ਆਸਟ੍ਰੇਲੀਆ : ਗੱਡੀ ਚੋਰ ਨੌਜਵਾਨ ਹੋਏ ਹਾਦਸੇ ਦੇ ਸ਼ਿਕਾਰ, ਮੌਤ

Sunday, Jun 07, 2020 - 10:19 AM (IST)

ਆਸਟ੍ਰੇਲੀਆ : ਗੱਡੀ ਚੋਰ ਨੌਜਵਾਨ ਹੋਏ ਹਾਦਸੇ ਦੇ ਸ਼ਿਕਾਰ, ਮੌਤ

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਇਕ ਕਾਰ ਚੋਰੀ ਕਰ ਕੇ ਭੱਜ ਰਹੇ 4 ਨਾਬਾਲਗਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਇਕ ਚੋਰੀ ਕੀਤੀ ਗਈ ਗੱਡੀ, ਜਿਸ ਨੂੰ ਸੜਕ ਦੇ ਗਲਤ ਪਾਸਿਓਂ ਭਜਾਇਆ ਜਾ ਰਿਹਾ ਸੀ, ਅਚਾਨਕ ਉਹ ਇਕ ਗੋਲ ਚੱਕਰ ਨਾਲ ਟਕਰਾ ਗਈ ਅਤੇ ਉਸ ਵਿਚ ਸਵਾਰ 4 ਨਾਬਾਲਗਾਂ ਦੀ ਮੌਤ ਹੋ ਗਈ। ਫਿਲਹਾਲ ਪੁਲਸ ਉਹਨਾਂ ਦਾ ਪਿੱਛਾ ਨਹੀਂ ਸੀ ਕਰ ਰਹੀ।

PunjabKesari

ਇਸ ਹਾਦਸੇ ਵਿਚ 14 ਤੋਂ 18 ਸਾਲ ਦੀ ਉਮਰ ਦੀਆਂ 2 ਕੁੜੀਆਂ ਅਤੇ 2 ਮੁੰਡਿਆਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਹਾਦਸਾ ਐਤਵਾਰ ਤੜਕੇ ਲੱਗਭਗ 4:30 ਵਜੇ ਗਾਰਬੱਟ ਵਿਚ ਡੱਕਵਰਥ ਸਟ੍ਰੀਟ ਅਤੇ ਬੇਸਵਾਟਰ ਰੋਡ ਦੇ ਕੰਢੇ 'ਤੇ ਵਾਪਰਿਆ। ਸੁਪਰਡੈਂਟ ਸਹਾਇਕ ਜ਼ਿਲ੍ਹਾ ਅਧਿਕਾਰੀ ਗਲੇਨ ਪੁਆਇੰਟਿੰਗ ਨੇ ਕਿਹਾ ਕਿ ਇਸ ਹਾਦਸੇ ਵਿਚ ਸਿਰਫ ਡਰਾਈਵਰ ਹੀ ਜਿਉਂਦਾ ਬਚਿਆ। ਗੱਡੀ ਦੇ ਡਰਾਵਾਈਰ ਨੂੰ ਤੁਰੰਤ ਟਾਊਨਸਵਿਲੇ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਮਗਰੋਂ ਉਸ ਦੀ ਹਾਲਤ ਸਥਿਰ ਹੈ। 

ਅਧਿਕਾਰੀ ਮੁਤਾਬਕ ਕਿਸੇ ਵੀ ਪੱਧਰ 'ਤੇ ਪੁਲਸ ਨੇ ਗੱਡੀ ਦਾ ਪਿੱਛਾ ਨਹੀਂ ਕੀਤਾ ਸੀ ਜਾਂ ਉਸ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਸੀ।ਉਹਨਾਂ ਨੇ ਦੱਸਿਆ,''ਪੁਲਸ ਵੱਲੋਂ ਡਰਾਈਵਰ ਦਾ ਬਿਆਨ ਲਿਆ ਜਾਣਾ ਬਾਕੀ ਹੈ। ਅਸੀਂ ਪੀੜਤ ਪਰਿਵਾਰਾਂ ਦੇ ਨਾਲ ਗੱਲਬਾਤ ਕਰਾਂਗੇ ਅਤੇ ਉਹਨਾਂ ਨੂੰ ਇਸ ਦੁੱਖਦਾਈ ਘਟਨਾ ਦੀ ਜਾਣਕਾਰੀ ਦੇਵਾਂਗੇ।'' ਪਲਾਸਜ਼ੁਕ ਨੇ ਕਿਹਾ ਕਿ ਇਹ ਇਕ ਭਿਆਨਕ ਘਟਨਾ ਹੈ ਜਿਸ ਵਿਚ ਚਾਰ ਨੌਜਵਾਨ ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ। ਇਸ ਨਾਲ ਚਾਰ ਪਰਿਵਾਰ ਡੂੰਘੇ ਸਦਮੇ ਵਿਚ ਹਨ। ਕੁਈਨਜ਼ਲੈਂਡ ਪੁਲਸ ਵੱਲੋਂ ਘਟਨਾ ਬਾਰੇ ਹੋਰ ਜਾਣਕਾਰੀ ਜਲਦੀ ਹੀ ਜਾਰੀ ਕੀਤੇ ਜਾਣ ਦੀ ਆਸ ਹੈ।


author

Vandana

Content Editor

Related News