ਘਰੋਂ ਸੈਰ ਕਰਨ ਗਈ ਆਸਟਰੇਲੀਅਨ ਔਰਤ ਨਾਲ ਵਾਪਰ ਗਿਆ ਦਰਦਨਾਕ ਭਾਣਾ, ਹੋਈ ਅਜਿਹੀ ਹਾਲਤ

01/17/2017 5:02:04 PM

ਮੈਲਬੌਰਨ— ਬੀਤੇ ਦਿਨੀਂ ਮੈਲਬੌਰਨ ਦੀ ਇੱਕ ਔਰਤ ''ਤੇ ਕੰਗਾਰੂ ਨੇ ਹਮਲਾ ਕਰ ਦਿੱਤਾ। ਹਮਲੇ ਕਾਰਨ ਉਕਤ ਔਰਤ ਗੰਭੀਰ ਰੂਪ ''ਚ ਜ਼ਖ਼ਮੀ ਹੋ ਗਈ। ਉਸ ਨੂੰ ਹਸਪਤਾਲ ''ਚ ਭਰਤੀ ਕਰਾਇਆ ਗਿਆ ਹੈ, ਜਿੱਥੇ ਉਸ ਦੀ ਸਰਜਰੀ ਕੀਤੀ ਜਾਵੇਗੀ। 
ਡੈਬੀ ਉਰਕੁਹਾਰਟ ਨਾਮੀ 54 ਸਾਲਾ ਪੀੜਤਾ ਨੇ ਦੱਸਿਆ ਕਿ ਉਹ ਇੱਕ ਸਰੀਰਕ ਟਰੇਨਰ ਹੈ। ਸ਼ਨੀਵਾਰ ਸਵੇਰੇ 6 ਵਜੇ ਉਹ ਸੈਰ ਅਤੇ ਜਾਗਿੰਗ ਕਰਨ ਲਈ ਜਾ ਰਹੀ ਸੀ। ਇਸ ਦੌਰਾਨ ਇੱਕ ਕੰਗਾਰੂ ਉਸ ਦੇ ਰਸਤੇ ''ਚ ਆ ਗਿਆ ਅਤੇ ਉਸ ਨੇ ਉਸ ''ਤੇ ਹਮਲਾ ਕਰ ਦਿੱਤਾ। ਡੈਬੀ ਮੁਤਾਬਕ ਕੰਗਾਰੂ ਉਸ ਨੂੰ ''ਕੱਪੜੇ ਦੀ ਗੁੱਡੀ'' ਵਾਂਗ ਇੱਧਰ-ਉੱਧਰ ਸੁੱਟ ਰਿਹਾ ਸੀ। ਉਸ ਦਾ ਕਹਿਣਾ ਹੈ ਕਿ ਉਹ ਉਸ ਦੇ ਟੁਕੜੇ-ਟੁਕੜੇ ਕਰਨਾ ਚਾਹੁੰਦਾ ਸੀ। ਇਸ ਪਿੱਛੋਂ ਜਦੋਂ ਉਸ ਨੇ ਮ੍ਰਿਤਕ ਹੋਣ ਦਾ ਨਾਟਕ ਕੀਤਾ ਤਾਂ ਕੰਗਾਰੂ ਉੱਥੋਂ ਭੱਜ ਗਿਆ। ਡੈਬੀ ਨੇ ਦੱਸਿਆ ਕਿ ਉਹ ਕਾਫੀ ਮੁਸ਼ਕਲਾਂ ਤੋਂ ਬਾਅਦ ਖੂਨ ਨਾਲ ਲੱਥ-ਪੱਥ ਹਾਲਤ ਆਪਣੇ ਘਰ ਪਰਤੀ। ਇਸ ਪਿੱਛੋਂ ਉਸ ਦੇ ਪਤੀ ਨੇ ਉਸ ਨੂੰ ਹਸਪਤਾਲ ''ਚ ਭਰਤੀ ਕਰਾਇਆ।

Related News