ਆਸਟ੍ਰੇਲੀਆ ਨੇ ਫੇਸਬੁੱਕ 'ਤੇ  VPN ਐਪ ਜ਼ਰੀਏ ਗੁੰਮਰਾਹ ਕਰਨ ਦੇ ਲਗਾਏ ਦੋਸ਼

Wednesday, Dec 16, 2020 - 02:34 PM (IST)

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਖਪਤਕਾਰਾਂ ਦੀ ਨਿਗਰਾਨੀ ਕਰਨ ਵਾਲੇ ਸਗੰਠਨ ਨੇ ਬੁੱਧਵਾਰ ਨੂੰ ਫੇਸਬੁੱਕ ਉੱਤੇ ਕੇਸ ਦਰਜ ਕਰਵਾ ਦਿੱਤਾ। ਸੰਗਠਨ ਨੇ ਫੇਸਬੁੱਕ 'ਤੇ ਨਿੱਜੀ ਤੋਰ 'ਤੇ ਇਸ਼ਤਿਹਾਰ ਦੇਣ ਵਾਲੀ ਇੱਕ ਮੁਫ਼ਤ ਵੀ.ਪੀ.ਐਨ. (virtual private network,VPN) ਸੇਵਾ ਦੇ ਜ਼ਰੀਏ ਹਜ਼ਾਰਾਂ ਖਪਤਕਾਰਾਂ ਨੂੰ ਗੁੰਮਰਾਹ ਕਰਨ ਅਤੇ ਉਹਨਾਂ ਤੋਂ ਜਾਣਕਾਰੀ ਇਕੱਠੀ ਕਰਨ ਦਾ ਦੋਸ਼ ਲਗਾਇਆ।

ਪੜ੍ਹੋ ਇਹ ਅਹਿਮ ਖਬਰ-  ਨਿਊਜ਼ੀਲੈਂਡ ਨੇ ਆਸਟ੍ਰੇਲੀਆ ਅਤੇ ਚੀਨ ਵਿਚਾਲੇ ਗੱਲਬਾਤ ਲਈ ਮਦਦ ਦੀ ਕੀਤੀ ਪੇਸ਼ਕਸ਼ 

ਜੇਕਰ ਇਹ ਸੋਸ਼ਲ ਮੀਡੀਆ ਪਲੇਟਫਾਰਮ ਦੋਸ਼ੀ ਪਾਇਆ ਜਾਂਦਾ ਹੈ ਤਾਂ ਇਸ ਨੂੰ ਭਾਰੀ ਜੁਰਮਾਨਾ ਦੇਣਾ ਪੈ ਸਕਦਾ ਹੈ ਕਿਉਂਕਿ ਆਸਟ੍ਰੇਲੀਆ ਸ਼ਕਤੀਸ਼ਾਲੀ ਅਮਰੀਕੀ ਤਕਨੀਕੀ ਕੰਪਨੀਆਂ ਖ਼ਿਲਾਫ਼ ਸਖ਼ਤ ਰੁੱਖ਼ ਅਪਣਾ ਰਿਹਾ ਹੈ। ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕਨਜ਼ਊਮਰ ਪ੍ਰੋਟੈਕਸ਼ਨ (ACCC) ਨੇ ਫੇਸਬੁੱਕ 'ਤੇ ਉਸ ਦੀ ਦੋ ਭਾਈਵਾਲੀਆਂ ਕੰਪਨੀਆਂ (ਫੇਸਬੁੱਕ ਇਜ਼ਰਾਇਲ ਅਤੇ ਓਨਾਵੋ ਪ੍ਰੋਟੈਕਟ) 'ਤੇ ਖਪਤਕਾਰਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਹੈ। ਦੋਸ਼ ਹੈ ਕਿ ਫਰਵਰੀ 2016 ਤੋਂ 2017 ਦੇ ਵਿਚਕਾਰ ਖਪਤਕਾਰਾਂ ਦੀ ਜਾਣਕਾਰੀ ਨਿੱਜੀ, ਗੁਪਤ ਅਤੇ ਸੁਰੱਖਿਅਤ ਰੱਖਣ 'ਤੇ ਵੀ.ਪੀ.ਐਨ. ਸੇਵਾ ਨੂੰ ਝੂਠੇ ਤੌਰ 'ਤੇ ਪੇਸ਼ ਕੀਤਾ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਸਾਊਦੀ ਅਰਬ 'ਚ ਕੋਰੋਨਾ ਵੈਕਸੀਨ ਲਈ ਕਰੀਬ 1 ਲੱਖ ਲੋਕਾਂ ਨੇ ਕਰਾਈ ਰਜਿਸਟ੍ਰੇਸ਼ਨ

ਫੇਸਬੁੱਕ ਨੇ ਦਾਅਵਾ ਕੀਤਾ ਸੀ ਕਿ ਖਪਤਕਾਰ ਅਕਸਰ ਵੀ.ਪੀ.ਐਨ. ਸੇਵਾ ਦੀ ਵਰਤੋਂ ਕਰਦੇ ਸਨ ਕਿਉਂਕਿ ਉਹ ਆਪਣੀ ਜਾਣਕਾਰੀ ਗੁਪਤ ਰੱਖਣਾ ਚਾਹੁੰਦੇ ਸਨ। ਏ.ਸੀ.ਸੀ.ਸੀ ਦੇ ਮੁੱਖੀ ਰੋਡ ਸਿਮਸ ਨੇ ਕਿਹਾ ਕਿ ਅਸਲ ਵਿਚ ਓਨਾਵੋ ਪ੍ਰੋਟੈਕਟ ਨੇ ਆਪਣੇ ਨਿੱਜੀ ਸਰਗਰਮੀ ਦੇ ਅੰਕੜਿਆਂ ਦੇ ਮਹੱਤਵਪੂਰਣ ਖੰਡਾਂ ਨੂੰ ਸਿੱਧਾ ਫੇਸਬੁੱਕ ਤੇ ਵਾਪਸ ਭੇਜ ਦਿੱਤਾ। ਉਹਨਾਂ ਨੇ ਕਿਹਾ ਕਿ ਫੇਸਬੁੱਕ ਅਤੇ ਓਨਾਵੋ ਵੱਲੋਂ ਖਪਤਕਾਰਾਂ ਨੂੰ ਆਪਣੇ ਨਿੱਜੀ ਡਾਟਾ ਨੂੰ ਇਕੱਠ ਕਰਨ ਅਤੇ ਉਸ ਦੀ ਵਰਤੋਂ ਬਾਰੇ ਸੂਚਿਤ ਕਰਨ ਤੋਂ ਵਾਂਝਾ ਕਰ ਦਿੱਤਾ ਗਿਆ। ਫੇਸਬੁੱਕ ਦੇ ਇੱਕ ਬੁਲਾਰੇ ਨੇ ਕਿਹਾ ਕਿ ਅਸੀਂ ਏ.ਸੀ.ਸੀ.ਸੀ ਨਾਲ ਸਹਿਯੋਗ ਕੀਤਾ ਹੈ ਅਤੇ ਅਦਾਲਤ ਜਾਂਚ ਦੀ ਸਮੀਖਿਆ ਕਰੇਗੀ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News