ਆਸਟ੍ਰੇਲੀਆਈ ਵਿਗਿਆਨੀਆਂ ਨੇ ਨੇਤਰਹੀਣਾਂ ਦੀ ਮਦਦ ਲਈ ਬਣਾਏ ਖਾਸ ਤਰ੍ਹਾਂ ਦੇ 'ਬੂਟ'

Saturday, May 08, 2021 - 11:47 AM (IST)

ਆਸਟ੍ਰੇਲੀਆਈ ਵਿਗਿਆਨੀਆਂ ਨੇ ਨੇਤਰਹੀਣਾਂ ਦੀ ਮਦਦ ਲਈ ਬਣਾਏ ਖਾਸ ਤਰ੍ਹਾਂ ਦੇ 'ਬੂਟ'

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਕੰਪਿਊਟਰ ਵਿਗਿਆਨੀਆਂ ਨੇ ਨੇਤਰਹੀਣਾਂ ਲਈ ਖਾਸ ਤਰ੍ਹਾਂ ਦੇ ਬੂਟ ਤਿਆਰ ਕੀਤੇ ਹਨ, ਜਿਹਨਾਂ ਨੂੰ 'ਬੁੱਧੀਮਾਨ' ਬੂਟ ਵੀ ਕਿਹਾ ਜਾ ਰਿਹਾ ਹੈ। ਇਸ ਵਿਸ਼ੇਸ਼ ਬੂਟ ਉਹਨਾਂ ਨੂੰ ਕਈ ਮੁਸ਼ਕਲਾਂ ਤੋਂ ਬਚਣ ਵਿਚ ਮਦਦ ਕਰਨਗੇ। ਇਹ ਬੂਟ ਆਰਟੀਫੀਸ਼ਲ ਇੰਟੈਂਲੀਜੈਂਸ ਜ਼ਰੀਏ ਨੇਤਰਹੀਣਾਂ ਦੀ ਮਦਦ ਕਰਨਗੇ। ਇਸ ਵਿਚ ਦੋ ਕੈਮਰੇ ਅਤੇ ਅਲਟ੍ਰਾਸੋਨਿਕ ਸੈਂਸਰਜ਼ ਲੱਗੇ ਹਨ। 

PunjabKesari

ਪੜ੍ਹੋ ਇਹ ਅਹਿਮ ਖਬਰ - ਇਟਲੀ ਦੀ ਪਹਿਲੀ ਪੰਜਾਬਣ ਜਸ਼ਨਦੀਪ ਕੌਰ ਨੇ ਅੰਤਰਰਾਸ਼ਟਰੀ ਘੋੜ ਸਵਾਰੀ ਮੁਕਾਬਲੇ 'ਚ ਭਾਰਤ ਵੱਲੋਂ ਖੇਡ ਗੱਡੇ ਝੰਡੇ

ਇਹ ਸਾਊਂਡ ਐਲਰਟ ਅਤੇ ਵਾਈਬ੍ਰੇਸ਼ਨ ਨਾਲ ਉਹਨਾਂ ਨੂੰ ਰਸਤੇ ਦੀਆਂ ਰੁਕਾਵਟਾਂ ਤੋਂ ਸਾਵਧਾਨ ਕਰਨਗੇ। ਇਹਨਾਂ ਬੂਟਾਂ ਦੀ ਕੀਮਤ ਕਰੀਬ 2.77 ਲੱਖ ਰੁਪਏ ਹੋਵੇਗੀ। ਇਹਨਾਂ ਬੂਟਾਂ ਨੂੰ ਖਾਸ ਯੂਨੀਵਰਸਿਟੀ ਆਫ ਤਕਨਾਲੋਜੀ ਨਾਲ ਮਿਲ ਕੇ ਟੈਕ ਇਨੋਵੇਸ਼ਨ ਦੇ ਵਿਗਿਆਨੀਆਂ ਨੇ ਬਣਾਇਆ ਹੈ। InnoMake ਨਾਮ ਦੀ 2,700 ਪੌਂਡ (€ 3,200) ਉਤਪਾਦ, ਆਸਟ੍ਰੇਲੀਆਈ ਕੰਪਨੀ ਟੇਕ-ਇਨੋਵੇਸ਼ਨ ਨੇ ਇਹਨਾਂ ਬੂਟਾਂ ਨੂੰ ਬਣਾਇਆ ਹੈ, ਜਿਸ ਨੂੰ ਗ੍ਰੇਜ਼ ਯੂਨੀਵਰਸਿਟੀ ਆਫ ਤਕਨਾਲੋਜੀ (TU Graz) ਦੁਆਰਾ ਸਮਰਥਿਤ ਕੀਤਾ ਗਿਆ ਹੈ।ਉਤਪਾਦਾਂ ਵਿਚ ਹਰੇਕ ਬੂਟ ਦੀ ਨੋਕ ਨਾਲ ਜੁੜੇ ਵਾਟਰਪਰੂਫ ਅਲਟ੍ਰਾਸੋਨਿਕ ਸੈਂਸਰ ਹੁੰਦੇ ਹਨ, ਜੋ ਰੁਕਾਵਟਾਂ ਨੇੜੇ ਕੰਪਨ ਅਤੇ ਸ਼ੋਰ ਕਰਦੇ ਹਨ। ਰੁਕਾਵਟਾਂ ਕੰਪਨ ਮੁਤਾਬਕ ਘੱਟੇ ਅਤੇ ਜ਼ਿਆਦਾ ਤੇਜ਼ ਹੁੰਦੀਆਂ ਹਨ।

ਪੜ੍ਹੋ ਇਹ ਅਹਿਮ ਖਬਰ- WHO ਨੇ ਚੀਨੀ ਕੋਰੋਨਾ ਵੈਕਸੀਨ ਨੂੰ ਦਿੱਤੀ ਮਨਜ਼ੂਰੀ, ਹੁਣ ਤੱਕ 6 ਵੈਕਸੀਨਾਂ ਨੂੰ ਹਰੀ ਝੰਡੀ


author

Vandana

Content Editor

Related News