ਆਸਟ੍ਰੇਲੀਆ : ਭਾਰਤੀ ਜੋੜੇ ਨੇ ਉਗਾਇਆ 7 ਫੁੱਟ ਤੋਂ ਵੀ ਉੱਚਾ ''ਧਨੀਏ ਦਾ ਬੂਟਾ'', ਬਣ ਸਕਦੈ ਰਿਕਾਰਡ

Thursday, Dec 10, 2020 - 06:07 PM (IST)

ਮੈਲਬੌਰਨ (ਬਿਊਰੋ): ਆਸਟ੍ਰੇਲੀਆ ਵਿਚ ਮੈਲਬੌਰਨ ਸ਼ਹਿਰ ਦੇ ਉੱਤਰ ਵਿਚ ਮਿਕਲਹੈਮ ਉਪਨਗਰ ਵਿਚ ਵਸਦੇ ਭਾਰਤੀ ਜੋੜੇ, ਦਲਬੀਰ ਮਾਨ ਅਤੇ ਉਨ੍ਹਾਂ ਦੀ ਪਤਨੀ ਆਪਣੀ ਮਿਹਨਤ ਸਦਕਾ ਇਕ ਰਿਕਾਰਡ ਬਣਾਉਣ ਦੀ ਤਿਆਰੀ ਵਿਚ ਹਨ। ਉਹਨਾਂ ਨੇ ਆਪਣੇ ਬਾਗ ਵਿਚ ਇੱਕ 7 ਫੁੱਟ 7 ਇੰਚ ਉਚਾ ਰਵਾਇਤੀ ਧਨੀਏ ਦਾ ਬੂਟਾ ਉਗਾਉਣ ਵਿਚ ਸਫਲਤਾ ਹਾਸਲ ਕੀਤੀ ਹੈ ਜੋ ਰਵਾਇਤੀ ਜੜੀਆਂ ਬੂਟੀਆਂ ਦੀ ਔਸਤ ਉੱਚਾਈ ਨਾਲੋਂ ਕਿਤੇ ਵੱਧ ਹੈ। ਉਹਨਾਂ ਦੀ ਇਹ ਉਪਲਬਧੀ ਸੱਚ ਮੁੱਚ ਹੀ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਅਤੇ ਜਾਂ ਫਿਰ ਲਿਮਕਾ ਬੁੱਕ ਆਫ ਰਿਕਾਰਡ ਵਿਚ ਦਰਜ ਹੋਣ ਵਾਲੀ ਹੈ। ਉਨ੍ਹਾਂ ਨੇ ਭਾਰਤ ਦੇ ਉਤਰਾਖੰਡ ਵਿਚ ਰਹਿੰਦੇ ਇੱਕ ਕਿਸਾਨ ਗੋਪਾਲ ਉਪਰੇਤੀ ਦਾ ਇਸ ਮਾਮਲੇ ਵਿਚ ਰਿਕਾਰਡ ਤੋੜਿਆ ਹੈ ਜਿਹੜਾ ਕਿ ਉਸ ਨੇ 21 ਅਪ੍ਰੈਲ 2020 ਨੂੰ 7 ਫੁੱਟ 1 ਇੰਚ ਦੇ ਧਨੀਏ ਦੇ ਬੂਟੇ ਨਾਲ ਸਥਾਪਿਤ ਕੀਤਾ ਸੀ।

PunjabKesari

ਧਨੀਆ, ਪੂਰੇ ਸੰਸਾਰ ਅੰਦਰ ਹੀ ਸਵਾਦ ਦੇ ਨਾਲ ਨਾਲ ਆਯੁਰਵੈਦਿਕ ਦਵਾਈ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਭਾਰਤੀ ਰਸੋਈ ਵਿਚ ਤਾਂ ਹਰਾ ਧਨੀਆ ਅਤੇ ਇਸ ਦੇ ਬੀਜ ਸਬਜ਼ੀ ਰੋਟੀ ਦੀ ਸ਼ਾਨ ਹੀ ਹੁੰਦੇ ਹਨ ਅਤੇ ਇਹ ਆਪਣੀ ਖ਼ੁਸ਼ਬੂ ਅਤੇ ਸਿਹਤਮੰਦ ਤੱਤਾਂ ਲਈ ਜਾਣਿਆ ਅਤੇ ਵਰਤਿਆ ਜਾਂਦਾ ਹੈ। ਇਸ ਬਾਰੇ ਦਲਬੀਰ ਮਾਨ ਅਤੇ ਉਨ੍ਹਾਂ ਦੀ ਪਤਨੀ ਦੱਸਦੇ ਹਨ ਕਿ ਜਦੋਂ ਉਨ੍ਹਾਂ ਨੇ ਇਹ ਬੂਟਾ ਲਾਇਆ ਤਾਂ ਇਸ ਦੇ ਵੱਧਣ 'ਤੇ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਸ ਬੂਟੇ ਵਿਚ ਕਾਫੀ ਜਾਨ ਹੈ ਅਤੇ ਇਸ ਨੂੰ ਉਚਾ ਉਠਾਇਆ ਜਾ ਸਕਦਾ ਹੈ ਤਾਂ ਉਨ੍ਹਾਂ ਨੇ ਇਸ ਦੀ ਸਹੀ ਤਰੀਕੇ ਨਾਲ ਦੇਖਭਾਲ ਅਤੇ ਫੈਂਸਿੰਗ ਕੀਤੀ ਅਤੇ ਇਹ ਆਪਣੇ ਸਹੀ ਆਕਾਰ ਅਤੇ ਉਚਾਈ 'ਤੇ ਪਹੁੰਚ ਹੀ ਗਿਆ।

PunjabKesari

ਪੜ੍ਹੋ ਇਹ ਅਹਿਮ ਖਬਰ- ਮਾਰਚ ਤੋਂ ਪਹਿਲਾਂ ਆਸਟ੍ਰੇਲੀਆ 'ਚ ਕੋਰੋਨਾਵਾਇਰਸ ਟੀਕਾਕਰਨ ਸ਼ੁਰੂ ਹੋਣ ਦੀ ਆਸ : ਮੌਰੀਸਨ

ਉਨ੍ਹਾਂ ਨੇ ਇਹ ਵੀ ਕਿਹਾ ਕਿ ਧਨੀਏ ਦਾ ਬੂਟਾ ਆਮ ਤੌਰ ਤੇ ਚਾਰ ਜਾਂ ਪੰਜ ਫੁੱਟ ਹੀ ਉੱਚਾ ਉਠਦਾ ਹੈ ਪਰ ਇਹ ਬੂਟਾ ਤਾਂ 7 ਫੁੱਟ 7 ਇੰਚ ਤੱਕ ਪਹੁੰਚ ਗਿਆ। ਕਿਉਂਕਿ ਹੁਣ ਗਰਮੀ ਦਾ ਮੌਸਮ ਆ ਗਿਆ ਹੈ ਤਾਂ ਹੁਣ ਇਸ ਜੋੜੇ ਨੇ ਇਸ ਬੂਟੇ ਦੇ ਬੀਜ ਸੰਭਾਲਣੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਉਹ ਅਗਲੀਆਂ ਸਰਦੀਆਂ ਵਿਚ ਇਨ੍ਹਾਂ ਬੀਜਾਂ ਨਾਲ ਹੋਰ ਬੂਟੇ ਉਗਾ ਸਕਣ।

ਨੋਟ- ਆਸਟ੍ਰੇਲੀਆ : ਭਾਰਤੀ ਜੋੜੇ ਨੇ ਉਗਾਇਆ 7 ਫੁੱਟ ਤੋਂ ਵੀ ਉੱਚਾ 'ਧਨੀਏ ਦਾ ਬੂਟਾ', ਬਣ ਸਕਦੈ ਰਿਕਾਰਡ ਸੰਬੰਧੀ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News