ਆਸਟ੍ਰੇਲੀਆ ਨੇ ਇਸ ਸਾਲ ਜੀ-20 ਸਿਖਰ ਸੰਮੇਲਨ 'ਚ ਰੂਸ ਦੇ ਸ਼ਾਮਲ ਹੋਣ ਦਾ ਕੀਤਾ ਵਿਰੋਧ

Thursday, Mar 24, 2022 - 06:07 PM (IST)

ਸਿਡਨੀ (ਬਿਊਰੋ): ਜੀ-20 ਸਿਖਰ ਸੰਮੇਲਨ 'ਚ ਹਿੱਸਾ ਲੈਣ ਦੀ ਰੂਸ ਦੀ ਇੱਛਾ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਹੈ ਕਿ ਰੂਸੀ ਰਾਸ਼ਟਰਪਤੀ ਨਾਲ ਮੇਜ਼ 'ਤੇ ਬੈਠਣ ਦਾ ਵਿਚਾਰ 'ਬਹੁਤ ਦੂਰ' ਹੈ। ਇਹ ਬਿਆਨ ਉਦੋਂ ਆਇਆ ਹੈ ਜਦੋਂ ਰੂਸ ਨੇ ਹਾਲ ਹੀ ਵਿੱਚ ਇਸ ਸਾਲ ਇੰਡੋਨੇਸ਼ੀਆ ਵਿੱਚ ਹੋਣ ਵਾਲੇ ਜੀ-20 ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਦੀ ਇੱਛਾ ਜ਼ਾਹਰ ਕੀਤੀ ਹੈ। ਵੀਰਵਾਰ ਨੂੰ ਮੈਲਬੌਰਨ 'ਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਜੀ-20 ਸਿਖਰ ਸੰਮੇਲਨ 'ਚ ਰੂਸ ਦੀ ਸ਼ਮੂਲੀਅਤ 'ਤੇ ਸਪੱਸ਼ਟ ਤੌਰ 'ਤੇ ਇਤਰਾਜ਼ ਜਤਾਇਆ ਅਤੇ ਕਿਹਾ ਕਿ ਪੁਤਿਨ ਨਾਲ ਇੱਕੋ ਮੇਜ਼ 'ਤੇ ਬੈਠਣਾ ਸੰਭਵ ਨਹੀਂ ਹੈ।

ਯੂਕ੍ਰੇਨ ਵਿੱਚ ਰੂਸ ਦੀ ਚੱਲ ਰਹੀ ਫ਼ੌਜੀ ਮੁਹਿੰਮ ਦਾ ਜ਼ਿਕਰ ਕਰਦੇ ਹੋਏ, ਮੌਰੀਸਨ ਨੇ ਕਿਹਾ ਕਿ ਕਮਰੇ ਵਿੱਚ ਅਜਿਹੇ ਹੋਰ ਲੋਕਾਂ ਦੀ ਲੋੜ ਹੈ ਜੋ ਦੂਜੇ ਦੇਸ਼ਾਂ 'ਤੇ ਹਮਲਾ ਨਹੀਂ ਕਰ ਰਹੇ ਹਨ।ਇਸ ਤੋਂ ਇਲਾਵਾ ਉਹਨਾਂ ਨੇ ਇਹ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਨੇ ਰੂਸ ਦੇ ਯੂਕ੍ਰੇਨ ਵਿੱਚ ਯੁੱਧ ਅਪਰਾਧ ਕਰਨ ਦਾ ਸਿੱਟਾ ਕੱਢਿਆ ਹੈ ਜੋ ਸਪੱਸ਼ਟ ਤੌਰ 'ਤੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਦਾ ਹੈ। ਰੂਸ ਖ਼ਿਲਾਫ਼ ਆਸਟ੍ਰੇਲੀਆ ਦੇ ਸਖ਼ਤ ਕਦਮਾਂ ਨੂੰ ਦੁਹਰਾਉਂਦੇ ਹੋਏ, ਮੌਰੀਸਨ ਨੇ ਰੂਸ ਨੂੰ ਐਲੂਮੀਨੀਅਮ ਦੇ ਧਾਤੂਆਂ ਦੇ ਨਿਰਯਾਤ 'ਤੇ ਆਪਣੀ ਸਰਕਾਰ ਦੀ ਹਾਲੀਆ ਪਾਬੰਦੀ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਅੱਗੇ ਯੂਕ੍ਰੇਨ ਨੂੰ ਹੋਰ ਹਥਿਆਰ ਅਤੇ ਮਾਨਵਤਾਵਾਦੀ ਸਹਾਇਤਾ ਭੇਜਣ ਦੀ ਸਹੁੰ ਖਾਧੀ।

ਪੜ੍ਹੋ ਇਹ ਅਹਿਮ ਖ਼ਬਰ- ਰੂਸ ਦੀ ਬੌਖ਼ਲਾਹਟ ਵਧੀ, ਅਮਰੀਕੀ ਡਿਪਲੋਮੈਟਾਂ ਖ਼ਿਲਾਫ਼ ਲਿਆ ਵੱਡਾ ਫ਼ੈਸਲਾ

ਗੌਰਤਲਬ ਹੈ ਕਿ ਰੂਸ ਨੂੰ ਹਾਲ ਹੀ ਵਿੱਚ ਨਵੰਬਰ ਵਿੱਚ ਹੋਣ ਵਾਲੇ ਜੀ-20 ਸਿਖਰ ਸੰਮੇਲਨ ਲਈ ਸੱਦਾ ਦਿੱਤਾ ਗਿਆ ਹੈ ਅਤੇ ਇਸ ਦੀ ਮੇਜ਼ਬਾਨੀ ਜਕਾਰਤਾ ਵਿੱਚ ਕੀਤੀ ਜਾਣੀ ਹੈ। ਜਿਵੇਂ ਕਿ ਇੰਡੋਨੇਸ਼ੀਆ ਵਿੱਚ ਰੂਸ ਦੇ ਰਾਜਦੂਤ ਲਿਊਡਮਿਲਾ ਵੋਰੋਬਿਓਵਾ ਨੇ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੀ ਬਾਲੀ ਵਿੱਚ ਹੋਣ ਵਾਲੇ ਜੀ-20 ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਇਰਾਦਾ ਰੱਖਦੇ ਹਨ। ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਕਈ ਜੀ-20 ਮੈਂਬਰਾਂ ਨੇ ਰੂਸ ਨੂੰ ਗਰੁੱਪ ਤੋਂ ਬਾਹਰ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਇਸ 'ਤੇ ਬੋਲਦੇ ਹੋਏ ਰੂਸੀ ਰਾਜਦੂਤ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਇਹ ਬਹੁਤ ਸਾਰੀਆਂ ਚੀਜ਼ਾਂ 'ਤੇ ਨਿਰਭਰ ਕਰੇਗਾ, ਜਿਸ ਵਿੱਚ ਕੋਵਿਡ ਦੀ ਸਥਿਤੀ ਵੀ ਸ਼ਾਮਲ ਹੈ, ਜੋ ਕਿ ਬਿਹਤਰ ਹੋ ਰਹੀ ਹੈ। ਇਸ ਦੌਰਾਨ ਮੌਰੀਸਨ, ਜਿਹਨਾਂ ਨੇ ਰੂਸੀ ਰਾਸ਼ਟਰਪਤੀ ਦੇ ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਦੀ ਸਥਿਤੀ ਵਿੱਚ ਸੰਮੇਲਨ ਦਾ ਬਾਈਕਾਟ ਕਰਨ ਤੋਂ ਵੀ ਇਨਕਾਰ ਕਰ ਦਿੱਤਾ, ਨੇ ਵੀ ਇਸ ਸਾਲ ਹੋਣ ਵਾਲੀਆਂ ਹੋਰ ਮੰਤਰੀ ਪੱਧਰੀ ਮੀਟਿੰਗਾਂ ਵਿੱਚ ਰੂਸ ਦੀ ਭਾਗੀਦਾਰੀ 'ਤੇ ਆਪਣੀ ਚਿੰਤਾ ਜ਼ਾਹਰ ਕੀਤੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News