ਆਸਟ੍ਰੇਲੀਆਈ ਕੰਤਾਸ ਏਅਰਵੇਜ਼ ਦੇ ਜਹਾਜ਼ ਨੇ ਬਾਕੂ ''ਚ ਕੀਤੀ ਐਮਰਜੈਂਸੀ ਲੈਂਡਿੰਗ
Friday, Dec 23, 2022 - 06:11 PM (IST)

ਸਿਡਨੀ (ਵਾਰਤਾ): ਆਸਟ੍ਰੇਲੀਆਈ ਏਅਰਲਾਈਨ ਕੰਤਾਸ ਏਅਰਵੇਜ਼ ਦੇ ਇਕ ਜਹਾਜ਼ ਨੇ ਅਜ਼ਰਬਾਈਜਾਨ ਦੀ ਰਾਜਧਾਨੀ ਬਾਕੂ ਦੇ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕੀਤੀ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਮੀਡੀਆ ਰਿਪੋਰਟ 'ਚ ਦਿੱਤੀ ਗਈ। 'ਸਿਡਨੀ ਮਾਰਨਿੰਗ ਹੇਰਾਲਡ' ਅਖ਼ਬਾਰ ਨੇ ਦੱਸਿਆ ਕਿ ਐਥਰੀ 80 ਕਿਊਐਫ-1 ਜਹਾਜ਼ ਨੂੰ ਸਥਾਨਕ ਸਮੇਂ ਅਨੁਸਾਰ ਤੜਕੇ 2 ਵਜੇ ਬਾਕੂ ਦੇ ਹੈਦਰ ਅਨੀਯੇਵ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ।
ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ 'ਚ ਭਾਰਤੀ ਮੂਲ ਦੇ ਡੇਅਰੀ ਮਾਲਕ ਦੇ ਸਟੋਰ ਨੂੰ ਲੁਟੇਰਿਆਂ ਨੇ ਬਣਾਇਆ ਨਿਸ਼ਾਨਾ
ਜਹਾਜ਼ ਨੇ ਸਿੰਗਾਪੁਰ ਤੋਂ ਲੰਡਨ ਲਈ ਉਡਾਣ ਭਰੀ ਸੀ ਅਤੇ ਇਸ ਨੂੰ GMT ਦੇ ਅਨੁਸਾਰ 06:15 'ਤੇ ਲੰਡਨ ਦੇ ਹੀਥਰੋ ਹਵਾਈ ਅੱਡੇ 'ਤੇ ਉਤਰਨਾ ਸੀ। ਸਥਾਨਕ ਮੀਡੀਆ ਨੇ ਏਅਰਵੇਜ਼ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ ਕਿ ਫਲਾਈਟ ਦੀ ਲੈਂਡਿੰਗ ਸੁਰੱਖਿਅਤ ਸੀ, ਪਰ ਐਮਰਜੈਂਸੀ ਦੀ ਪ੍ਰਕਿਰਤੀ ਨੂੰ ਸਪੱਸ਼ਟ ਨਹੀਂ ਕੀਤਾ ਗਿਆ। ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ "ਸਿੰਗਾਪੁਰ ਤੋਂ ਲੰਡਨ ਲਈ ਸਾਡੀ ਉਡਾਣ ਨੇ ਬਾਕੂ, ਅਜ਼ਰਬਾਈਜਾਨ ਵਿੱਚ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕੀਤੀ।" ਪਾਇਲਟ ਨੇ ਕਾਕਪਿਟ ਵਿੱਚ ਰੁਕ-ਰੁਕ ਕੇ ਮਿਲ ਰਹੇ ਸੰਕੇਤਾਂ ਦੇ ਮੱਦੇਨਜ਼ਰ ਐਮਰਜੈਂਸੀ ਲੈਂਡਿੰਗ ਕਰਨ ਦਾ ਫ਼ੈਸਲਾ ਕੀਤਾ।ਉਸਨੇ ਕਿਹਾ ਕਿ ਅੱਗੇ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਇੰਜੀਨੀਅਰ ਜਹਾਜ਼ ਦੀ ਚੰਗੀ ਤਰ੍ਹਾਂ ਜਾਂਚ ਕਰਨਗੇ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।