ਆਸਟ੍ਰੇਲੀਆ ਨੇ UNSC ਦੇ ਸਥਾਈ ਮੈਂਬਰ ਵਜੋਂ ਭਾਰਤ ਦਾ ਕੀਤਾ ਸਮਰਥਨ

Sunday, Sep 24, 2023 - 01:17 PM (IST)

ਆਸਟ੍ਰੇਲੀਆ ਨੇ UNSC ਦੇ ਸਥਾਈ ਮੈਂਬਰ ਵਜੋਂ ਭਾਰਤ ਦਾ ਕੀਤਾ ਸਮਰਥਨ

ਇੰਟਰਨੈਸ਼ਨਲ ਡੈਸਕ- ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ.ਸੀ.) 'ਚ ਸੁਧਾਰਾਂ ਦੀ ਮੰਗ ਕਰਦੇ ਹੋਏ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੇਨੀ ਵੋਂਗ ਨੇ ਭਾਰਤ ਅਤੇ ਜਾਪਾਨ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸਥਾਈ ਮੈਂਬਰ ਬਣਾਉਣ ਦਾ ਸਮਰਥਨ ਕੀਤਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਦੇ 78ਵੇਂ ਸੈਸ਼ਨ ਨੂੰ ਆਪਣੇ ਸੰਬੋਧਨ ਦੌਰਾਨ ਵੋਂਗ ਨੇ ਅਫਰੀਕਾ, ਲਾਤੀਨੀ ਅਮਰੀਕਾ ਅਤੇ ਏਸ਼ੀਆ ਲਈ ਵਧੇਰੇ ਸਥਾਈ ਅਤੇ ਗੈਰ-ਸਥਾਈ ਪ੍ਰਤੀਨਿਧਤਾ ਲਈ ਜ਼ੋਰ ਦਿੱਤਾ। ਪੈਨੀ ਵੋਂਗ ਨੇ ਅਫਰੀਕਨ ਯੂਨੀਅਨ ਦੀ ਅਗਵਾਈ ਵਾਲੇ ਮਿਸ਼ਨਾਂ ਦੇ ਤਹਿਤ UNSC ਵਿੱਚ ਯੋਗਦਾਨ ਪਾਉਣ ਲਈ ਸੁਰੱਖਿਆ ਕੌਂਸਲ ਸੁਧਾਰਾਂ ਨੂੰ ਜ਼ਰੂਰੀ ਦੱਸਿਆ।

ਨਵੀਂ ਨੁਮਾਇੰਦਗੀ ਯਕੀਨੀ ਬਣਾਉਣ

ਆਸਟ੍ਰੇਲੀਆਈ ਵਿਦੇਸ਼ ਮੰਤਰੀ ਨੇ ਕਿਹਾ ਕਿ ਆਸਟ੍ਰੇਲੀਆ ਸ਼ਾਂਤੀ ਅਤੇ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਕਾਰਨ 2029-30 ਲਈ ਸੁਰੱਖਿਆ ਪ੍ਰੀਸ਼ਦ ਵਿੱਚ ਸੀਟ ਚਾਹੁੰਦਾ ਹੈ ਅਤੇ ਇਸੇ ਲਈ ਅਸੀਂ ਸੁਰੱਖਿਆ ਪ੍ਰੀਸ਼ਦ ਵਿੱਚ ਸੁਧਾਰਾਂ ਦੀ ਪੈਰਵੀ ਕਰ ਰਹੇ ਹਾਂ। ਸਾਨੂੰ ਭਾਰਤ ਅਤੇ ਜਾਪਾਨ ਲਈ ਸਥਾਈ ਸੀਟਾਂ ਸਮੇਤ ਅਫਰੀਕਾ, ਲਾਤੀਨੀ ਅਮਰੀਕਾ, ਏਸ਼ੀਆ ਲਈ ਵਧੇਰੇ ਸਥਾਈ ਅਤੇ ਗੈਰ-ਸਥਾਈ ਪ੍ਰਤੀਨਿਧਤਾ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਅਰਪਿੰਦਰ ਕੌਰ ਨੇ ਵਧਾਇਆ ਮਾਣ, ਅਮਰੀਕਾ 'ਚ ਦਸਤਾਰ ਪਹਿਨਣ ਵਾਲੀ ਬਣੀ ਪਹਿਲੀ ਭਾਰਤੀ ਸਿੱਖ ਪਾਇਲਟ

ਮੋਦੀ ਨੇ ਜੀ-20 ਨੇਤਾਵਾਂ ਦੇ ਸਾਹਮਣੇ ਰੱਖਿਆ ਇਹ ਮੁੱਦਾ

'ਗਲੋਬਲ ਪ੍ਰਣਾਲੀਆਂ ਵਿਚ ਸੁਧਾਰ' ਵਿਸ਼ਵ ਪੱਧਰ 'ਤੇ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਲਗਾਤਾਰ ਉਠਾਇਆ ਜਾਣ ਵਾਲਾ ਮੁੱਦਾ ਰਿਹਾ ਹੈ। ਨਵੀਂ ਦਿੱਲੀ ਵਿੱਚ ਜੀ-20 ਨੇਤਾਵਾਂ ਦੇ ਸੰਮੇਲਨ ਵਿੱਚ ਪੀ.ਐਮ ਮੋਦੀ ਨੇ ਮੌਜੂਦਾ ਹਕੀਕਤਾਂਅਨੁਸਾਰ ਗਲੋਬਲ ਪ੍ਰਣਾਲੀਆਂ ਬਣਾਉਣ ਦੇ ਆਪਣੇ ਰੁਖ਼ ਨੂੰ ਵੀ ਦੁਹਰਾਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News