਕੂਲ ਰੀਯੂਨੀਅਨ ਦੇ ਪ੍ਰਕੋਪ ਦੇ ਸਰੋਤ ਦੀ ਪਛਾਣ ਨਹੀਂ ਕੀਤੀ ਹੈ ਪਰ ਉਹਨਾਂ ਦਾ ਮੰਨਣਾ ਹੈ ਕਿ ਇਹ ਉਹ ਵਿਅਕਤੀ ਹੈ ਜੋ ਕੋਰੋਨਾ ਵਾਇਰਸ ਨੂੰ ਐੱਸਏ ਵਿਚ ਲਿਆਇਆ, ਜਦੋਂ ਉਸ ਨੇ 23 ਨਵੰਬਰ ਨੂੰ ਕੋਵਿਡ-ਹਿੱਟ ਨਿਊ ਸਾਊਥ ਵੇਲਜ਼ (NSW), ਵਿਕਟੋਰੀਆ ਅਤੇ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ (ACT) ਦੇ ਯਾਤਰੀਆਂ ਲਈ ਆਪਣੀਆਂ ਸਰਹੱਦਾਂ ਖੋਲ੍ਹੀਆਂ ਸਨ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਓਮੀਕਰੋਨ ਵੈਰੀਐਂਟ 'ਤੇ ਫੈਲਣ ਅਤੇ ਇਸ ਨਾਲ ਨਜਿੱਠਣ ਲਈ ਐੱਸਏ ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਘੋਸ਼ਣਾ ਕੀਤੀ ਕਿ ਐੱਨ.ਐੱਸ.ਡਬਲਊ ਤੋਂ ਸਾਰੇ ਯਾਤਰੀਆਂ ਦਾ ਹੁਣ ਐੱਸਏ ਪਹੁੰਚਣ 'ਤੇ ਟੈਸਟ ਕੀਤਾ ਜਾਵੇਗਾ।ਰਾਜ ਨੇ ਅੰਤਰਰਾਸ਼ਟਰੀ ਆਮਦ ਲਈ ਕੁਆਰੰਟੀਨ ਸਮਾਂ ਵੀ ਸੱਤ ਦਿਨਾਂ ਤੋਂ ਵਧਾ ਕੇ 14 ਦਿਨ ਕਰ ਦਿੱਤਾ ਹੈ।

ਪੜ੍ਹੋ ਇਹ ਅਹਿਮ ਖਬਰ-ਓਮੀਕਰੋਨ ਦੀ ਦਹਿਸ਼ਤ : ਕਰਾਚੀ ਹਵਾਈ ਅੱਡੇ 'ਤੇ 5 ਪਾਕਿਸਤਾਨੀ ਯਾਤਰੀ ਪਾਏ ਗਏ ਕੋਰੋਨਾ ਪਾਜ਼ੇਟਿਵ

ਮਾਰਸ਼ਲ ਨੇ ਕਿਹਾ ਕਿ ਉਹ ਸਰਹੱਦ ਖੋਲ੍ਹਣ ਤੋਂ ਬਾਅਦ ਕੇਸਾਂ ਦੀ ਗਿਣਤੀ ਵਿੱਚ ਵਾਧੇ ਤੋਂ ਹੈਰਾਨ ਨਹੀਂ ਹੋਏ ਸਨ ਪਰ ਓਮੀਕਰੋਨ ਦੀ ਸਥਿਤੀ 'ਤੇ "ਅਸਾਧਾਰਨ ਸਾਵਧਾਨੀ ਨਾਲ" ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ।ਕੋਰੋਨਾ ਦੀ ਤੀਜੀ ਲਹਿਰ ਨਾਲ ਜੂਝ ਰਹੇ ਆਸਟ੍ਰੇਲੀਆ ਨੇ ਵੀਰਵਾਰ ਨੂੰ 1,700 ਤੋਂ ਵੱਧ ਨਵੇਂ ਕੋਵਿਡ ਕੇਸਾਂ ਦੀ ਰਿਪੋਰਟ ਕੀਤੀ।ਜ਼ਿਆਦਾਤਰ ਨਵੇਂ ਕੇਸ ਵਿਕਟੋਰੀਆ ਵਿੱਚ ਸਨ, ਜੋ ਦੇਸ਼ ਦਾ ਦੂਜਾ ਸਭ ਤੋਂ ਵੱਧ ਆਬਾਦੀ ਵਾਲਾ ਰਾਜ ਮੈਲਬੌਰਨ ਰਾਜਧਾਨੀ ਸ਼ਹਿਰ ਹੈ, ਜਿੱਥੇ 1,418 ਸਥਾਨਕ ਤੌਰ 'ਤੇ ਨਵੇਂ ਕੇਸ ਅਤੇ 10 ਮੌਤਾਂ ਹੋਈਆਂ ਹਨ।ਸਿਹਤ ਵਿਭਾਗ ਮੁਤਾਬਕ ਬੁੱਧਵਾਰ ਤੱਕ 16 ਸਾਲ ਅਤੇ ਇਸ ਤੋਂ ਵੱਧ ਉਮਰ ਦੇ 92.6 ਪ੍ਰਤੀਸ਼ਤ ਆਸਟ੍ਰੇਲੀਅਨਾਂ ਨੇ ਟੀਕੇ ਦੀ ਇੱਕ ਖੁਰਾਕ ਪ੍ਰਾਪਤ ਕੀਤੀ ਹੈ ਅਤੇ 87.4 ਪ੍ਰਤੀਸ਼ਤ ਨੇ ਆਪਣੀ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News