ਆਸਟਰੇਲੀਆ ਤੋਂ ਇੰਗਲੈਂਡ ਦੀ 'ਨਾਨ-ਸਟਾਪ ਫਲਾਈਟ' ਸ਼ੁਰੂ, 17 ਘੰਟੇ 'ਚ ਸਫਰ ਹੋਵੇਗਾ ਤੈਅ
Sunday, Mar 25, 2018 - 10:30 PM (IST)

ਸਿਡਨੀ — ਆਸਟਰੇਲੀਆ ਤੋਂ ਕਰੀਬ 17 ਘੰਟੇ 6 ਮਿੰਟ ਦਾ ਸਫਰ ਤੈਅ ਕਰ ਇਕ ਨਾਨ-ਸਟਾਪ ਫਲਾਈਟ ਲੰਡਨ ਦੇ ਹੀਰਥੋ ਏਅਰਪੋਰਟ ਪਹੁੰਚੀ। ਇਹ ਪਹਿਲਾ ਮੌਕਾ ਸੀ ਜਦੋਂ ਆਸਟਰੇਲੀਆ ਤੋਂ ਬ੍ਰਿਟੇਨ ਵਿਚਾਲੇ ਯਾਤਰੀਆਂ ਨਾਲ ਭਰੇ ਕਿਸੇ ਜਹਾਜ਼ ਨੇ ਨਾਨ-ਸਟਾਪ ਉਡਾਨ ਭਰੀ। ਕਵਾਂਟਾਸ ਏਅਰਲਾਇੰਸ ਦੀ ਫਲਾਈਟ ਕਿਊ. ਐੱਫ.-9 ਪਰਥ ਤੋਂ ਕਰੀਬ 14,498 ਕਿ. ਮੀ. ਦਾ ਸਫਰ ਤੈਅ ਕਰ ਐਤਵਾਰ ਦੀ ਸਵੇਰ ਲੰਡਨ 'ਚ ਲੈਂਡ ਹੋਈ। ਇਹ ਬੋਇੰਗ ਦਾ 787-9 ਡ੍ਰੀਮਲਾਇਨਲਰ ਜਹਾਜ਼ ਹੈ ਜਿਸ 'ਚ ਬੋਇੰਗ 747 ਦੀ ਤੁਲਨਾ 'ਚ ਦੁਗਣੀ ਈਧਨ (ਤੇਲ) ਸਮਰਥਾ ਹੈ।
ਇਹ ਕਵਾਂਟਾਸ ਦੀ ਉਸ ਅਭਿਲਾਸ਼ੀ ਯੋਜਨਾ ਦਾ ਹਿੱਸਾ ਹੈ ਜਿਸ ਦੇ ਤਹਿਤ ਉਹ ਬਹੁਤ ਲੰਬੀ ਦੂਰੀ ਦੀਆਂ ਉਡਾਣਾਂ ਨੂੰ ਆਪਣੇ ਵੱਡੇ ਬੇੜੇ ਦਾ ਹਿੱਸਾ ਬਣਾਉਣਾ ਚਾਹੁੰਦਾ ਹੈ। ਆਸਟਰੇਲੀਆਈ ਏਅਰਲਾਇੰਸ ਕਵਾਂਟਾਸ ਦੇ ਸੀ. ਈ. ਓ. ਐਲਨ ਜੋਅਸ ਨੇ ਪਰਥ-ਲੰਡਨ ਵਿਚਾਲੇ ਇਸ ਸੇਵਾ ਦੀ ਸ਼ੁਰੂਆਤ ਨੂੰ ਗੇਮ ਚੇਂਜਰ ਦੱਸਿਆ ਹੈ। ਇਸ ਉਡਾਣ ਤੋਂ ਪਹਿਲਾਂ ਇਕ ਪ੍ਰੋਗਰਾਮ ਦੇ ਦੌਰਾਨ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਆਸਟਰੇਲੀਆ ਅਤੇ ਬ੍ਰਿਟੇਨ ਵਿਚਾਲੇ ਕਵਾਂਟਾਸ ਫਲਾਈਟ, ਜਿਸ ਨੂੰ ਕੰਗਾਰੂ ਰੂਟ ਦੇ ਨਾਲ ਜਾਣਿਆ ਜਾਂਦਾ ਹੈ, 4 ਦਿਨਾਂ 'ਚ ਸਫਰ ਤੈਅ ਕਰਦੀ ਸੀ ਅਤੇ ਉਸ 'ਚ 7 ਸਟਾਪ ਹੁੰਦੇ ਸਨ। ਪੱਛਮੀ ਆਸਟਰੇਲੀਆਈ ਸਰਕਾਰ ਇਸ ਨਾਨ-ਸਟਾਪ ਉਡਾਣ ਦੇ ਕਾਰਨ ਯਾਤਰੀਆਂ ਦੀ ਗਿਣਤੀ 'ਚ ਵਾਧਾ ਹੋਣ ਦੀ ਉਮੀਦ ਕਰ ਰਹੀ ਹੈ। 200 ਤੋਂ ਵਧ ਯਾਤਰੀਆਂ ਅਤੇ 16 ਕ੍ਰਿਊ ਮੈਂਬਰਾਂ ਨੂੰ ਲੈ ਕੇ ਇਹ ਜਹਾਜ਼ ਪਰਥ ਤੋਂ ਸ਼ਨੀਵਾਰ ਦੀ ਸ਼ਾਮ 18:49 ਵਜੇ ਟੈਕ-ਆਫ ਹੋਇਆ ਸੀ।
ਲੰਬੀ ਉਡਾਣ ਦੇ ਸਫਰ 'ਚ ਯਾਤਰੀਆਂ ਨੂੰ ਪਰੇਸ਼ਾਨੀ ਨਾ ਹੋਵੇ ਇਸ ਦੇ ਲਈ ਇਹ ਫਲਾਈਟ ਬਿਹਤਰ ਏਅਰ ਕਵਾਲਿਟੀ ਅਤੇ ਕੈਬਿਨ 'ਚ ਘੱਟ ਰੋਲਾ ਪਵੇ ਇਨ੍ਹਾਂ ਸੁਵਿਧਾਵਾਂ ਨਾਲ ਲੈੱਸ ਸੀ। ਕੁਝ ਯਾਤਰੀ ਆਪਣੇ ਸੋਣ ਅਤੇ ਹੋਰਨਾਂ ਗਤੀਵਿਧੀਆਂ ਦਾ ਡਾਟਾ ਸਿਡਨੀ ਯੂਨੀਵਰਸਿਟੀ ਦੇ ਖੋਜਕਾਰਾਂ ਨਾਲ ਸਾਂਝਾ ਕਰਨ ਲਈ ਰਾਜ਼ੀ ਹੋ ਗਏ ਸਨ। ਇਨ੍ਹਾਂ ਯਾਤਰੀਆਂ ਨੇ ਇਸ ਦੇ ਲਈ ਵਿਸ਼ੇਸ਼ ਮਾਨੀਟਰਜ਼ ਅਤੇ ਹੋਰ ਡਿਵਾਈਸ ਪਹਿਨੇ ਜਿਸ ਨੇ ਉਨ੍ਹਾਂ ਦੀ ਮਾਨਸਿਕ ਸਥਿਤੀ, ਖਾਣ ਦੇ ਪੈਟਰਨ ਅਤੇ ਹਾਈਡ੍ਰੇਸ਼ਨ ਦੇ ਪੱਧਰ ਨੂੰ ਰਿਕਾਰਡ ਕੀਤਾ। ਬ੍ਰਿਟੇਨ 'ਚ ਇਸ ਉਡਾਣ ਨੂੰ ਲੈ ਕੇ ਕੁਝ ਪ੍ਰਤੀਕਿਰਿਆਵਾਂ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ।
ਇਕ ਟਵਿੱਟਰ ਯੂਜ਼ਰ ਨੇ ਲਿੱਖਿਆ, 'ਜਹਾਜ਼ ਰਨਵੇਅ 'ਤੇ ਲੈਂਡ ਹੋ ਗਿਆ ਹੈ। ਇਹ ਹਵਾਈ ਜਹਾਜ਼ ਉਡਾਣ ਦੇ ਇਤਿਹਾਸ 'ਚ ਇਕ ਮੀਲ ਜਾ ਪੱਥਰ ਸੀ।' ਇਕ ਹੋਰ ਯੂਜ਼ਰ ਨੇ ਕਿਹਾ, 'ਇਹ ਉਪਲੱਬਧੀ ਅਦਭੁਤ ਸੀ ਅਤੇ ਲਿੱਖਿਆ, 'ਉਮੀਦ ਹੈ ਮੈਂ ਇਕ ਦਿਨ ਇਸ 'ਚ ਚੜਾਂਗਾ।' ਪੱਛਮੀ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮਾਰਕ ਮੈਕਗੋਵਨ ਨੇ ਇਸ ਫਲਾਈਟ ਦੇ ਲੰਡਨ ਲੈਂਡ ਹੋਣ'ਤੇ ਟਵੀਟ ਕੀਤਾ, 'ਪੱਛਮੀ ਆਸਟਰੇਲੀਆ ਦੀ ਅਰਥ-ਵਿਵਸਥਾ ਲਈ ਨਵੇਂ ਯੁਗ ਦੀ ਅਧਿਕਾਰਕ ਸ਼ੁਰੂਆਤ ਹੋ ਗਈ ਹੈ। ਇਸ ਇਤਿਹਾਸਕ ਯਾਤਰਾ ਤੋਂ ਬਾਅਦ ਲੰਡਨ 'ਚ ਸਵੇਰੇ-ਸਵੇਰੇ ਉਤਰੇ ਯਾਤਰੀਆਂ ਨੇ ਹੀਰਥੋ ਹਵਾਈ ਅੱਡੇ 'ਤੇ ਕੀਤੇ ਗਏ ਸਵਾਗਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਪਰਥ-ਲੰਡਨ ਵਿਚਾਲੇ ਇਹ ਉਡਾਣ ਹੋਰ ਕਿਸੇ ਵੀ ਫਲਾਈਟ ਦੀ ਤੁਲਨਾ 'ਚ 3 ਘੰਟੇ ਤੇਜ਼ ਹੈ ਜਿਹੜੇ ਮੱਧ ਪੂਰਬੀ 'ਚ ਜਹਾਜ਼ਾਂ ਨੂੰ ਬਦਲਣ ਜਾਂ ਈਧਨ ਭਰਾਉਣ ਲਈ ਰੁਕਦੀ ਹੈ।
ਇੰਟਰਨੈਸ਼ਨਲ ਏਅਰਪੋਰਟ ਐਸੋਸੀਏਸ਼ਨ ਮੁਤਾਬਕ ਦੋਹਾ-ਆਕਲੈਂਡ ਵਿਚਾਲੇ 14,529 ਕਿ. ਮੀ. ਦੇ ਕਤਰ ਏਅਰਵੇਜ਼ ਦੀ ਫਲਾਈਟ ਤੋਂ ਬਾਅਦ ਇਹ ਦੁਨੀਆ ਦੀ ਦੂਜੀ ਸਭ ਤੋਂ ਲੰਬੀ ਦੂਰੀ ਦੀ ਉਡਾਣ ਹੈ। ਹੋਰ ਜਹਾਜ਼ ਸੇਵਾਵਾਂ 'ਚ ਅਮੀਰਾਤ ਅਤੇ ਯੂਨਾਈਟੇਡ ਏਅਰਲਾਇੰਸ ਨੇ ਵੀ 14 ਹਜ਼ਾਰ ਕਿ. ਮੀ. ਤੋਂ ਵਧ ਦੀ ਨਾਨ-ਸਟਾਪ ਉਡਾਣਾਂ ਪੂਰੀਆਂ ਕੀਤੀਆਂ। 2017 'ਚ ਯੂਨਾਈਟੇਡ ਏਅਰਲਾਇੰਸ ਨੇ ਲਾਂਸ ਏਜੰਲਸ ਤੋਂ ਸਿੰਗਾਪੁਰ ਵਿਚਾਲੇ ਅਮਰੀਕਾ ਤੋਂ ਸਭ ਤੋਂ ਲੰਬੀ ਦੂਰੀ ਦੇ ਨਾਨ-ਸਟਾਪ ਉਡਾਣ ਦੀ ਪੇਸ਼ਕਸ਼ ਕੀਤੀ ਸੀ। ਪਰ ਦੁਨੀਆ ਦੀ ਸਭ ਤੋਂ ਲੰਬੀ ਦੂਰੀ ਦੀ ਨਾਨ-ਸਟਾਪ ਉਡਾਣ ਸੇਵਾ ਸਿੰਗਾਪੁਰ ਏਅਰਲਾਇੰਸ ਨੇ ਸ਼ੁਰੂ ਕੀਤੀ ਸੀ। ਸਿੰਗਾਪੁਰ ਤੋਂ ਨਿਊਯਾਰਕ ਵਿਚਾਲੇ 15,300 ਕਿ. ਮੀ. ਤੋਂ ਵਧ ਦੂਰੀ ਨੇ ਇਸ ਉਡਾਣ ਸੇਵਾ ਨੂੰ 2013 'ਚ ਬੰਦ ਕਰ ਦਿੱਤਾ ਗਿਆ ਸੀ।