ਆਸਟ੍ਰੇਲੀਆ ਨੇ ਭਾਰਤ ਨੂੰ 29 ਪੁਰਾਤਨ ਵਸਤਾਂ ਕੀਤੀਆਂ ਵਾਪਸ (ਤਸਵੀਰਾਂ)
Monday, Mar 21, 2022 - 11:51 AM (IST)
ਨਵੀਂ ਦਿੱਲੀ (ਭਾਸ਼ਾ)- ਆਸਟ੍ਰੇਲੀਆ ਨੇ ਭਗਵਾਨ ਸ਼ਿਵ, ਭਗਵਾਨ ਵਿਸ਼ਨੂੰ ਅਤੇ ਜੈਨ ਪਰੰਪਰਾ ਆਦਿ ਨਾਲ ਸਬੰਧਤ 29 ਪੁਰਾਤਨ ਵਸਤਾਂ ਭਾਰਤ ਨੂੰ ਵਾਪਸ ਕੀਤੀਆਂ ਹਨ, ਜਿਨ੍ਹਾਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਰੀਖਣ ਕੀਤਾ ਸੀ। ਸਰਕਾਰੀ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਪੁਰਾਤਨ ਵਸਤਾਂ ਵੱਖ-ਵੱਖ ਸਮੇਂ ਦੀਆਂ ਹਨ, ਜਿਨ੍ਹਾਂ ਵਿੱਚੋਂ ਕੁਝ 9-10 ਸਦੀਆਂ ਈਸਵੀ ਪੂਰਵ ਦੀਆਂ ਹਨ। ਸੂਤਰਾਂ ਨੇ ਦੱਸਿਆ ਕਿ ਇੱਕ ਇਤਿਹਾਸਕ ਕਦਮ ਵਿੱਚ ਆਸਟ੍ਰੇਲੀਆ ਨੇ ਭਾਰਤ ਨੂੰ 29 ਪੁਰਾਤਨ ਵਸਤਾਂ ਵਾਪਸ ਕਰ ਦਿੱਤੀਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਜਾਣ ਦਾ ਸੁਨਹਿਰੀ ਮੌਕਾ, ਸਰਕਾਰ ਨੇ ਸਟੱਡੀ, ਟੂਰਿਸਟ ਅਤੇ ਸਪਾਊਸ ਵੀਜ਼ੇ ਦੇਣ ਸਬੰਧੀ ਰਫ਼ਤਾਰ ਕੀਤੀ ਤੇਜ਼
ਇਹ ਪੁਰਾਤਨ ਵਸਤਾਂ ਛੇ ਸ਼੍ਰੇਣੀਆਂ ਨਾਲ ਸਬੰਧਤ ਹਨ, 'ਸ਼ਿਵ ਅਤੇ ਉਨ੍ਹਾਂ ਦੇ ਚੇਲੇ', 'ਸ਼ਕਤੀ ਦੀ ਪੂਜਾ', 'ਭਗਵਾਨ ਵਿਸ਼ਨੂੰ ਅਤੇ ਉਨ੍ਹਾਂ ਦੇ ਰੂਪ', ਜੈਨ ਪਰੰਪਰਾ, ਚਿੱਤਰਕਾਰੀ ਅਤੇ ਸਜਾਵਟੀ ਵਸਤੂਆਂ। ਸੂਤਰਾਂ ਨੇ ਦੱਸਿਆ ਕਿ ਇਹ ਮੁੱਖ ਤੌਰ 'ਤੇ ਰੇਤ ਦੇ ਪੱਥਰ, ਸੰਗਮਰਮਰ, ਕਾਂਸੀ, ਪਿੱਤਲ ਅਤੇ ਕਾਗਜ਼ 'ਤੇ ਪੇਂਟਿੰਗ ਵਰਗੀਆਂ ਵੱਖ-ਵੱਖ ਤਰ੍ਹਾਂ ਦੀਆਂ ਸਮੱਗਰੀਆਂ ਨਾਲ ਬਣੀਆਂ ਮੂਰਤੀਆਂ ਹਨ। ਇਹ ਪੁਰਾਤਨ ਵਸਤਾਂ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਤਾਮਿਲਨਾਡੂ, ਤੇਲੰਗਾਨਾ ਅਤੇ ਪੱਛਮੀ ਬੰਗਾਲ ਦੀਆਂ ਹਨ। ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟ੍ਰੇਲੀਆ ਤੋਂ ਆਈਆਂ ਪੁਰਾਤਨ ਵਸਤਾਂ ਦਾ ਨਿਰੀਖਣ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਆਪਣੇ ਆਸਟ੍ਰੇਲੀਆਈ ਹਮਰੁਤਬਾ ਸਕਾਟ ਮੌਰੀਸਨ ਨਾਲ ਆਨਲਾਈਨ ਗੱਲਬਾਤ ਕਰਨਗੇ।