ਮਗਰਮੱਛਾਂ ਦੇ ਇਲਾਕੇ 'ਚ ਫਸੇ ਆਸਟ੍ਰੇਲੀਆਈ ਜੋੜੇ ਦੀ ਇੰਝ ਬਚੀ ਜਾਨ

04/18/2019 4:47:44 PM

ਮੈਲਬੌਰਨ (ਬਿਊਰੋ)— ਆਸਟ੍ਰੇਲੀਆ ਦੇ ਇਕ ਜੋੜੇ ਨੂੰ ਐਡਵੈਂਚਰ 'ਤੇ ਜਾਣਾ ਭਾਰੀ ਪੈ ਗਿਆ। ਅਸਲ ਵਿਚ ਜੋੜਾ ਮਗਰਮੱਛਾਂ ਦੇ ਇਲਾਕੇ ਵਿਚ ਫਸ ਗਿਆ ਸੀ। ਇਸ ਜੋੜੇ ਨੂੰ ਆਸਟ੍ਰੇਲੀਆ ਦੇ ਉਜਾੜ ਅਤੇ ਖਤਰਨਾਕ ਮਗਰਮੱਛਾਂ ਵਾਲੇ ਇਲਾਕੇ ਵਿਚੋਂ ਖੋਜੀ ਦਲ ਨੇ ਬਚਾਇਆ। ਆਸਟ੍ਰੇਲੀਆਈ ਜੋੜੇ ਨੇ ਵੱਡੇ-ਵੱਡੇ ਅੱਖਰਾਂ ਵਿਚ 'HELP' ਸ਼ਬਦ ਲਿਖਿਆ ਹੋਇਆ ਸੀ ਜਿਸ ਕਾਰਨ ਉਨ੍ਹਾਂ ਦੀ ਜਾਨ ਬਚ ਸਕੀ। 

20 ਸਾਲਾ ਕੋਲੇਨ ਨੁਲਗਿਟ ਅਤੇ ਉਸ ਦੀ 18 ਸਾਲਾ ਪ੍ਰੇਮਿਕਾ ਸ਼ੈਂਟੇਲੇ ਜੌਨਸਨ ਐਤਵਾਰ ਨੂੰ ਪੱਛਮੀ ਆਸਟ੍ਰੇਲੀਆ ਦੇ ਰੀਵਰ ਨੈਸ਼ਨਲ ਪਾਰਕ ਵਿਚ ਫਿਸ਼ਿੰਗ ਕਰਨ ਲਈ ਗਏ ਸਨ। ਉੱਤਰੀ ਸੂਬੇ ਦੀ ਸਰਕਾਰ ਮੁਤਾਬਕ ਇਸ ਪਾਰਕ ਦੇ ਨੇੜੇ ਪਾਣੀ ਵਿਚ ਖਤਰਨਾਕ ਮਗਰਮੱਛ ਰਹਿੰਦੇ ਹਨ। ਨੁਲਗਿਟ ਨੇ ਦੱਸਿਆ ਕਿ ਫਿਸ਼ਿੰਗ ਦੇ ਦਿਨ ਉਨ੍ਹਾਂ ਦਾ ਟਰੱਕ ਚਿੱਕੜ ਵਿਚ ਫਸ ਗਿਆ, ਜਿਸ ਮਗਰੋਂ ਉਹ ਉੱਥੇ ਫਸ ਗਏ। ਉਨ੍ਹਾਂ ਨੇ ਦੱਸਿਆ ਕਿ ਉਹ ਸਾਰੀ ਰਾਤ ਜਾਗਦੇ ਰਹੇ।

PunjabKesari

ਇਕ ਸਮਾਚਾਰ ਏਜੰਸੀ ਨਾਲ ਗੱਲਬਾਤ ਵਿਚ ਨੁਲਗਿਟ ਨੇ ਕਿਹਾ,''ਜੰਗਲ ਵਿਚ ਫਸ ਜਾਣ ਦੇ ਬਾਅਦ ਅਸੀਂ ਬਹੁਤ ਡਰ ਗਏ ਸੀ। ਅਸੀਂ ਮਗਰਮੱਛਾਂ ਦੇ ਪੈਰਾਂ ਦੇ ਨਿਸ਼ਾਨ ਦੇਖੇ ਸਨ। ਜਿਵੇਂ-ਜਿਵੇਂ ਨਦੀ ਵਿਚ ਪਾਣੀ ਵੱਧ ਰਿਹਾ ਸੀ ਅਤੇ ਸੂਰਜ ਡੁੱਬ ਰਿਹਾ ਸੀ ਅਸੀਂ ਕਿਸੇ ਵੱਡੀ ਲਹਿਰ ਦੇ ਸ਼ਿਕਾਰ ਹੋਣ ਅਤੇ ਮਗਰਮੱਛਾਂ ਦੇ ਹਮਲੇ ਦੇ ਬਾਰੇ ਵਿਚ ਸੋਚ ਕੇ ਡਰ ਰਹੇ ਸਨ।'' ਉਸ ਨੇ ਦੱਸਿਆ,''ਇੱਥੋਂ ਦੇ ਮਗਰਮੱਛ ਇਨਸਾਨਾਂ ਤੋਂ ਬਿਲਕੁੱਲ ਵੀ ਨਹੀਂ ਡਰਦੇ। ਅਸਲ ਵਿਚ ਉਹ ਕਿਸੇ ਵੀ ਚੀਜ਼ ਤੋਂ ਨਹੀਂ ਡਰਦੇ। ਉਨ੍ਹਾਂ ਨੇ ਭੋਜਨ ਕਰਨਾ ਹੈ ਭਾਵੇਂ ਕੁਝ ਵੀ ਹੋਵੇ।'' ਨੁਲਗਿਟ ਦੀ ਪ੍ਰੇਮਿਕਾ ਜਦੋਂ ਰਾਤ ਨੂੰ ਘਰ ਨਹੀਂ ਪਰਤੀ ਤਾਂ ਉਸ ਦੀ ਮਾਂ ਨੇ ਪੁਲਸ ਨੂੰ ਇਸ ਬਾਰੇ ਸੂਚਿਤ ਕੀਤਾ। 

ਨੁਲਗਿਟ ਨੇ ਦੱਸਿਆ ਕਿ ਉਹ ਨਦੀ ਤੋਂ ਕੁਝ ਦੂਰੀ 'ਤੇ ਇਕ ਚਾਦਰ ਬਿਛਾ ਕੇ ਲੇਟੇ ਰਹੇ ਪਰ ਉਨ੍ਹਾਂ ਨੂੰ ਨੀਂਦ ਨਹੀਂ ਆਈ। ਸੁੱਕੀ ਮਿੱਟੀ ਵਿਚ ਉਨ੍ਹਾਂ ਨੇ ਵੱਡੇ-ਵੱਡੇ ਅੱਖਰਾਂ ਵਿਚ 'HELP' ਲਿਖਿਆ। ਸੋਮਵਾਰ ਸਵੇਰੇ 4 ਵਜੇ ਇਕ ਜਹਾਜ਼ ਉੱਧਰੋਂ ਲੰਘਿਆਂ ਤਾਂ ਉਸ ਦੀ ਨਜ਼ਰ ਉਨ੍ਹਾਂ ਵੱਲੋਂ ਲਿਖੇ ਸ਼ਬਦ 'HELP' 'ਤੇ ਪਈ। ਭਾਵੇਂਕਿ ਨੁਲਗਿਟ ਨੂੰ ਲੱਗ ਰਿਹਾ ਸੀ ਕਿ ਹੁਣ ਉਹ ਲੰਬੇ ਸਮੇਂ ਤੱਕ ਉੱਥੇ ਫਸੇ ਰਹਿਣਗੇ ਕਿਉਂਕਿ ਉਸ ਰਸਤੇ ਤੋਂ ਕਿਸੇ ਦੇ ਜਲਦੀ ਲੰਘਣ ਦੀ ਆਸ ਨਹੀਂ ਸੀ। ਪੁਲਸ ਮੁਤਾਬਕ ਜੇਕਰ ਉਨ੍ਹਾਂ ਨੇ ਅੱਗ ਨਾ ਬਾਲੀ ਹੁੰਦੀ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਆਪਣੇ ਜਾਣ ਬਾਰੇ ਜਾਣਕਾਰੀ ਨਾ ਦਿੱਤੀ ਹੁੰਦੀ ਤਾਂ ਸ਼ਾਇਦ ਉਨ੍ਹਾਂ ਨੂੰ ਲੱਭਣਾ ਜ਼ਿਆਦਾ ਮੁਸ਼ਕਲ ਹੁੰਦਾ। 

PunjabKesari

ਨੁਲਗਿਟ ਨੇ ਕਿਹਾ ਕਿ ਇਸ ਘਟਨਾ ਦੇ ਬਾਅਦ ਵੀ ਉਨ੍ਹਾਂ ਦਾ ਐਡਵੈਂਚਰ ਖਤਮ ਨਹੀਂ ਹੋਵੇਗਾ। ਉਹ ਦੁਬਾਰਾ ਉੱਥੇ ਜਾਣਗੇ ਪਰ ਅਗਲੀ ਵਾਰ ਰਿਕਵਰੀ ਕਿੱਟ ਜ਼ਰੂਰ ਨਾਲ ਰੱਖਣਗੇ। ਨੁਲਗਿਟ ਨੇ ਕਿਹਾ,''ਮੈਂ ਉਨ੍ਹਾਂ ਲੋਕਾਂ ਦਾ ਸ਼ੁਕਰੀਆ ਅਦਾ ਕਰਦਾ ਹਾਂ ਜੋ ਸਾਡੀ ਮਦਦ ਲਈ ਆਏ। ਅਸੀਂ ਬਹੁਤ ਕਿਸਮਤ ਵਾਲੇ ਸੀ ਜੋ ਉੱਥੋਂ ਸਹੀ ਸਲਾਮਤ ਨਿਕਲਣ ਵਿਚ ਸਫਲ ਰਹੇ।''


Vandana

Content Editor

Related News