ਸੰਸਦ 'ਚ ਰੋਮਾਂਟਿਕ ਹੋਇਆ ਆਸਟ੍ਰੇਲੀਅਨ MP, ਕੀਤਾ ਪਿਆਰ ਦਾ ਇਜ਼ਹਾਰ (ਵੀਡੀਓ ਵਾਇਰਲ)

03/09/2023 11:19:51 AM

ਵਿਕਟੋਰੀਆ (ਬਿਊਰੋ) ਆਸਟ੍ਰੇਲੀਆ ਦੀ ਸੰਸਦ ਵਿਚ ਮੰਗਲਵਾਰ ਨੂੰ ਵੱਖਰਾ ਹੀ ਮਾਹੌਲ ਬਣ ਗਿਆ, ਜਦੋਂ ਸੰਸਦ ਮੈਂਬਰ ਨਾਥਨ ਲੈਂਬਰਟ ਨੇ ਆਪਣੇ ਭਾਸ਼ਣ ਦੌਰਾਨ ਆਪਣੇ ਸਾਥੀ ਪ੍ਰਤੀ ਆਪਣੇ ਪਿਆਰ ਦਾ ਪ੍ਰਗਟਾਵਾ ਕੀਤਾ। ਨਾਥਨ ਨੇ ਕਿਹਾ ਕਿ ''ਮੈਨੂੰ ਲੱਗਦਾ ਹੈ ਕਿ ਸਾਨੂੰ ਵਿਆਹ ਕਰ ਲੈਣਾ ਚਾਹੀਦਾ ਹੈ।'' ਇਸ ਪ੍ਰਪੋਜ਼ਲ 'ਤੇ ਪੂਰੇ ਸੰਸਦ ਵਿਚ ਤਾੜੀਆਂ ਵਜਾਈਆਂ ਗਈਆਂ ਅਤੇ ਹੋਰ ਸੰਸਦ ਮੈਂਬਰਾਂ ਨੇ ਇਸ ਅਨੋਖੇ ਢੰਗ ਦੀ ਸ਼ਲਾਘਾ ਕੀਤੀ। ਇੱਥੇ ਵਿਕਟੋਰੀਆ ਦੇ ਨਵੇਂ ਲੇਬਰ ਐਮਪੀ ਨਾਥਨ ਨੇ ਸੰਸਦ ਵਿੱਚ ਸਭ ਦੇ ਸਾਹਮਣੇ ਆਪਣੀ ਸਾਥੀ ਨੂਹ ਏਰਲਿਚ ਨੂੰ ਪ੍ਰਪੋਜ਼ ਕੀਤਾ। ਨਾਥਨ ਨੇ ਆਪਣੇ ਪਹਿਲੇ ਭਾਸ਼ਣ ਵਿੱਚ ਕਿਹਾ ਕਿ 'ਮੈਂ ਫਿਲਹਾਲ ਕੋਈ ਮੁੰਦਰੀ ਨਹੀਂ ਦੇ ਰਿਹਾ, ਕਿਉਂਕਿ ਇਸ ਨੂੰ ਇੱਥੇ ਰੱਖਣ ਦੀ ਇਜਾਜ਼ਤ ਨਹੀਂ ਹੈ, ਪਰ ਇਸ ਸਮੇਂ ਇਹ ਅੰਗੂਠੀ ਸੁਰੱਖਿਅਤ ਹੈ ਅਤੇ ਮੈਂ ਇਸ ਨੂੰ ਬਹੁਤ ਰੋਮਾਂਟਿਕ ਢੰਗ ਨਾਲ ਦੇਣ ਦੀ ਯੋਜਨਾ ਬਣਾਈ ਹੈ।'

 

ਨਾਥਨ ਨੇ ਕਿਹਾ ਕਿ ਅੱਜ ਰਾਤ ਜਦੋਂ ਬੱਚੇ ਸੌਂ ਜਾਣਗੇ ਅਤੇ ਅਸੀਂ ਵੀ ਥੱਕ ਚੁੱਕੇ ਹੋਵਾਂਗੇ ਹਾਂ ਤਾਂ ਮੈਂ ਤੁਹਾਨੂੰ ਉਹ ਮੁੰਦਰੀ ਪਹਿਨਾਵਾਂਗਾ। ਨੂਹ ਅਰਲਿਚ ਨੇ ਇਸ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ। ਦਿ ਗਾਰਡੀਅਨ ਨੇ ਦੱਸਿਆ ਕਿ ਲੈਂਬਰਟ ਨੇ ਭਾਸ਼ਣ ਤੋਂ ਬਾਅਦ ਆਪਣੇ ਸਾਥੀ ਨੂੰ ਮੁੰਦਰੀ ਗਿਫਟ ਕੀਤੀ। ਨਾਥਨ ਅਤੇ ਨੂਹ ਏਹਰਲਿਚ ਲੰਬੇ ਸਮੇਂ ਤੋਂ ਆਪਣੇ ਵਿਆਹ ਦੀ ਯੋਜਨਾ ਬਣਾ ਰਹੇ ਸਨ। ਲੈਂਬਰਟ ਨੇ ਕਿਹਾ ਕਿ ਨੂਹ ਨੇ ਵਿਆਹ ਲਈ ਸਹਿਮਤੀ ਦੇ ਦਿੱਤੀ ਹੈ ਅਤੇ ਮੇਰੇ ਪ੍ਰਸਤਾਵ ਨੂੰ 'ਹਾਂ' ਕਹਿ ਦਿੱਤਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ! ਇਕ ਝੀਲ ਅਜਿਹੀ ਜਿਸ ’ਚ ਹਵਾ ’ਚ ਲਟਕਦੇ ਦਿਖਦੇ ਹਨ 'ਪੱਥਰ' (ਤਸਵੀਰਾਂ)

ਅਜਿਹਾ ਪਬਲਿਸਟੀ ਲਈ ਨਹੀਂ ਕੀਤਾ

ਕੀ ਨਾਥਨ ਸੰਸਦ ਵਿੱਚ ਵਿਆਹ ਦਾ ਪ੍ਰਸਤਾਵ ਰੱਖ ਕੇ ਮੀਡੀਆ ਦੀਆਂ ਸੁਰਖੀਆਂ ਵਿਚ ਆਉਣਾ ਚਾਹੁੰਦਾ ਸੀ? ਇਸ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ 'ਨਹੀਂ, ਮੇਰਾ ਇਰਾਦਾ ਪਬਲਿਸਿਟੀ ਦਾ ਨਹੀਂ। ਮੈਂ ਬਸ ਇਸ ਪਲ ਨੂੰ ਯਾਦਗਾਰ ਬਣਾਉਣਾ ਚਾਹੁੰਦਾ ਸੀ। ਪਹਿਲੇ ਕੋਵਿਡ ਅਤੇ ਪੇਰੇਟਿੰਗ ਸ਼ੈਡਿਊਲ ਦੇ ਕਾਰਜਕ੍ਰਮ ਦੇ ਵਿਚਕਾਰ ਬਹੁਤ ਸਮਾਂ ਬੀਤ ਗਿਆ। ਇਸ ਵਾਰ ਮੈਂ ਸੰਸਦ ਵਿੱਚ ਭਾਸ਼ਣ ਦੌਰਾਨ ਹੀ ਪ੍ਰਸਤਾਵ ਦੇਣ ਬਾਰੇ ਸੋਚਿਆ ਸੀ ਅਤੇ ਅਜਿਹਾ ਹੀ ਹੋਇਆ। ਨਾਥਨ ਨੇ ਕਿਹਾ ਕਿ ਅਸੀਂ ਕੋਈ ਹਨੀਮੂਨ ਦੀ ਯੋਜਨਾ ਨਹੀਂ ਬਣਾ ਰਹੇ ਹਾਂ। ਮੈਨੂੰ ਲੱਗਿਆ ਕਿ ਸੰਸਦ ਵਿੱਚ ਪ੍ਰਪੋਜ਼ ਕਰਨਾ ਬਿਹਤਰ ਹੋਵੇਗਾ ਅਤੇ ਇਹੀ ਸੋਚ ਕੇ ਮੈਂ ਅਜਿਹਾ ਕੀਤਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News