ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ" ਵੱਲੋਂ ਤਰਨਦੀਪ ਬਿਲਾਸਪੁਰੀ ਦੀ ਕਿਤਾਬ ਲੋਕ ਅਰਪਣ

Saturday, Oct 31, 2020 - 06:08 PM (IST)

ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ" ਵੱਲੋਂ ਤਰਨਦੀਪ ਬਿਲਾਸਪੁਰੀ ਦੀ ਕਿਤਾਬ ਲੋਕ ਅਰਪਣ

ਬ੍ਰਿਸਬੇਨ,(ਸੁਰਿੰਦਰਪਾਲ ਸਿੰਘ ਖੁਰਦ)-- ਪੰਜਾਬੀ ਭਾਸ਼ਾ ਦੇ ਪਸਾਰ ਲਈ ਸਾਹਿਤਕ ਸਰਗਰਮੀਆਂ ਨੂੰ ਕੋਵਿਡ-19 ਵਿਚ ਵੀ ਲਗਾਤਾਰ ਜਾਰੀ ਰੱਖਦਿਆਂ "ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ" ਵੱਲੋਂ ਅੱਜ ਪੰਜਾਬੀ ਸਕੂਲ ਬਰਿੰਬਾ ਵਿਖੇ "ਸੁਪਨ ਸਕੀਰੀ" ਕਾਵਿ-ਸੰਗ੍ਰਹਿ ਲੋਕ ਅਰਪਣ ਕੀਤਾ ਗਿਆ। 

ਇਸ ਸਮੇਂ ਸ਼ਾਇਰਾਂ ਨੇ ਲੇਖਕ ਤਰਨਦੀਪ ਬਿਲਾਸਪੁਰ ਦੀਆਂ ਕਵਿਤਾਵਾਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ ਗਿਆ। ਇਸ ਕਵੀ ਦਰਬਾਰ ਦੀ ਸ਼ੁਰੂਆਤ ਵਿੱਚ ਸਭਾ ਦੇ ਸਪੋਕਸਮੈਨ ਵਰਿੰਦਰ ਅਲੀਸ਼ੇਰ ਨੇ ਤਰਨਦੀਪ ਬਿਲਾਸਪੁਰ ਨਾਲ ਸਰੋਤਿਆਂ ਦੀ ਸਾਂਝ ਪੁਵਾਈ ਗਈ।ਇਸ ਉਪਰੰਤ ਹਰਮਨਦੀਪ ਗਿੱਲ ਨੇ ਕਿਹਾ ਕਿ ਲੇਖਕ ਨੇ "ਸੁਪਨ ਸਕੀਰੀ" ਨੂੰ ਜੀਵਨਧਾਰਾ ਨੂੰ ਕਾਵਿਕ ਰੂਪ ਦਿੱਤਾ ਹੈ, ਬਿਲਾਸਪੁਰੀ ਦੀ ਕਵਿਤਾ ਉਸਦੇ ਦਰਸ਼ਨ ਦੀ ਸਮਝ ਦੀ ਪਹੁੰਚ ਦਾ ਦਰਪਣ ਹੈ। 

ਸੁਰਜੀਤ ਸੰਧੂ ਨੇ ਸ਼ਾਇਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕਵੀ ਦੀ ਕਵਿਤਾ ਰਿਸ਼ਤਿਆਂ ਦੇ ਸਹੀ ਅਰਥ ਦਸਦੀ, ਕਵਿਤਾ ਕਿਹਾ ਹੈ । ਸਭਾ ਪ੍ਰਧਾਨ ਜਸਵੰਤ ਵਾਗਲਾ ਜੀ ਨੇ ਕਿਹਾ ਕਿ "ਸੁਪਨ ਸਕੀਰੀ" ਨਾਮ ਅਤੇ ਕਵਿਤਾਵਾਂ ਰਿਸ਼ਤਿਆਂ ਦਾ ਗੂੜ੍ਹ ਹੈ ਅਤੇ ਕਿਹਾ ਕਿ ਤਰਨਦੀਪ ਦੀ ਕਵਿਤਾ ਆਪਣੇ ਪਿੰਡੇ ਉੱਤੇ ਹੰਢਾਈ ਕਵਿਤਾ ਜਾਪਦੀ ਐ । ਬਾਅਦ ਵਿਚ ਸਪੋਕਸਮੈਨ ਵਰਿੰਦਰ ਸਿੰਘ ਦੀ ਮਿਹਨਤ ਸਦਕੇ ,ਕਵਿਤਾ ਦੇ ਰਚੇਤਾ ਲੇਖਕ ਅਤੇ ਪੱਤਰਕਾਰ ਤਰਨਦੀਪ ਦਿਉਲ ਬਿਲਾਸਪੁਰ (ਨਿਊਜ਼ੀਲੈਂਡ) ਨਾਲ ਸਟਰੀਮ ਯਾਰਡ ਰਾਹੀਂ ਕਿਤਾਬ ਬਾਰੇ ਲਾਈਵ ਚਰਚਾ ਕੀਤੀ ਗਈ । ਜਿਸ ਨੂੰ ਦਰਸ਼ਕਾਂ ਨਾਲ ਦੁਨੀਆਂ ਪੱਧਰ ਉੱਤੇ ਸਾਂਝਾ ਕੀਤਾ ਗਿਆ । ਇਸ ਉਪਰੰਤ ਗੁਰਲੀਨ ਸੱਚਰ, ਦਲਜੀਤ ਸਿੰਘ, ਅਮਨਦੀਪ, ਜਸਵਿੰਦਰ ਕੌਰ ਤੇ ਗੁਰਪ੍ਰੀਤ ਸਿੰਘ ਗਿੱਲ ਆਦਿ ਨੇ ਉਚੇਚੇ ਤੌਰ ਉੱਤੇ ਹਿੱਸਾ ਲਿਆ। 


author

Lalita Mam

Content Editor

Related News