ਆਸਟ੍ਰੇਲੀਆ ਵਲੋਂ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ''ਚ 17 ਦਸੰਬਰ ਤੱਕ ਵਾਧਾ

Sunday, Sep 05, 2021 - 05:57 PM (IST)

ਆਸਟ੍ਰੇਲੀਆ ਵਲੋਂ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ''ਚ 17 ਦਸੰਬਰ ਤੱਕ ਵਾਧਾ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਲਈ ਅੰਤਰਰਾਸ਼ਟਰੀ ਯਾਤਰਾ ਪਾਬੰਦੀ ਨੂੰ ਤਿੰਨ ਮਹੀਨਿਆਂ 17 ਦਸੰਬਰ ਤੱਕ ਲਈ ਵਧਾ ਦਿੱਤਾ ਗਿਆ ਹੈ। ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਬੀਤੇ ਸਾਲ 18 ਮਾਰਚ 2020 ਤੋਂ ਲਾਗੂ ਹਨ, ਜਿਸ ਦੀ ਮਿਆਦ 17 ਸਤੰਬਰ ਨੂੰ ਖ਼ਤਮ ਹੋਣੀ ਸੀ ਪਰ ਹੁਣ ਵਾਧਾ ਕਰਦਿਆਂ 17 ਦਸੰਬਰ 2021 ਤੱਕ ਇਹ ਪਾਬੰਦੀਆਂ ਲਾਗੂ ਰਹਿਣਗੀਆਂ।

ਆਸਟ੍ਰੇਲੀਆਈ ਨਾਗਰਿਕ ਅਤੇ ਸਥਾਈ ਨਿਵਾਸੀ ਆਸਟ੍ਰੇਲੀਅਨ ਬਾਰਡਰ ਫੋਰਸ ਤੋ ਵਿਸ਼ੇਸ਼ ਇਜਾਜ਼ਤ ਲੈ ਕੇ ਹੀ ਯਾਤਰਾ ਕਰ ਸਕਦੇ ਹਨ। ਸੰਘੀ ਸਰਕਾਰ ਦੇ ਸਿਹਤ ਮੰਤਰੀ ਗ੍ਰੇਗ ਹੰਟ ਵਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ, ਗਵਰਨਰ-ਜਨਰਲ ਡੇਵਿਡ ਹਰਲੀ  ਦੁਆਰਾ ਘੋਸ਼ਿਤ ਕੀਤੇ ਗਏ ਵਿਸਥਾਰ ਦੀ ਜਾਣਕਾਰੀ ਆਸਟ੍ਰੇਲੀਅਨ ਹੈਲਥ ਪ੍ਰੋਟੈਕਸ਼ਨ ਪ੍ਰਿੰਸੀਪਲ ਕਮੇਟੀ (ਏਐਚਪੀਪੀਸੀ) ਅਤੇ ਰਾਸ਼ਟਰਮੰਡਲ ਦੇ ਮੁੱਖ ਮੈਡੀਕਲ ਅਫਸਰ ਦੁਆਰਾ ਮੁਹੱਈਆ ਕੀਤੀ ਗਈ ਮਾਹਰ ਡਾਕਟਰਾਂ ਅਤੇ ਮਹਾਮਾਰੀ ਵਿਗਿਆਨਕ ਸਲਾਹਕਾਰ ਦੁਆਰਾ ਦਿੱਤੀ ਗਈ ਤਜਵੀਜ 'ਤੇ ਆਧਾਰਿਤ ਹੈ। 

ਪੜ੍ਹੋ ਇਹ ਅਹਿਮ ਖਬਰ- ਫਿਲੀਪੀਨਜ਼ 'ਚ 12-17 ਉਮਰ ਵਰਗ ਦੇ ਬੱਚਿਆਂ ਨੂੰ ਲੱਗੇਗਾ 'ਮੋਡਰਨਾ' ਟੀਕਾ

ਫ਼ੈਸਲੇ ਦੀ ਘੋਸ਼ਣਾ ਕਰਦਿਆਂ, ਸ੍ਰੀ ਹੰਟ ਨੇ ਕਿਹਾ ਕਿ ਵਿਸ਼ਵਵਿਆਪੀ ਕੋਵਿਡ-19 ਸਥਿਤੀ ਦੇ ਜਵਾਬ ਵਿੱਚ ਬਾਇਓਸਕਿਊਰਿਟੀ ਸੁਰੱਖਿਆ ਦੀ ਮਿਆਦ ਵਧਾ ਦਿੱਤੀ ਗਈ ਹੈ ਜੋ ਕਿ ਜਨਤਕ ਸਿਹਤ ਲਈ ਖਤਰਾ ਬਣਿਆ ਹੋਇਆ ਹੈ। ਸਰਕਾਰ ਦੁਆਰਾ ਕੋਵਿਡ-19 ਦੀ ਰੋਕਥਾਮ ਅਤੇ ਨਿਯੰਤਰਣ ਲਈ ਲੋੜੀਂਦੇ ਉਪਾਅ ਹਨ, ਜਿਵੇਂ ਅੰਤਰਰਾਸ਼ਟਰੀ ਉਡਾਣਾਂ ਲਈ ਰਵਾਨਗੀ ਤੋਂ ਪਹਿਲਾਂ ਜਰੂਰੀ ਚੈਕਅੱਪ ਅਤੇ ਮਾਸਕ ਪਹਿਨਣਾ, ਆਸਟ੍ਰੇਲੀਆ ਦੇ ਸਮੁੰਦਰੀ ਖੇਤਰ ਦੇ ਅੰਦਰ ਸਮੁੰਦਰੀ ਜਹਾਜ਼ਾਂ ਦੇ ਦਾਖਲੇ 'ਤੇ ਪਾਬੰਦੀਆਂ। ਆਸਟ੍ਰੇਲੀਆਈ ਨਾਗਰਿਕਾਂ ਤੇ ਸਥਾਈ ਨਿਵਾਸੀਆਂ ਦੇ ਬਾਹਰ ਜਾਣ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀਆਂ। ਅੰਤਰਰਾਸ਼ਟਰੀ ਹਵਾਈ ਅੱਡਿਆਂ 'ਤੇ ਪ੍ਰਚੂਨ ਦੁਕਾਨਾਂ ਦੇ ਵਪਾਰ' ਤੇ ਪਾਬੰਦੀਆਂ ਆਦਿ ਸ਼ਾਮਿਲ ਹਨ। 

ਜੁਲਾਈ ਵਿੱਚ, ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਮੌਜੂਦਾ ਪਾਬੰਦੀਆਂ ਤੋਂ ਬਾਹਰ ਨਿਕਲਣ ਲਈ  ਚਾਰ-ਪੜਾਵੀ ਰਾਸ਼ਟਰੀ ਯੋਜਨਾ ਦੇ ਨਾਲ ਢਿੱਲ ਦੇਣ ਦੀ ਉਮੀਦ ਰੱਖੀ ਗਈ ਹੈ। ਜਿਸ 'ਚ ਆਪਣੀਆਂ ਅੰਤਰਰਾਸ਼ਟਰੀ ਸਰਹੱਦਾਂ ਨੂੰ ਮੁੜ-ਖੋਲ੍ਹਣ ਲਈ 80% ਬਾਲਗਾਂ ਨੂੰ ਪੂਰੀ ਤਰ੍ਹਾਂ ਟੀਕਾ ਲਗਵਾਉਣ ਦਾ ਟੀਚਾ ਰੱਖਿਆ ਗਿਆ। ਹਾਲਾਂਕਿ ਇਸ ਬਾਰੇ ਕੋਈ ਸਮਾਂ ਸੀਮਾ ਨਿਰਧਾਰਤ ਨਹੀਂ ਕੀਤੀ, ਯੋਜਨਾ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਟੀਕੇ ਦੇ ਟੀਚੇ ਪ੍ਰਾਪਤ ਹੋਣ ਤੱਕ ਸਰਹੱਦਾਂ ਬਹੁਤ ਹੱਦ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਪਰ ਸਿੰਗਾਪੁਰ, ਨਿਊਜ਼ੀਲੈਂਡ ਅਤੇ ਪ੍ਰਸ਼ਾਂਤ ਸਮੇਤ ਘੱਟ ਜੋਖਮ ਵਾਲੇ ਪ੍ਰਸਤਾਵਿਤ ਦੇਸ਼ਾ ਦੀ ਸੀਮਤ ਯਾਤਰਾ ਦੀ ਆਗਿਆ ਦਿੱਤੀ ਜਾ ਸਕਦੀ ਹੈ।

ਨੋਟ- ਆਸਟ੍ਰੇਲੀਆ ਸਰਕਾਰ ਦੇ ਯਾਤਰਾ ਪਾਬੰਦੀ ਵਾਧੇ ਦੇ ਫ਼ੈਸਲੇ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News