ਰੱਬ ਨੇ ਛੱਪਰ ਪਾੜ ਕੇ ਆਸਟਰੇਲੀਅਨ ਵਿਅਕਤੀ ''ਤੇ ਸੁੱਟੇ ਡਾਲਰਾਂ ਦੇ ਗੱਫੇ, ਹੋ ਗਿਆ ਮਾਲਾ-ਮਾਲ

02/08/2017 4:46:49 PM

ਮੈਲਬੌਰਨ— ਰੱਬ ਦੀ ਜੇਕਰ ਇੱਛਾ ਹੋਵੇ ਤਾਂ ਉਹ ਬਾਦਸ਼ਾਹ ਨੂੰ ਕੰਗਾਲ ਬਣਾ ਸਕਦਾ ਹੈ ਅਤੇ ਕਿਸੇ ਮਜਬੂਰ, ਮਜ਼ਲੂਮ ਅਤੇ ਸਾਧਨਾਂ ਤੋਂ ਵਾਂਝੇ ਵਿਅਕਤੀ ਨੂੰ ਸ਼ਾਹ ਵੀ ਬਣਾ ਸਕਦਾ ਹੈ। ਪ੍ਰਮਾਤਮਾ ਦੀ ਅਜਿਹੀ ਕ੍ਰਿਪਾ ਆਸਟਰੇਲੀਆ ਦੇ ਇੱਕ ਵਿਅਕਤੀ ''ਤੇ ਵੀ ਹੋਈ ਹੈ, ਜਿਸ ''ਤੇ ਰੱਬ ਨੇ ਛੱਪਰ ਪਾੜ ਕੇ ਡਾਲਰਾਂ ਦੀ ਅਜਿਹੀ ਵਰਖਾ ਕੀਤੀ ਕਿ ਉਹ ਥੁੜ੍ਹਾਂ ਮਾਰਿਆ ਬੰਦਾ ਮਾਲਾ-ਮਾਲ ਹੋ ਗਿਆ। ਇਹ ਵਿਅਕਤੀ ਮੈਲਬੌਰਨ ਦੇ ਪੁਆਇੰਟ ਕੁੱਕ ਇਲਾਕੇ ਦਾ ਰਹਿਣ ਵਾਲਾ ਸੀ, ਜਿਸ ਦੀ ਦੋ ਵਾਰ ਲਾਟਰੀ ਲੱਗ ਗਈ ਅਤੇ ਇਸ ਤਰ੍ਹਾਂ ਉਹ 20 ਲੱਖ ਡਾਲਰ ਤੋਂ ਵਧ ਦੇ ਇਨਾਮ ਦਾ ਜੇਤੂ ਬਣ ਗਿਆ। ਹੁਣ ਉਸ ਦਾ ਸੁਪਨਾ ਹੈ ਕਿ ਉਹ ਆਪਣੇ ਲਈ ਇੱਕ ਘਰ ਖਰੀਦੇਗਾ, ਸਵਾਰੀ ਵਾਸਤੇ ਸਫਾਰੀ ਰੱਖੇਗਾ ਅਤੇ ਦੁਨੀਆ ਦੇ ਸੱਤ ਅਜੂਬਿਆਂ ਦੀ ਸੈਰ ਵੀ ਕਰੇਗਾ।

Related News