ਆਸਟ੍ਰੇਲੀਆ : ਗ੍ਰਿਫਤਾਰੀ ਤੋਂ ਬਚਣ ਲਈ ਸ਼ਖਸ ਨੇ ਖਤਰੇ 'ਚ ਪਾਈ ਜਾਨ
Wednesday, Jun 17, 2020 - 05:28 PM (IST)

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਵਿਚ ਇਕ ਵਿਅਕਤੀ ਨੇ ਗ੍ਰਿਫਤਾਰੀ ਤੋਂ ਬਚਣ ਲਈ ਆਪਣੀ ਜਾਨ ਖਤਰੇ ਵਿਚ ਪਾ ਦਿੱਤੀ। ਕਾਫੀ ਜਦੋ-ਜਹਿਦ ਦੇ ਬਾਅਦ ਆਖਰ ਪੁਲਸ ਨੇ ਭੱਜਣ ਦੀ ਕੋਸ਼ਿਸ਼ ਕਰ ਰਹੇ ਲੋੜੀਂਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ।
ਅਸਲ ਵਿਚ ਵਿਅਕਤੀ ਗ੍ਰਿਫਤਾਰੀ ਤੋਂ ਬਚਣ ਲਈ ਤਿੰਨ ਮੰਜ਼ਿਲਾ ਅਪਾਰਟਮੈਂਟ 'ਤੇ ਚੜ੍ਹ ਗਿਆ ਸੀ।ਕੱਲ੍ਹ ਸਵੇਰੇ ਸ਼ਹਿਰ ਦੀ ਹਿਡਲੇ ਸਟ੍ਰੀਟ 'ਤੇ ਤਿੰਨ ਮੰਜ਼ਿਲਾ ਅਪਾਰਟਮੈਂਟ ਦੀ ਇਮਾਰਤ ਦੇ ਬਾਹਰੋਂ ਚੜ੍ਹਦੇ 29 ਸਾਲਾ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ। ਗ੍ਰਿਫਤਾਰੀ ਤੋਂ ਬਚਣ ਲਈ ਵਿਅਕਤੀ ਬਰਾਮਦੇ ਦੇ ਨਾਲ ਲੱਗਣ ਵਾਲੀਆਂ ਬਾਲਕੋਨੀਆਂ 'ਤੇ ਚੜ੍ਹ ਗਿਆ। ਫਿਰ ਜਦੋਂ ਪੁਲਸ ਉਸ ਤੱਕ ਪਹੁੰਚਣ ਹੀ ਵਾਲੀ ਸੀ ਉਸ ਨੇ ਹੇਠਾਂ ਪਾਰਕ ਕੀਤੀ ਕਾਰ ਦੀ ਛੱਤ 'ਤੇ ਛਾਲ ਮਾਰ ਦਿੱਤੀ। ਉਸ ਦੇ ਹੇਠਾਂ ਆਉਂਦੇ ਹੀ ਉੱਥੇ ਮੌਜੂਦ ਹੋਰ ਪੁਲਸ ਅਧਿਕਾਰੀਆਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਪੁਲਸ ਦਾ ਕਹਿਣਾ ਹੈ ਕਿ ਵਿਅਕਤੀ ਕਈ ਅਪਰਾਧਾਂ ਵਿਚ ਲੋੜੀਂਦਾ ਸੀ। ਵਿਅਕਤੀ 'ਤੇ ਆਪਣੀ ਜ਼ਮਾਨਤ ਨੂੰ ਤੋੜਨ ਦਾ ਵੀ ਦੋਸ਼ ਹੈ।ਉਸ ਨੂੰ ਕੱਲ੍ਹ ਇੱਕ ਮੈਜਸਿਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਅਗਲੇ ਮਹੀਨੇ ਉਸਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਹਿਰਾਸਤ ਵਿੱਚ ਭੇਜ ਦਿੱਤਾ ਗਿਆ।