ਆਸਟ੍ਰੇਲੀਆ : ਕੈਨਬਰਾ 'ਚ ਭਿਆਨਕ ਸੋਕਾ, ਕਿਸਾਨਾਂ ਦਾ ਬੁਰਾ ਹਾਲ

08/09/2018 4:46:13 PM

ਕੈਨਬਰਾ (ਬਿਊਰੋ)— ਆਸਟ੍ਰੇਲੀਆ ਦੇ ਸੰਘਣੀ ਆਬਾਦੀ ਵਾਲੇ ਸੂਬੇ ਕੈਨਬਰਾ ਵਿਚ ਬੁੱਧਵਾਰ ਨੂੰ ਸੋਕੇ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਇੱਥੇ ਕਿਸਾਨਾਂ ਨੂੰ ਇਹ ਆਦੇਸ਼ ਦਿੱਤੇ ਗਏ ਹਨ ਕਿ ਅਨਾਜ ਅਤੇ ਸੁਰੱਖਿਅਤ ਭੰਡਾਰਾਂ 'ਤੇ ਹਮਲਾ ਕਰਨ ਦੀ ਸਥਿਤੀ ਵਿਚ ਉਹ ਕੰਗਾਰੂਆਂ ਨੂੰ ਗੋਲੀ ਮਾਰ ਸਕਦੇ ਹਨ। ਬੀਤੇ 50 ਸਾਲਾਂ ਤੋਂ ਇੱਥੋਂ ਦੇ ਹਾਲਾਤ ਅਜਿਹੇ ਹੀ ਹਨ। ਆਸਟ੍ਰੇਲੀਆ ਦਾ ਦੱਖਣੀ-ਪੂਰਬੀ ਹਿੱਸਾ ਸੋਕੇ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਪਰ ਇਸ ਸਾਲ ਨਿਊ ਸਾਊਥ ਵੇਲਜ਼ ਵਿਚ ਹਾਲਾਤ ਹੋਰ ਮਾੜੇ ਹੋ ਗਏ ਹਨ। ਸਾਲ 1965 ਤੋਂ ਬਾਅਦ ਤਾਂ ਇੱਥੇ ਹਾਲਾਤ ਬਹੁਤ ਹੀ ਵਿਗੜ ਚੁੱਕੇ ਹਨ।

ਅਗਲੇ 3 ਮਹੀਨਿਆਂ ਤੱਕ ਰਹੇਗਾ ਸੋਕਾ
ਬੁੱਧਵਾਰ ਨੂੰ ਰਾਜ ਸਰਕਾਰ ਵੱਲੋਂ ਕਿਹਾ ਗਿਆ ਕਿ ਨਿਊ ਸਾਊਥ ਵੇਲਜ਼ ਦਾ ਲੈਂਡ ਏਰੀਆ ਕਰੀਬ 800,000 ਵਰਗ ਕਿਲੋਮੀਟਰ ਹੈ ਅਤੇ ਇਹ ਪੂਰਾ ਹਿੱਸਾ ਇਸ ਸਮੇਂ ਸੋਕੇ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਇੱਥੋਂ ਦੇ ਪ੍ਰਾਇਮਰੀ ਉਦਯੋਗ ਮੰਤਰੀ ਨਿਆਲ ਬਲੇਅਰ ਨੇ ਕਿਹਾ ਕਿ ਕਿਸਾਨਾਂ ਨੂੰ ਦੱਖਣੀ ਹਿੱਸੇ ਵਿਚ ਸਰਦੀ ਦੇ ਸਮੇਂ ਵੀ ਸੋਕੇ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਤਲਾਬ ਸੁੱਕ ਚੁੱਕੇ ਹਨ ਅਤੇ ਫਸਲਾਂ ਡਿੱਗ ਰਹੀਆਂ ਹਨ। ਸਰਕਾਰ ਵੱਲੋਂ ਕਿਸਾਨਾਂ ਦੀ ਆਰਥਿਕ ਮਦਦ ਕੀਤੀ ਜਾ ਰਹੀ ਹੈ। ਪਰ ਬਹੁਤ ਸਾਰੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਮਦਦ ਕਾਫੀ ਨਹੀਂ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 3 ਮਹੀਨੇ ਤੱਕ ਸੋਕੇ ਦੇ ਇਹੀ ਹਾਲਾਤ ਰਹਿਣ ਵਾਲੇ ਹਨ। ਕਿਸਾਨਾਂ ਨੇ ਫੈਸਲਾ ਕੀਤਾ ਹੈ ਕਿ ਉਹ ਜਾਨਵਰਾਂ ਨੂੰ ਚਾਰਾ ਖਵਾਉਣ ਵਾਲੇ ਮਹਿੰਗੇ ਅਤੇ ਮਜ਼ਦੂਰੀ ਵਾਲੇ ਹੋਰ ਦੂਜੇ ਕੰਮ ਕਰਨਗੇ ਜਾਂ ਫਿਰ ਆਪਣੀਆਂ ਭੇਡਾਂ ਅਤੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਵੇਚਣਗੇ।


Related News