ਆਸਟਰੇਲੀਅਨ ਸੰਸਦ ਮੈਂਬਰ ਨੇ ਰਚਿਆ ਇਤਿਹਾਸ, ਕੀਤਾ ਅਜਿਹਾ ਕੰਮ ਕਿ ਹਰ ਕੋਈ ਕਰ ਰਿਹੈ ਸਿਫਤ

05/10/2017 3:19:30 PM

ਸਿਡਨੀ— ਆਸਟਰੇਲੀਆਈ ਸੰਸਦ ''ਚ ਇਕ ਮਹਿਲਾ ਸੰਸਦ ਮੈਂਬਰ ਦੀ ਹਰ ਕੋਈ ਸਿਫਤ ਕਰ ਰਿਹਾ ਹੈ। ਦਰਅਸਲ ਇਸ ਮਹਿਲਾ ਸੰਸਦ ਮੈਂਬਰ ਨੇ ਆਪਣੀ ਮਾਂ ਹੋਣ ਦੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ। ਆਸਟਰੇਲੀਅਨ ਸੰਸਦ ਮੈਂਬਰ ਲਾਰਿਸਸਾ ਵਾਟਰਸ ਮਾਂ ਬਣਨ ਤੋਂ ਬਾਅਦ ਤਕਰੀਬਨ 10 ਹਫਤਿਆਂ ਬਾਅਦ ਹੀ ਕੰਮ ''ਤੇ ਪਰਤ ਆਈ। ਲਾਰਿਸਸਾ ਨਾ ਸਿਰਫ ਕੰਮ ''ਤੇ ਪਰਤੀ, ਸਗੋਂ ਉਸ ਨੇ ਇਕ ਹੋਰ ਕੰਮ ਕੀਤਾ, ਜਿਸ ਦੀ ਹਰ ਕੋਈ ਸਿਫਤ ਕਰ ਰਿਹਾ ਹੈ। ਲਰਿਸਸਾ ਨੇ ਸੰਸਦ ''ਚ ਹੀ ਆਪਣੀ ਨਵਜੰਮੀ ਬੱਚੀ ਨੂੰ ਆਪਣਾ ਦੁੱਧ ਪਿਲਾਇਆ। ਲਾਰਿਸਸਾ ਪਹਿਲੀ ਅਜਿਹੀ ਸੰਸਦ ਮੈਂਬਰ ਬਣ ਗਈ ਹੈ, ਜਿਨ੍ਹਾਂ ਨੇ ਕੰਮ ਦੇ ਦੌਰਾਨ ਸੰਸਦ ''ਚ ਆਪਣੀ ਬੱਚੀ ਨੂੰ ਦੁੱਧ ਪਿਲਾਇਆ ਹੈ। ਅਜਿਹਾ ਕਰ ਕੇ ਲਾਰਿਸਸਾ ਨੇ ਆਸਟਰੇਲੀਆ ''ਚ ਰਾਜਨੀਤਕ ਇਤਿਹਾਸ ਬਣਾ ਲਿਆ ਹੈ। 
ਲਾਰਿਸਸਾ ਨੇ ਦੁੱਧ ਪਿਲਾਉਂਦੇ ਹੋਏ ਇਕ ਤਸਵੀਰ ਟਵਿੱਟਰ ''ਤੇ ਪੋਸਟ ਕੀਤੀ ਅਤੇ ਲਿਖਿਆ, ''''ਮੈਨੂੰ ਬਹੁਤ ਮਾਣ ਹੈ ਕਿ ਮੇਰੀ ਬੇਟੀ ਆਲਿਆ ਜੋਏ ਪਹਿਲੀ ਅਜਿਹੀ ਬੱਚੀ ਹੈ, ਜਿਸ ਨੇ ਸੰਸਦ ''ਚ ਦੁੱਧ ਪੀਤਾ। ਲਾਰਿਸਸਾ ਦੇ ਇਸ ਕਦਮ ਨੇ ਉਨ੍ਹਾਂ ਸਾਰੀਆਂ ਔਰਤਾਂ ''ਚ ਇਕ ਉਮੀਦ ਦੀ ਕਿਰਨ ਜਗਾਈ ਹੈ, ਜੋ ਕਿ ਆਪਣੇ ਬੱਚਿਆਂ ਦੇ ਪਾਲਣ-ਪੋਸ਼ਣ ਲਈ ਜਾਂ ਤਾਂ ਨੌਕਰੀ ਛੱਡ ਦਿੰਦੀਆਂ ਹਨ ਜਾਂ ਫਿਰ ਉਹ ਬੱਚਿਆਂ ਨੂੰ ਕਿਸੇ ਦੇ ਸਹਾਰੇ ਘਰ ''ਚ ਛੱਡ ਕੇ ਕੰਮ ''ਤੇ ਜਾਂਦੀਆਂ ਹਨ।''''
ਇੱਥੇ ਦੱਸ ਦੇਈਏ ਕਿ ਆਸਟਰੇਲੀਆ ਸੰਸਦ ''ਚ ਪਿਛਲੇ ਸਾਲ ਨਿਯਮਾਂ ''ਚ ਕੁਝ ਬਦਲਾਅ ਕੀਤੇ ਗਏ ਹਨ। ਇਸ ਨਿਯਮ ਵਿਚ ਮਹਿਲਾ ਸੰਸਦ ਮੈਂਬਰਾਂ ਅਤੇ ਕਰਮਚਾਰੀਆਂ ਨੂੰ ਛੋਟ ਦਿੱਤੀ ਗਈ ਸੀ ਕਿ ਉਹ ਆਪਣੇ ਨਾਲ ਕੰਮ ''ਤੇ ਆਪਣੇ ਬੱਚਿਆਂ ਨੂੰ ਲਿਆ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਸੰਸਦ ''ਚ ਹੀ ਦੁੱਧ ਪਿਲਾ ਸਕਦੀਆਂ ਹਨ। ਇਸ ਤੋਂ ਪਹਿਲਾਂ ਸੰਸਦ ਮੈਂਬਰਾਂ ਨੂੰ ਸੰਸਦ ''ਚ ਬੱਚਿਆਂ ਨੂੰ ਲਿਆਉਣ ਦੀ ਆਗਿਆ ਨਹੀਂ ਸੀ। ਲਾਰਿਸਸਾ ਬੱਚਿਆਂ ਨੂੰ ਸੰਸਦ ਵਿਚ ਲਿਆਉਣ ਦੀ ਆਗਿਆ ਲਈ ਨਿਯਮਾਂ ''ਚ ਬਦਲਾਅ ਲਿਆਉਣ ਦੀ ਮੰਗ ਕਰ ਰਹੀ ਸੀ। ਲਾਰਿਸਸਾ ਦੀ ਇਸ ਮੰਗ ਅਤੇ ਨਿਯਮਾਂ ''ਚ ਬਦਲਾਅ ਨਾਲ ਮਹਿਲਾ ਸੰਸਦ ਮੈਂਬਰਾਂ ਨੂੰ ਕਾਫੀ ਰਾਹਤ ਮਿਲੀ ਹੈ।

Tanu

News Editor

Related News