ਆਸਟ੍ਰੇਲੀਆਈ PM ਨੇ ਲਵਾਇਆ ਕੋਰੋਨਾ ਟੀਕਾ
Monday, Feb 22, 2021 - 12:53 AM (IST)
ਕੈਨਬਰਾ-ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਨੇ ਐਤਵਾਰ ਨੂੰ ਕੋਵਿਡ-19 ਵੈਕਸੀਨ ਦੀ ਡੋਜ਼ ਲਈ ਹੈ। ਆਸਟ੍ਰੇਲੀਆ 'ਚ ਅੱਜ ਕੋਵਿਡ-19 ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਹੋਈ ਅਤੇ ਪਹਿਲੇ ਦਿਨ ਵੈਕਸੀਨ ਦੀ ਡੋਜ਼ ਲੈਣ ਵਾਲਿਆਂ 'ਚ ਪ੍ਰਧਾਨ ਮੰਤਰੀ ਵੀ ਸ਼ਾਮਲ ਰਹੇ। ਸਭ ਤੋਂ ਪਹਿਲਾਂ 84 ਸਾਲਾਂ ਜੈਨ ਮੈਲੀਸੀਅਕ ਨੂੰ ਫਾਈਜ਼ਰ ਵੈਕਸੀਨ ਡੋਜ਼ ਦਿੱਤੀ ਗਈ। ਮਾਰਿਸਨ ਨੇ ਟਵੀਟ ਕਰ ਕੇ ਕਿਹਾ ਕਿ ਜੈਨ ਨੂੰ ਮਿਲੋ।
ਇਹ ਵੀ ਪੜ੍ਹੋ -ਸਰਹੱਦ 'ਚ ਦਾਖਲ ਹੋਏ ਚੀਨੀ ਲੜਾਕੂ ਜਹਾਜ਼ ਨੂੰ ਤਾਈਵਾਨ ਹਵਾਈ ਫੌਜ ਨੇ ਖਦੇੜਿਆ
ਆਸਟ੍ਰੇਲੀਆ 'ਚ ਕੋਵਿਡ-19 ਵੈਕਸੀਨ ਦੀ ਡੋਜ਼ ਲੈਣ ਵਾਲੇ ਪਹਿਲੇ ਵਿਅਕਤੀ ਹਨ। ਮਹਾਮਾਰੀ ਨਾਲ ਨਜਿੱਠਣ ਦੀ ਦਿਸ਼ਾ 'ਚ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਅਗੇ ਕਿਹਾ ਕਿ ਆਸਟ੍ਰੇਲੀਆ 'ਚ ਸਾਰਿਆਂ ਲਈ ਟੀਕੇ ਮੁਫਤ ਹਨ। ਸਾਡੇ ਆਪਣੇ ਮੈਡੀਕਲ ਮਾਹਰਾਂ ਨੇ ਇਨ੍ਹਾਂ ਟੀਕਿਆਂ ਨੂੰ ਸੁਰੱਖਿਅਤ ਅਤੇ ਪ੍ਰਭਾਵੀ ਪਾਇਆ ਹੈ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਨੇ ਫਾਈਜ਼ਰ/ਬਾਇਓਨਟੈਕ ਅਤੇ ਐਸਟ੍ਰਾਜੇਨੇਕਾ/ਆਕਸਫੋਰਡ ਦੀ ਕੋਵਿਡ-19 ਵੈਕਸੀਨ ਦੇ ਇਸਤੇਮਾਲ ਦੀ ਮਨਜ਼ੂਰੀ ਦਿੱਤੀ ਹੈ।
ਇਹ ਵੀ ਪੜ੍ਹੋ -ਪਾਕਿ ਨੂੰ ਮਾਰਚ ਦੇ ਅੰਤ ਤੱਕ ਕੋਵਿਡ-19 ਦੇ 56 ਲੱਖ ਹੋਰ ਮਿਲਣਗੇ ਟੀਕੇ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।