ਪ੍ਰਵਾਸੀ ਕਾਮਿਆਂ ਲਈ ਆਸਟ੍ਰੇਲੀਆ ਨੇ ਨਵੇਂ ਖੇਤਰੀ ਵੀਜ਼ਿਆਂ ਦਾ ਕੀਤਾ ਐਲਾਨ
Tuesday, Aug 24, 2021 - 06:45 PM (IST)
ਪਰਥ (ਜਤਿੰਦਰ ਗਰੇਵਾਲ) ਆਸਟ੍ਰੇਲੀਆ ਨੇ ਪ੍ਰਵਾਸੀ ਮਜਦੂਰਾਂ ਲਈ ਨਵਾਂ ਖੇਤੀਬਾੜੀ ਵੀਜ਼ਾ ਸ਼ੁਰੂ ਕੀਤਾ ਹੈ ਜੋ ਕਿ ਸਤੰਬਰ ਦੇ ਅੰਤ ਤੱਕ ਲਾਗੂ ਹੋਵੇਗਾ। ਇਸ ਨਾਲ ਵਿਦੇਸ਼ੀ ਕਾਮਿਆਂ ਨੂੰ ਆਸਟ੍ਰੇਲੀਆਈ ਖੇਤਾਂ ਅਤੇ ਹੋਰ ਖੇਤੀਬਾੜੀ ਖੇਤਰਾਂ ਜਿਵੇਂ ਮੀਟ ਪ੍ਰੋਸੈਸਿੰਗ, ਮੱਛੀ ਪਾਲਣ ਅਤੇ ਜੰਗਲਾਤ ਵਿੱਚ ਕੰਮ ਕਰਨ ਦੀ ਆਗਿਆ ਦੇਵੇਗਾ। ਸਰਕਾਰ ਨੇ 23 ਅਗਸਤ ਨੂੰ ਵੀਜ਼ਾ ਦੀ ਘੋਸਣਾ ਕਰਦਿਆਂ ਕਿਹਾ ਕਿ ਇਹ ਦੁਵੱਲੇ ਸਮਝੌਤਿਆਂ ਰਾਹੀਂ ਗੱਲਬਾਤ ਕਰਨ ਵਾਲੇ ਕਈ ਦੇਸਾਂ ਦੇ ਬਿਨੈਕਾਰਾਂ ਲਈ ਖੁੱਲ੍ਹਾ ਰਹੇਗਾ। ਅਗਲੇ ਤਿੰਨ ਸਾਲਾਂ ਵਿੱਚ ਵੀਜਾ ਦੇ ਸੰਚਾਲਿਤ ਹੋਣ ਦੇ ਬਾਅਦ ਪੂਰੀਆਂ ਸਥਿਤੀਆਂ ਵਿਕਸਿਤ ਅਤੇ ਲਾਗੂ ਕੀਤੀਆਂ ਜਾਣਗੀਆਂ।
ਉਪ ਪ੍ਰਧਾਨ ਮੰਤਰੀ ਬਰਨਾਬੀ ਜੋਇਸ, ਖੇਤੀਬਾੜੀ ਮੰਤਰੀ ਡੇਵਿਡ ਲਿਟਲਪ੍ਰੌਡ, ਵਿਦੇਸ ਮੰਤਰੀ ਮੈਰੀਸੇ ਪੇਨੇ ਅਤੇ ਇਮੀਗ੍ਰੇਸਨ ਮੰਤਰੀ ਅਲੈਕਸ ਹਾਕ ਦੁਆਰਾ ਸਹਿ-ਹਸਤਾਖਰ ਕੀਤੇ ਇੱਕ ਬਿਆਨ ਵਿੱਚ ਪੜ੍ਹਿਆ ਗਿਆ। ਇਸ ਬਾਰੇ ਸਰਕਾਰ ਨੇ ਹੋਰ ਦੱਸਦਿਆਂ ਕਿਹਾ ਕਿ ਇਹ ਪ੍ਰੋਗਰਾਮ ਪ੍ਰਸ਼ਾਂਤ ਕਾਮਿਆਂ ਲਈ ਮੌਜੂਦਾ ਯੋਜਨਾਵਾਂ ਜਿਵੇਂ ਕਿ ਸੀਜਨਲ ਵਰਕਰ ਪ੍ਰੋਗਰਾਮ ਅਤੇ ਪੈਸੀਫਿਕ ਲੇਬਰ ਸਕੀਮ ਦਾ ਵਿਸਤਾਰ ਕਰੇਗਾ ਜੋ ਪੇਂਡੂ ਅਤੇ ਖੇਤਰੀ ਆਸਟਰੇਲੀਆ ਵਿੱਚ ਕਰਮਚਾਰੀਆਂ ਦੀ ਘਾਟ ਨੂੰ ਦੂਰ ਕਰਨ ਲਈ ਵਿਕਸਿਤ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਖੇਤੀਬਾੜੀ ਭਾਈਚਾਰੇ ਲਈ ਵੀਜਾ ਅਨੁਕੂਲਿਤ ਕੀਤੇ ਜਾਣ ਦੀਆਂ ਖਬਰਾਂ ਦਾ ਸਵਾਗਤ ਕਰਦੇ ਹੋਏ ਸ੍ਰੀ ਸਿੰਘ ਨੇ ਕਿਹਾ ਕਿ ਇਸ ਘੋਸਣਾ ਨਾਲ ਕੋਵਿਡ ਪਾਬੰਦੀਆਂ ਦੇ ਕਾਰਨ ਇਸ ਖੇਤਰ ਵਿੱਚ ਮੌਜੂਦਾ ਲੇਬਰ ਦੀ ਘਾਟ ਨੂੰ ਦੂਰ ਕਰਨ ਦੀ ਸੰਭਾਵਨਾ ਹੈ ਜਿਸਨੇ ਹੁਨਰਮੰਦ ਅਤੇ ਅਰਧ-ਹੁਨਰਮੰਦ ਕਾਮਿਆਂ ਨੂੰ ਦੇਸ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਹੈ।