ਆਸਟ੍ਰੇਲੀਆ ਨੇ ਰੱਦ ਕੀਤਾ ਜੋਕੋਵਿਚ ਦਾ ਵੀਜ਼ਾ, ਕੀਤੇ ਜਾਣਗੇ ਡਿਪੋਰਟ

Friday, Jan 14, 2022 - 01:18 PM (IST)

ਆਸਟ੍ਰੇਲੀਆ ਨੇ ਰੱਦ ਕੀਤਾ ਜੋਕੋਵਿਚ ਦਾ ਵੀਜ਼ਾ, ਕੀਤੇ ਜਾਣਗੇ ਡਿਪੋਰਟ

ਮੈਲਬੌਰਨ (ਭਾਸ਼ਾ)- ਆਸਟ੍ਰੇਲੀਆ ਦੀ ਸਰਕਾਰ ਨੇ ਟੈਨਿਸ ਸਟਾਰ ਨੋਵਾਕ ਜੋਕੋਵਿਚ ਦਾ ਵੀਜ਼ਾ ਦੂਜੀ ਵਾਰ ਰੱਦ ਕਰ ਦਿੱਤਾ ਹੈ, ਜਿਸ ਕਾਰਨ ਉਹਨਾਂ ਨੂੰ ਦੇਸ਼ ਵਿੱਚੋਂ ਡਿਪੋਰਟ ਕਰ ਦਿੱਤਾ ਜਾਵੇਗਾ। ਇਮੀਗ੍ਰੇਸ਼ਨ ਮੰਤਰੀ ਐਲੇਕਸ ਹਾਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਮੰਤਰੀ ਵਜੋਂ ਆਪਣੇ ਵਿਸ਼ੇਸ਼ ਅਧਿਕਾਰਾਂ ਦੀ ਵਰਤੋਂ ਕਰ ਕੇ ਜਨਹਿੱਤ ਦੇ ਆਧਾਰ 'ਤੇ 34 ਸਾਲਾ ਸਰਬੀਆਈ ਖਿਡਾਰੀ ਦਾ ਵੀਜ਼ਾ ਰੱਦ ਕਰ ਦਿੱਤਾ ਹੈ। 

ਪੜ੍ਹੋ ਇਹ ਅਹਿਮ ਖਬਰ- ਓਮੀਕਰੋਨ ਦੀ ਦਹਿਸ਼ਤ ਵਿਚਕਾਰ ਦੱਖਣੀ ਆਸਟ੍ਰੇਲੀਆ 'ਚ 5679 ਨਵੇਂ ਮਾਮਲੇ ਦਰਜ

ਆਸਟ੍ਰੇਲੀਅਨ ਓਪਨ ਤਿੰਨ ਦਿਨ ਬਾਅਦ ਸ਼ੁਰੂ ਹੋਣ ਵਾਲਾ ਹੈ। ਜੋਕੋਵਿਚ ਦੇ ਵਕੀਲ ਫੈਡਰਲ ਸਰਕਟ ਐਂਡ ਫੈਮਿਲੀ ਕੋਰਟ ਵਿਚ ਇਸ ਫ਼ੈਸਲੇ ਦੇ ਖ਼ਿਲਾਫ਼ ਅਪੀਲ ਕਰ ਸਕਦੇ ਹਨ। ਹਾਕ ਨੇ ਕਿਹਾ ਕਿ ਉਨ੍ਹਾਂ ਨੇ ਇਹ ਫ਼ੈਸਲਾ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਕਾਰਨਾਂ ਕਰਕੇ ਲਿਆ ਹੈ। ਉਨ੍ਹਾਂ ਨੇ ਇਕ ਬਿਆਨ 'ਚ ਕਿਹਾ ਕਿ ਮੌਰੀਸਨ ਸਰਕਾਰ ਕੋਰੋਨਾ ਮਹਾਮਾਰੀ ਦੇ ਇਸ ਦੌਰ 'ਚ ਆਸਟ੍ਰੇਲੀਆ ਦੀਆਂ ਸਰਹੱਦਾਂ ਦੀ ਸੁਰੱਖਿਆ ਲਈ ਵਚਨਬੱਧ ਹੈ। ਜੋਕੋਵਿਚ ਦਾ ਵੀਜ਼ਾ ਦੂਜੀ ਵਾਰ ਰੱਦ ਕੀਤਾ ਗਿਆ ਹੈ। ਉਸਦਾ ਵੀਜ਼ਾ ਪਿਛਲੇ ਹਫਤੇ ਮੈਲਬੌਰਨ ਪਹੁੰਚਣ 'ਤੇ ਆਸਟ੍ਰੇਲੀਆ ਬਾਰਡਰ ਫੋਰਸ ਦੁਆਰਾ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਆਸਟ੍ਰੇਲੀਆ ਦੇ ਸਖ਼ਤ ਕੋਰੋਨਾ ਵਾਇਰਸ ਟੀਕਾਕਰਨ ਨਿਯਮਾਂ ਤੋਂ ਡਾਕਟਰੀ ਛੋਟ ਲਈ ਲੋੜੀਂਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦਾ ਸੀ। ਉਸ ਨੇ ਸੈਗਰਗੇਸ਼ਨ ਹੋਟਲ ਵਿੱਚ ਚਾਰ ਰਾਤਾਂ ਬਿਤਾਈਆਂ, ਜਿਸ ਤੋਂ ਬਾਅਦ ਸੋਮਵਾਰ ਨੂੰ ਜੱਜ ਨੇ ਉਸ ਦੇ ਹੱਕ ਵਿੱਚ ਫ਼ੈਸਲਾ ਸੁਣਾਇਆ। 

ਮੈਲਬੌਰਨ ਦੇ ਇਮੀਗ੍ਰੇਸ਼ਨ ਵਕੀਲ ਕਿਆਨ ਬੋਨ ਨੇ ਕਿਹਾ ਕਿ ਜੋਕੋਵਿਚ ਦੇ ਵਕੀਲਾਂ ਲਈ ਅਦਾਲਤ ਵਿੱਚ ਫ਼ੈਸਲੇ ਨੂੰ ਉਲਟਾਉਣਾ ਮੁਸ਼ਕਲ ਹੋਵੇਗਾ। ਜੋਕੋਵਿਚ ਲਈ ਹੁਣ ਆਸਟ੍ਰੇਲੀਅਨ ਓਪਨ 'ਚ ਖੇਡਣ ਦੀ ਇਜਾਜ਼ਤ ਮਿਲਣਾ ਬਹੁਤ ਮੁਸ਼ਕਲ ਹੋਵੇਗਾ। ਹੁਣ ਉਹਨਾਂ ਕੋਲ ਸਮਾਂ ਵੀ ਨਹੀਂ ਹੈ। ਵਕੀਲਾਂ ਨੂੰ ਫੈਡਰਲ ਸਰਕਟ ਅਤੇ ਫੈਮਿਲੀ ਕੋਰਟ ਵਿੱਚ ਇੱਕ ਡਿਊਟੀ ਜੱਜ ਜਾਂ ਫੈਡਰਲ ਕੋਰਟ ਵਿੱਚ ਇੱਕ ਸੀਨੀਅਰ ਜੱਜ ਕੋਲ ਜਾ ਕੇ ਦੋ ਐਮਰਜੈਂਸੀ ਆਦੇਸ਼ ਲੈਣੇ ਹੋਣਗੇ। ਪਹਿਲਾ ਹੁਕਮ ਉਸ ਦੇ ਦੇਸ਼ ਨਿਕਾਲੇ ਨੂੰ ਰੋਕਣ ਦਾ ਹੋਵੇਗਾ ਅਤੇ ਦੂਜਾ ਜੋਕੋਵਿਚ ਦਾ ਵੀਜ਼ਾ ਬਹਾਲ ਕਰਨ ਲਈ ਹਾਕ ਨੂੰ ਨਿਰਦੇਸ਼ ਦੇਣਾ ਹੋਵੇਗਾ। ਬੋਨ ਨੇ ਕਿਹਾ, “ਦੂਜਾ ਹੁਕਮ ਅਜਿਹਾ ਹੈ ਜੋ ਪਹਿਲਾਂ ਕਦੇ ਨਹੀਂ ਹੋਇਆ। ਬਹੁਤ ਘੱਟ ਹੀ ਅਦਾਲਤ ਸਰਕਾਰ ਦੇ ਕਿਸੇ ਮੈਂਬਰ ਨੂੰ ਵੀਜ਼ਾ ਜਾਰੀ ਕਰਨ ਦਾ ਹੁਕਮ ਦਿੰਦੀ ਹੈ।


author

Vandana

Content Editor

Related News