ਸਿੱਖ ਬੱਚੇ ਨੇ ਕਾਇਮ ਕੀਤੀ ਸਰਦਾਰੀ, ਈਸਾਈ ਸਕੂਲ ਦੇ ਪ੍ਰਿੰਸੀਪਲ ਨੇ ਕੀਤਾ ਦਿਲ ਨੂੰ ਮੋਹ ਲੈਣ ਵਾਲਾ ਕੰਮ

05/17/2017 5:41:07 PM

ਮੈਲਬੌਰਨ— ਸਿੱਖ ਭਾਈਚਾਰੇ ਦੀ ਆਪਣੀ ਵੱਖਰੀ ਹੀ ਪਛਾਣ ਹੁੰਦੀ ਹੈ। ਉਨ੍ਹਾਂ ਨੂੰ ਵੱਖਰਾ ਬਣਾਉਂਦਾ ਹੈ, ਉਨ੍ਹਾਂ ਵਲੋਂ ਧਾਰਨ ਕੀਤਾ ਪਹਿਰਾਵਾ। ਸਿਰ ''ਤੇ ਦਸਤਾਰ, ਜੋ ਕਿ ਸਿੱਖਾਂ ਦੀ ਸ਼ਾਨ ਹੈ। ਇਸ ਦਸਤਾਰ ਨੇ ਹੀ ਸਿੱਖਾਂ ਦੀ ਦੁਨੀਆ ''ਤੇ ਇਕ ਵੱਖਰੀ ਪਛਾਣ ਕਾਇਮ ਕੀਤੀ ਹੈ। ਜੇਕਰ ਗੱਲ ਕੀਤਾ ਜਾਵੇ ਵਿਦੇਸ਼ਾਂ ਦੀ ਤਾਂ ਇੱਥੇ ਵੀ ਸਿੱਖ ਵੱਡੀ ਗਿਣਤੀ ''ਚ ਵੱਸਦੇ ਅਤੇ ਆਪਣੇ ਸੱਭਿਆਚਾਰ ਨਾਲ ਜੁੜੇ ਹੋਏ ਹਨ। ਬਸ ਇੰਨਾ ਹੀ ਨਹੀਂ ਵਿਦੇਸ਼ਾਂ ''ਚ ਸਿੱਖ ਵਲੋਂ ਸਿੱਖੀ ਦੇ ਪ੍ਰਚਾਰ ਲਈ ਜਾਗਰੂਕਤਾ ਫੈਲਾਈ ਜਾ ਰਹੀ ਹੈ।
ਆਸਟਰੇਲੀਆ ਦੇ ਮੈਲਬੌਰਨ ''ਚ ਵੀ ਸਿੱਖਾਂ ਦੀ ਚੜ੍ਹਦੀ ਕਲਾ ਹੈ। ਦਰਅਸਲ ਮੈਲਬੌਰਨ ਦੇ ਗੌਡ ਈਸਾਈ ਸਕੂਲ ''ਚ ਪੜ੍ਹਨ ਵਾਲੇ 5 ਸਾਲਾ ਵਿਦਿਆਰਥੀ ਮਨਸੇਜ ਸਿੰਘ ਦਾ ਪਟਕਾ ਖੁੱਲ੍ਹ ਗਿਆ ਸੀ। ਇਸ ਪਟਕੇ ਨੂੰ ਬੱਚੇ ਦੇ ਸਿਰ ''ਤੇ ਮੁੜ ਬੰਨ੍ਹਣ ''ਚ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾ ਨੇ ਉਸ ਦੀ ਮਦਦ ਕੀਤੀ ਸੀ। ਇਸ ਬੱਚੇ ਦੇ ਪਟਕੇ ਕਾਰਨ ਹੀ ਈਸਾਈ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕ ਨੂੰ ਯੂਨਾਈਟਡ ਸਿੱਖ ਸੰਗਠਨ ਅਤੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਕਰੇਗਬਰਨ ਵਲੋਂ ਸਨਮਾਨਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਗੇਰਾਰਡ ਬਰਾਡਫੁਟ ਅਤੇ ਅਧਿਆਪਕਾ ਮਿਸ਼ੇਲ ਬੁਕਲੀ ਨੂੰ ਸਿਰਪਾਓ ਦੇ ਕੇ ਸਨਮਾਨ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਹੀ ਦਿੱਤਾ ਗਿਆ। ਯੂਨਾਈਟਡ ਸਿੱਖ ਵਲੋਂ ਵਿਦਿਆਰਥੀ ਮਨਸੇਜ ਸਿੰਘ, ਪ੍ਰਿੰਸੀਪਲ ਅਤੇ ਉਸ ਦੀ ਅਧਿਆਪਕਾ ''ਸਿੱਖ ਦੀ ਦਸਤਾਰ ਦੀ ਰੱਖਿਆ'' ਐਵਾਰਡ ਵੀ ਦਿੱਤਾ ਗਿਆ। 
ਪ੍ਰਿੰਸੀਪਲ ਨੇ ਕਿਹਾ ਕਿ ਉਨ੍ਹਾਂ ਨੇ ਬੱਚੇ ਦੇ ਪਿਤਾ ਅਮਨਪ੍ਰੀਤ ਸਿੰਘ ਨਾਲ ਫੋਨ ''ਤੇ ਗੱਲ ਕੀਤੀ ਸੀ। ਨਮਸਕਾਰ ਕਹਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਫਸੋਸ ਹੈ ਕਿ ਤੁਹਾਡੇ ਬੇਟੇ ਦਾ ਪਟਕਾ ਖੁੱਲ੍ਹ ਗਿਆ। ਮੈਂ ਮਨਸੇਜ ਦਾ ਪਟਕਾ ਬੰਨ੍ਹਣ ਦੀ ਕੋਸ਼ਿਸ਼ ਕੀਤੀ ਪਰ ਮੈਂ ਇਸ ਲਈ ਮੁਆਫੀ ਚਾਹੁੰਦਾ ਹਾਂ ਕਿ ਮੈਂ ਇਸ ਨੂੰ ਸਫਾਈ ਨਾਲ ਨਹੀਂ ਬੰਨ੍ਹ ਸਕਿਆ, ਇਸ ਲਈ ਮੈਂ ਯੂ-ਟਿਊਬ ਵੀਡੀਓ ਦਾ ਸਹਾਰਾ ਲਿਆ। ਪ੍ਰਿਸੀਪਲ ਦੇ ਇਹ ਗੱਲ ਸੁਣ ਕੇ ਪਿਤਾ ਖੁਸ਼ ਹੋ ਗਿਆ ਅਤੇ ਕਿਹਾ ਕਿ ਜਿੱਥੇ ਹੋਰ ਈਸਾਈ ਸਕੂਲ ''ਚ ਪੱਗੜੀ ਨੂੰ ਲੈ ਕੇ ਦਾਖਲਾ ਤੱਕ ਨਹੀਂ ਦਿੱਤਾ ਜਾਂਦਾ ਹੈ, ਉੱਥੇ ਹੀ ਇਸ ਸਕੂਲ ਨੇ ਸ਼ਲਾਘਾਯੋਗ ਕੰਮ ਕੀਤਾ ਹੈ, ਇਸ ਲਈ ਪ੍ਰਿੰਸੀਪਲ ਅਤੇ ਅਧਿਆਪਕਾ ਨੂੰ ਜ਼ਰੂਰ ਸਨਮਾਨਤ ਕੀਤਾ ਜਾਣਾ ਚਾਹੀਦਾ ਹੈ।

Tanu

News Editor

Related News