ਕੁੱਤੇ ਨੂੰ ਸੱਪ ਤੋਂ ਬਚਾਉਣ ਲਈ ਨੌਜਵਾਨ ਨੇ ਦਿੱਤੀ ਜਾਨ

01/13/2018 2:29:22 PM

ਸਿਡਨੀ— ਆਸਟ੍ਰੇਲੀਆ ਦੇ ਨਿਊ ਸਾਊਥ ਵੇਲਸ ਵਿਚ ਇਕ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ ਹੈ, ਜਿੱਥੇ ਇਕ ਨੌਜਵਾਨ ਨੇ ਆਪਣੇ ਪਾਲਤੂ ਕੁੱਤੇ ਨੂੰ ਸੱਪ ਤੋਂ ਬਚਾਉਣ ਲਈ ਆਪਣੀ ਜਾਨ ਦੇ ਦਿੱਤੀ। ਇਕ ਆਸਟ੍ਰੇਲੀਅਨ ਪੁਲਸ ਅਧਿਕਾਰੀ ਮੁਤਾਬਕ ਨੌਜਵਾਨ ਦਾ ਪਾਲਤੂ ਕੁੱਤਾ ਦੇਰ ਰਾਤ ਨੂੰ ਭੌਂਕ ਰਿਹਾ ਸੀ ਅਤੇ ਜਦੋਂ ਉਹ ਨੌਜਵਾਨ ਇਸ ਦਾ ਕਾਰਨ ਪਤਾ ਕਰਨ ਲਈ ਬਾਹਰ ਨਿਕਲਿਆ ਤਾਂ ਉਸ ਨੇ ਦੇਖਿਆ ਕਿ ਕੁੱਤੇ ਨੇ ਆਪਣੇ ਮੂੰਹ ਵਿਚ ਇਕ ਛੋਟਾ ਬਰਾਊਨ ਸਨੇਕ ਫੜਿਆ ਹੋਇਆ ਸੀ। ਪੁਲਸ ਅਧਿਕਾਰੀ ਮੁਤਾਬਕ ਜਦੋਂ ਨੌਜਵਾਨ ਨੇ ਸੱਪ ਨੂੰ ਕੁੱਤੇ ਤੋਂ ਵੱਖ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਸੱਪ ਨੇ ਨੌਜਵਾਨ ਨੂੰ ਉਸ ਦੀ ਉਂਗਲ 'ਤੇ ਕੱਟ ਦਿੱਤਾ। ਜਿਸ ਤੋਂ ਬਾਅਦ ਨੌਜਵਾਨ ਦਾ ਇਕ ਰਿਸ਼ਤੇਦਾਰ ਉਸ ਨੂੰ ਲੈ ਕੇ ਹਸਪਤਾਲ ਗਿਆ, ਜਿੱਥੇ ਇਕ ਘੰਟੇ ਦੇ ਅੰਦਰ ਹੀ ਉਸ ਨੇ ਦਮ ਤੋੜ ਦਿੱਤਾ।


Related News