ਆਸਟ੍ਰੇਲੀਆਈ ਸਰਕਾਰ ਨੇ ਦੇਸ਼ 'ਤੇ ਕੋਵਿਡ-19 ਦੇ ਪ੍ਰਭਾਵ ਦੀ ਜਾਂਚ ਦਾ ਕੀਤਾ ਐਲਾਨ
Thursday, Sep 21, 2023 - 03:15 PM (IST)
ਕੈਨਬਰਾ (ਯੂ. ਐੱਨ. ਆਈ.): ਆਸਟ੍ਰੇਲੀਆਈ ਸਰਕਾਰ ਨੇ ਦੇਸ਼ 'ਤੇ ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਭਾਵ ਦੀ ਜਾਂਚ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਸਿਹਤ ਅਤੇ ਬਜ਼ੁਰਗ ਦੇਖਭਾਲ ਮੰਤਰੀ ਮਾਰਕ ਬਟਲਰ ਨੇ ਵੀਰਵਾਰ ਨੂੰ ਇਸ ਸਬੰਧੀ ਜਾਂਚ ਦੀ ਸ਼ੁਰੂਆਤ ਕੀਤੀ। ਸਰਕਾਰ ਨੇ ਕਿਹਾ ਹੈ ਕਿ ਇਸ ਦੇ ਤਹਿਤ ਜਨਵਰੀ 2020 ਤੋਂ ਸਿਹਤ ਅਤੇ ਸ਼ਾਸਨ 'ਤੇ ਕੋਵਿਡ 19 ਦੇ ਪ੍ਰਭਾਵਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਇਹ ਸਲਾਹ ਦੇਵੇਗੀ ਕਿ ਦੇਸ਼ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਮਹਾਮਾਰੀ ਲਈ ਕਿਵੇਂ ਤਿਆਰੀ ਕਰ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-2024 ਤੋਂ ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ 'ਤੇ ਯਾਤਰੀਆਂ ਨੂੰ ਮਿਲੇਗੀ ਖ਼ਾਸ ਸਹੂਲਤ
ਅਲਬਨੀਜ਼ ਨੇ ਇੱਕ ਸਾਂਝੇ ਬਿਆਨ ਵਿੱਚ ਬਟਲਰ ਨੂੰ ਕਿਹਾ ਕਿ "ਇਹ ਜਾਂਚ ਸਰਕਾਰ 'ਤੇ ਇਸ ਦੇ ਪ੍ਰਭਾਵ ਨੂੰ ਦੇਖੇਗੀ ਅਤੇ ਸਲਾਹ ਦੇਵੇਗੀ ਕਿ ਸਹੀ ਹੋਵੇਗਾ ਤੇ ਭਵਿੱਖ ਵਿੱਚ ਕਿਸੇ ਵੀ ਮਾੜੀ ਸਥਿਤੀ ਤੋਂ ਆਸਟ੍ਰੇਲੀਆਈ ਲੋਕਾਂ ਨੂੰ ਬਚਾਉਣ ਲਈ ਅਸੀਂ ਕੀ ਕਰ ਸਕਦੇ ਹਾਂ,"। ਜਾਂਚ ਆਰਥਿਕ ਅਤੇ ਸਿਹਤ ਮਾਹਿਰਾਂ ਦੇ ਇੱਕ ਸੁਤੰਤਰ ਪੈਨਲ ਦੁਆਰਾ ਕਰਵਾਈ ਜਾਵੇਗੀ। ਇਹ ਪੈਨਲ 12 ਮਹੀਨੇ ਤੱਕ ਕੰਮ ਕਰੇਗਾ। ਇਸਦੀ ਅੰਤਿਮ ਰਿਪੋਰਟ 30 ਸਤੰਬਰ, 2024 ਤੱਕ ਆ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।