3 ਹਜ਼ਾਰ ਸਾਲ ਬਾਅਦ ਆਸਟ੍ਰੇਲੀਆ ਦੀ ਜ਼ਮੀਨ ''ਤੇ ਪਰਤਿਆ ਇਹ ਜਾਨਵਰ

Wednesday, Oct 07, 2020 - 06:29 PM (IST)

3 ਹਜ਼ਾਰ ਸਾਲ ਬਾਅਦ ਆਸਟ੍ਰੇਲੀਆ ਦੀ ਜ਼ਮੀਨ ''ਤੇ ਪਰਤਿਆ ਇਹ ਜਾਨਵਰ

ਮੈਲਬੌਰਨ (ਬਿਊਰੋ): ਦੁਨੀਆ ਵਿਚ ਕਈ ਅਜਿਹੇ ਜੀਵ ਹਨ ਜੋ ਲੁਪਤ ਹੋਣ ਦੇ ਕੰਢੇ ਹਨ। ਕਈ ਦੇਸ਼ ਗਾਇਬ ਹੋ ਰਹੀਆਂ ਇਹਨਾਂ ਪ੍ਰਜਾਤੀਆਂ ਨੂੰ ਬਚਾਉਣ ਲਈ ਵੱਡੇ ਪੱਧਰ 'ਤੇ ਕਦਮ ਚੁੱਕ ਰਹੇ ਹਨ, ਜਿਸ ਦੇ ਸਕਰਾਤਮਕ ਨਤੀਜੇ ਦੇਖਣ ਨੂੰ ਮਿਲ ਰਹੇ ਹਨ। ਆਸਟ੍ਰੇਲੀਆ ਵਿਚੋਂ ਲੱਗਭਗ ਲੁਪਤ ਹੋ ਚੁੱਕਾ ਮਾਸਾਂਹਾਰੀ ਥਣਧਾਰੀ ਪ੍ਰਾਣੀ ਤਸਮਾਨੀਆਈ ਡੈਵਿਲ ਦਾ ਪਰਿਵਾਰ ਹੁਣ ਫਿਰ ਵੱਧ ਰਿਹਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ 3000 ਸਾਲ ਬਾਅਦ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਤਸਮਾਨੀਆਈ ਡੈਵਿਲ ਆਸਟ੍ਰੇਲੀਆ ਦੇ ਮੁੱਖ ਜੰਗਲਾਂ ਵਿਚ ਸੁਤੰਤਰ ਘੁੰਮੇਗਾ।

PunjabKesari

ਇੱਥੇ ਦੱਸ ਦਈਏ ਕਿ ਤਸਮਾਨੀਆਈ ਡੈਵਿਲ ਇਕ ਮਾਂਸਾਹਾਰੀ ਥਣਧਾਰੀ ਪ੍ਰਾਣੀ ਹੈ, ਜੋ ਹੁਣ ਸਿਰਫ ਆਸਟ੍ਰੇਲੀਆ ਦੇ ਟਾਪੂ ਰਾਜ ਤਸਮਾਨੀਆ ਦੇ ਜੰਗਲਾਂ ਵਿਚ ਹੀ ਪਾਇਆ ਜਾਂਦਾ ਹੈ। ਇਸ ਦਾ ਆਕਾਰ ਇਕ ਛੋਟੇ ਕੁੱਤੇ ਦੇ ਬਰਾਬਰ ਹੁੰਦਾ ਹੈ। 1963 ਵਿਚ ਥਾਏਲੇਸੀਨ ਦੇ ਲੁਪਤ ਹੋਣ ਦੇ ਬਾਅਦ ਇਹ ਦੁਨੀਆ ਦਾ ਸਭ ਤੋਂ ਵੱਡਾ ਮਾਸਾਹਾਰੀ ਥਣਧਾਰੀ ਪ੍ਰਾਣੀ ਬਣ ਗਿਆ ਸੀ। ਤਸਮਾਨੀਅਨ ਡੈਵਿਲ ਬਿਲਕੁੱਲ ਚੂਹੇ ਵਾਂਗ ਦਿਸਦਾ ਹੈ ਪਰ ਆਕਾਰ ਵਿਚ ਚੂਹੇ ਨਾਲੋਂ ਕਈ ਗੁਣਾ ਵੱਡਾ ਹੁੰਦਾ ਹੈ।

PunjabKesari

ਸਫਲ ਹੋ ਰਹੀ ਮੁਹਿੰਮ
ਸਿਰਫ ਆਸਟ੍ਰੇਲੀਆ ਵਿਚ ਪਾਏ ਜਾਣ ਵਾਲੇ ਇਸ ਜੀਵ ਦੇ ਲੁਪਤ ਹੋਣ ਦੇ ਕੰਢੇ ਪਹੁੰਚਣ ਦੇ ਬਾਅਦ ਇਸ ਨੂੰ ਬਚਾਉਣ ਲਈ ਕ੍ਰਾਂਤੀਕਾਰੀ ਕਦਮ ਚੁੱਕੇ ਗਏ। ਦੁਨੀਆ ਭਰ ਵਿਚ ਖਤਰਨਾਕ ਦੰਦਾਂ, ਪੰਜਿਆਂ ਅਤੇ ਕੱਟਣ ਦੀ ਸਮਰੱਥਾ ਦੇ ਲਈ ਮਸ਼ਹੂਰ ਤਸਮਾਨੀਅਨ ਡੈਵਿਲ ਨੂੰ ਜ਼ਿੰਦਾ ਰੱਖਣ ਲਈ ਇਹਨਾਂ ਨੂੰ ਸੁਰੱਖਿਅਤ ਕੀਤਾ ਗਿਆ। ਇਕ ਸਮਾਂ ਅਜਿਹਾ ਸੀ ਜਦੋਂ ਮਹਾਮਾਰੀ ਦੀ ਚਪੇਟ ਵਿਚ ਆਉਣ ਨਾਲ ਇਸ ਜਾਨਵਰ ਨੂੰ ਲੁਪਤ ਮੰਨ ਲਿਆ ਗਿਆ ਸੀ ਪਰ ਕੁਝ ਜਿਉਂਦੇ ਬਚੇ ਗਿਣਤੀ ਦੇ ਡੈਵਿਲ ਨੂੰ ਇਲਾਜ ਲਈ ਚਿੜੀਆਘਰ ਦੇ ਪਸੂ ਹਸਪਤਾਲਾਂ ਵਿਚ ਲਿਆਂਦਾ ਗਿਆ।

PunjabKesari

1990 ਵਿਚ ਫੈਲੀ ਸੀ ਮਹਾਮਾਰੀ
ਮੰਨਿਆ ਜਾਂਦਾ ਹੈ ਕਿ ਤਸਮਾਨੀਅਨ ਡੈਵਿਲ ਨੂੰ ਇਹ ਨਾਮ, ਉਸ ਦੇ ਵੱਡੇ ਅਤੇ ਨੁਕੀਲੇ ਦੰਦਾਂ, ਤੇਜ਼ ਹਮਲਾ ਕਰਨ ਵਾਲੇ ਪੰਜਿਆਂ ਅਤੇ ਕੱਟਣ ਦੀ ਖਤਰਨਾਕ ਸਮਰੱਥਾ ਦੇ ਕਾਰਨ ਦਿੱਤਾ ਗਿਆ। ਸਾਲ 1990 ਵਿਚ ਇਹਨਾਂ ਜਾਨਵਰਾਂ ਵਿਚ ਚਿਹਰੇ ਦੇ ਟਿਊਮਰ ਦੀ ਮਹਾਮਾਰੀ ਕਾਫੀ ਤੇਜ਼ੀ ਨਾਲ ਫੈਲੀ ਸੀ, ਜਿਸ ਨੇ ਹਜ਼ਾਰਾਂ ਜਾਨਵਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। 2008 ਦੀ ਯੂ.ਐੱਨ ਰੈੱਡ ਲਿਸਟ ਵਿਚ ਇਸ ਜਾਨਵਰ ਨੂੰ ਬਹੁਤ ਸੁਰੱਖਿਅਤ ਸ਼੍ਰੇਣੀ ਵਿਚ ਰੱਖਿਆ ਗਿਆ ਸੀ। ਇਸ ਦੇ ਬਾਅਦ ਜੰਗਲ ਵਿਚ ਜਿਉਂਦੇ ਬਚੇ ਗਿਣਤੀ ਦੇ ਡੈਵਿਲ ਨੂੰ ਇਲਾਜ ਦੇ ਲਈ ਤਸਮਾਨੀਆ ਦੇ ਪਸੂ ਹਸਪਤਾਲਾਂ ਵਿਚ ਲਿਆਂਦਾ ਗਿਆ।

PunjabKesari

ਸੰਸਥਾ ਨੇ ਕੀਤਾ ਸ਼ਾਨਦਾਰ ਕੰਮ
ਲਾਪਤਾ ਹੋ ਰਹੇ ਇਸ ਜਾਨਵਰ ਨੂੰ ਬਚਾਉਣ ਦਾ ਕੰਮ ਕਰਨ ਵਾਲੀ ਸੰਸਥਾ ਓਸੀ ਆਰਕ ਨੇ ਬਹੁਤ ਵੱਡੇ ਪੱਧਰ 'ਤੇ ਕੰਮ ਕੀਤਾ। ਗਰੁੱਪ ਦੇ ਪ੍ਰਮੁੱਖ ਟਿਮ ਫਾਲਨਕਰ ਨੇ ਦੱਸਿਆ ਕਿ 3000 ਸਾਲਾਂ ਵਿਚ ਪਹਿਲੀ ਵਾਰ ਤਸਮਾਨੀਅਨ ਡੈਵਿਲ ਨੂੰ ਆਸਟ੍ਰੇਲੀਆ ਦੇ ਮੁੱਖ ਜੰਗਲੀ ਜਾਨਵਰਾਂ ਨਾਲ ਘੁੰਮਣ ਦੇ ਲਈ ਛੱਡਿਆ ਗਿਆ ਹੈ। ਇਹ ਜਾਨਵਰ ਲੁਪਤ ਹੋ ਚੁੱਕਾ ਸੀ ਜਿਸ ਨੂੰ ਬਚਾਉਣ ਦੀ ਕੋਸ਼ਿਸ਼ਾਂ ਹੁਣ ਰੰਗ ਲਿਆਈਆਂ ਹਨ। ਤਸਮਾਨੀਅਨ ਡੈਵਿਲ ਨੂੰ ਬਚਾਉਣ ਲਈ ਹਾਲੀਵੁੱਡ ਅਦਾਕਾਰ ਅਤੇ ਥਾਰ ਫੇਮ ਕ੍ਰਿਸ ਹੇਮਸਵਰਥ ਨੇ ਵੀ ਯੋਗਦਾਨ ਦਿੱਤਾ। ਇਸ ਕੰਮ ਵਿਚ ਹੇਮਸਵਰਥ ਦੀ ਪਤਨੀ ਵੀ ਉਹਨਾਂ ਦਾ ਸਾਥ ਦੇ ਰਹੀ ਹੈ। ਟਿਮ ਫਾਲਨਕਰ ਨੇ ਦੱਸਿਆ ਕਿ ਬ੍ਰੀਡਿੰਗ ਦੇ ਬਾਅਦ ਅਗਲੇ ਸਾਲ ਤੱਕ 20 ਡੈਵਿਲ ਨੂੰ ਜੰਗਲਾਂ ਵਿਚ ਆਜ਼ਾਦ ਛੱਡ ਦਿੱਤਾ ਜਾਵੇਗਾ। 


author

Vandana

Content Editor

Related News