ਪੋਪ ਦੇ ਸਹਿਯੋਗੀ ਵਿਰੁੱਧ ਯੌਨ ਸ਼ੋਸ਼ਣ ਦੇ ਦੋਸ਼ਾਂ ''ਤੇ ਸਲਾਹ-ਮਸ਼ਵਰਾ ਕਰੇਗੀ ਆਸਟਰੇਲੀਆਈ ਪੁਲਸ

05/17/2017 11:39:57 AM

ਸਿਡਨੀ— ਆਸਟਰੇਲੀਆ ਪੁਲਸ ਵੈਟੀਕਨ ਦੇ ਵਿੱਤ ਮੁੱਖੀ ਅਤੇ ਪੋਪ ਫਰਾਂਸਿਸ ਦੇ ਸਹਿਯੋਗੀ ਕਾਰਡੀਨਲ ਜਾਰਜ ਪੇਲ ਵਿਰੁੱਧ ਲਾਏ ਗਏ ਯੌਨ ਸ਼ੋਸ਼ਣ ਦੇ ਦੋਸ਼ਾਂ ਦੇ ਸੰਬੰਧ ''ਚ ਸਰਕਾਰੀ ਵਕੀਲ ਤੋਂ ਸਲਾਹ ਮਿਲਣ ਤੋਂ ਬਾਅਦ ਦੋਸ਼ ਤੈਅ ਕਰਨ ਨੂੰ ਲੈ ਕੇ ਅੱਜ ਸਲਾਹ-ਮਸ਼ਵਰਾ ਕਰੇਗੀ। ਆਸਟਰੇਲੀਆ ਦੇ ਜਾਂਚਕਰਤਾਵਾਂ ਨੇ ਪੇਲ ਤੋਂ ਰੋਮ ਵਿਚ ਪਿਛਲੇ ਸਾਲ ਅਕਤੂਬਰ ਮਹੀਨੇ ਵਿਚ ਯੌਨ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਪੁੱਛ-ਗਿੱਛ ਕੀਤੀ ਸੀ, ਜਿਸ ਨੂੰ ਉਨ੍ਹਾਂ ਨੇ ਸਿਰੇ ਤੋਂ ਨਕਾਰ ਦਿੱਤਾ ਸੀ।
ਪੇਲ ਆਸਟਰੇਲੀਆ ਦੇ ਸਭ ਤੋਂ ਸੀਨੀਅਰ ਕੈਥੋਲਿਕ ਪਾਦਰੀ ਹਨ। ਇਹ ਦੋਸ਼ 2 ਪੁਰਸ਼ਾਂ ਨੇ ਲਾਏ ਸਨ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ 1978-79 ਦੀਆਂ ਗਰਮੀਆਂ ਵਿਚ ਉਨ੍ਹਾਂ ਨੇ (ਪੇਲ ਨੇ) ਆਸਟਰੇਲੀਆ ਦੇ ਬੇਲਾਰਾਟ ਸਥਿਤ ਯੂਰੇਕਾ ਪੂਲ ਵਿਚ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਛੂਹਿਆ। ਪਾਦਰੀ ਨੇ ਆਪਣਾ ਬਚਪਨ ਵੀ ਇੱਥੇ ਬਿਤਾਇਆ ਸੀ ਅਤੇ ਉਨ੍ਹਾਂ ਨੇ ਇੱਥੇ ਕੰਮ ਵੀ ਕੀਤਾ ਸੀ। ਪੁਲਸ ਨੇ ਇਸ ਸਾਲ ਦੀ ਸ਼ੁਰੂਆਤ ''ਚ ਜਨਤਕ ਵਕੀਲ ਦੇ ਡਾਇਰੈਕਟਰ ਨੂੰ ਸਬੂਤਾਂ ਦਾ ਵੇਰਵਾ ਸੌਂਪ ਦਿੱਤਾ ਸੀ, ਤਾਂ ਕਿ ਉਹ ਇਹ ਤੈਅ ਕਰ ਸਕਣ ਕਿ ਇਹ ਦੋਸ਼ ਤੈਅ ਕਰਨ ਲਈ ਉੱਚਿਤ ਹਨ ਜਾਂ ਨਹੀਂ।

Tanu

News Editor

Related News