ਗ੍ਰੇਟ ਬੈਰੀਅਰ ਰੀਫ ਦੀ ਸੁਰੱਖਿਆ ਲਈ 70.4 ਕਰੋੜ ਡਾਲਰ ਹੋਰ ਖ਼ਰਚ ਕਰੇਗਾ ਆਸਟ੍ਰੇਲੀਆ

Friday, Jan 28, 2022 - 11:50 PM (IST)

ਕੈਨਬਰਾ-ਆਸਟ੍ਰੇਲੀਆ ਸਰਕਾਰ ਨੇ ਸ਼ੁੱਕਰਵਾਰ ਨੂੰ 'ਦਿ ਗ੍ਰੇਟ ਬੈਰੀਅਰ ਰੀਫ' ਦੀ ਸੁਰੱਖਿਆ ਲਈ ਅਗਲੇ 9 ਸਾਲਾ 'ਚ ਇਕ ਅਰਬ ਆਸਟ੍ਰੇਲੀਆਈ ਡਾਲਰ (ਲਗਭਗ 70.4 ਕਰੋੜ ਅਮਰੀਕੀ ਡਾਲਰ) ਖਰਚ ਕਰਨ ਦਾ ਐਲਾਨ ਕੀਤਾ। ਸਰਕਾਰ ਨੇ 'ਦਿ ਗ੍ਰੇਟ ਬੈਰੀਅਰ ਰੀਫ਼' ਦਾ ਵਿਸ਼ਵ ਵਿਰਾਸਤ ਸਥਾਨ ਦਾ ਦਰਜਾ ਘਟਾਉਣ ਸਬੰਧੀ ਸੰਯੁਕਤ ਰਾਸ਼ਟਰ ਵਿਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ (ਯੂਨੇਸਕੋ) ਦੇ ਫੈਸਲੇ ਨੂੰ ਮੁਲਤਵੀ ਕਰਨ ਤੋਂ ਬਾਅਦ ਇਹ ਕਦਮ ਚੁੱਕਿਆ।

ਇਹ ਵੀ ਪੜ੍ਹੋ : ਥਾਈਲੈਂਡ 'ਚ ਕੋਰੋਨਾ ਮਹਾਮਾਰੀ ਨੂੰ 'ਐਂਡੇਮਿਕ' ਐਲਾਨ ਕਰਨ ਨਾਲ ਜੁੜੇ ਦਿਸ਼ਾ-ਨਿਰਦੇਸ਼ਾਂ ਨੂੰ ਦਿੱਤੀ ਮਨਜ਼ੂਰੀ

ਆਲੋਚਕਾਂ ਮੁਤਾਬਕ, ਇਹ ਐਲਾਨ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਗਠਜੋੜ ਵਾਤਾਵਰਤਣ ਦੇ ਰੂਪ 'ਚ ਪੇਸ਼ ਕਰਨ ਦੀ ਕੋਸ਼ਿਸ਼ 'ਚ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਗਠਜੋੜ ਸਮੁੰਦਰੀ ਦੇ ਲਗਾਤਾਰ ਵਧਦੇ ਤਾਪਮਾਨ ਨੂੰ ਰੋਕਣ ਲਈ ਕੋਈ ਪ੍ਰਭਾਵੀ ਕਦਮ ਨਹੀਂ ਚੁੱਕ ਰਿਹਾ। ਅਧਿਕਾਰੀਆਂ ਮੁਤਾਬਕ 58 ਕਰੋੜ ਆਸਟ੍ਰੇਲੀਆਈ ਡਾਲਰ ਉੱਤਰ-ਪੂਰਬੀ ਤੱਟ 'ਤੇ ਮਿੱਟੀ ਦੀ ਕਟੌਤੀ ਦੀ ਸਮੱਸਿਆ ਨੂੰ ਦੂਰ ਕਰਨ, ਜ਼ਮੀਨ ਦੀ ਸਥਿਤੀ 'ਚ ਸੁਧਾਰ ਲਿਆਉਣ ਅਤੇ ਪੌਸ਼ਟਿਕ ਤੱਤਾਂ ਅਤੇ ਕੀਟਨਾਸ਼ਕਾਂ ਦੇ ਸਮੁੰਦਰ 'ਚ ਜ਼ਿਆਦਾ ਵਹਾਅ ਨੂੰ ਰੋਕਣ ਲਈ ਖਰਚ ਕੀਤੇ ਜਾਣਗੇ।

ਇਹ ਵੀ ਪੜ੍ਹੋ : ਪੰਜਾਬ 'ਚ ਮੱਠੀ ਪੈਣ ਲੱਗੀ ਕੋਰੋਨਾ ਦੀ ਰਫ਼ਤਾਰ, 3096 ਨਵੇਂ ਮਾਮਲੇ ਆਏ ਸਾਹਮਣੇ ਤੇ 25 ਲੋਕਾਂ ਦੀ ਹੋਈ ਮੌਤ

ਉਨ੍ਹਾਂ ਨੇ ਦੱਸਿਆ ਕਿ 25.3 ਕਰੋੜ, ਆਸਟ੍ਰੇਲੀਆਈ ਡਾਲਰ 'ਦਿ ਗ੍ਰੇਟ ਬੈਰੀਅਰ ਰੀਫ ਮਰੀਨ ਪਾਰਕ ਅਥਾਰਿਟੀ' ਨੂੰ ਉਪਲੱਬਧ ਕਰਵਾਏ ਜਾਣਗੇ ਤਾਂ ਕਿ ਸਟਾਰ ਮੱਛੀਆਂ ਤੋਂ ਪੈਦਾ ਹੋਏ ਖਤਰਿਆਂ ਅਤੇ ਮੱਛੀਆਂ ਫੜਨ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਰੋਕੀਆਂ ਜਾ ਸਕਣ। 'ਦਿ ਗ੍ਰੇਟ ਬੈਰੀਅਰ ਰੀਫ਼ ਮਰੀਨ ਪਾਰਕ ਅਥਾਰਿਟੀ' ਦੁਨੀਆ ਦੇ ਸਭ ਤੋਂ ਵੱਡੇ ਕੋਰਲ ਰੀਫ ਈਕੋਸਿਸਟਮ ਦਾ ਪ੍ਰਬੰਧਨ ਕਰਦੀ ਹੈ।

ਇਹ ਵੀ ਪੜ੍ਹੋ : ਮਿਆਂਮਾਰ 'ਚ 2021 'ਚ 16 ਲੱਖ ਲੋਕਾਂ ਨੇ ਗੁਆਈਆਂ ਨੌਕਰੀਆਂ : ਆਈ.ਐੱਲ.ਓ.

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


Karan Kumar

Content Editor

Related News