ਆਸਟਰੇਲੀਆ ''ਚ ਵਾਪਰੀ ਛੁਰੇਮਾਰੀ ਦੀ ਘਟਨਾ, ਪੁਲਸ ਨੇ ਹਮਲਾਵਰ ਕੀਤਾ ਢੇਰ

Friday, May 01, 2020 - 12:53 PM (IST)

ਆਸਟਰੇਲੀਆ ''ਚ ਵਾਪਰੀ ਛੁਰੇਮਾਰੀ ਦੀ ਘਟਨਾ, ਪੁਲਸ ਨੇ ਹਮਲਾਵਰ ਕੀਤਾ ਢੇਰ

ਪਰਥ(ਏਪੀ)- ਆਸਟਰੇਲੀਆ ਵਿਚ ਛੁਰੇਮਾਰੀ ਦੀ ਘਟਨਾ ਦੀ ਖਬਰ ਮਿਲੀ ਹੈ। ਘਟਨਾ ਤੋਂ ਬਾਅਦ ਪੁਲਸ ਨੇ ਹਮਲਾਵਰ ਨੂੰ ਮੌਕੇ 'ਤੇ ਹੀ ਢੇਰ ਕਰ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਨੂੰ ਇਕ ਸ਼ਾਪਿੰਗ ਮਾਲ ਵਿਚ ਵਾਪਰੀ, ਜਿਥੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ।

ਨਾਰਥ ਵੈਸਟ ਟੈਲੀਗ੍ਰਾਫ ਨੇ ਗਵਾਹਾਂ ਦੇ ਹਵਾਲੇ ਨਾਲ ਦੱਸਿਆ ਕਿ ਹਮਲਾਵਰ ਦੇ ਹੱਥ ਵਿਚ ਚਾਕੂ ਸੀ ਤੇ ਉਸ ਨੇ ਦੱਖਣੀ ਹੇਡਲੈਂਡ ਵਿਚ ਮਾਲ ਦੀ ਪਾਰਕਿੰਗ ਵਿਚ ਕਈ ਲੋਕਾਂ 'ਤੇ ਹਮਲਾ ਕੀਤਾ। ਪੁਲਸ ਨੇ ਇਕ ਬਿਆਨ ਰਾਹੀਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮਾਲ ਵਿਚ ਇਕ ਵਿਅਕਤੀ ਦੀ ਮੌਤ ਹੋਈ ਹੈ ਤੇ ਉਹ ਹਾਲਾਤਾਂ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ ਪੁਲਸ ਨੇ ਦੱਸਿਆ ਕਿ ਜ਼ਖਮੀਆਂ ਦਾ ਇਲਾਜ ਹੇਡਲੈਂਡ ਹੈਲਥ ਕੈਂਪਸ ਵਿਚ ਕੀਤਾ ਜਾ ਰਿਹਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਪੁਲਸ ਉਹਨਾਂ ਹਾਲਾਤਾਂ ਦੀ ਜਾਂਚ ਕਰ ਰਹੀ ਹੈ, ਜਿਹਨਾਂ ਵਿਚ ਲੋਕਾਂ ਨੂੰ ਸੱਟਾ ਲੱਗੀਆਂ। ਸੇਂਟ ਜੌਹਨ ਐਂਬੂਲੈਂਸ ਵਿਭਾਗ ਨੇ ਇਕ ਬਿਆਨ ਵਿਚ ਕਿਹਾ ਕਿ ਕਈ ਲੋਕਾਂ ਦਾ ਇਲਾਜ ਚੱਲ ਰਿਹਾ ਹੈ ਪਰ ਉਹਨਾਂ ਨੇ ਜ਼ਖਮੀਆਂ ਦੇ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।


author

Baljit Singh

Content Editor

Related News