10 ਸਾਲਾ ਬੱਚੇ ਨੇ ਏਅਰਲਾਈਨ ਦੇ ਸੀ.ਈ.ਓ. ਨੂੰ ਲਿਖੀ ਚਿੱਠੀ, ਹੋਈ ਵਾਇਰਲ

3/13/2019 10:50:10 AM

ਸਿਡਨੀ (ਬਿਊਰੋ)— ਆਸਟ੍ਰੇਲੀਆ ਵਿਚ ਇਕ 10 ਸਾਲ ਦੇ ਬੱਚੇ ਐਲੇਕਸ ਜੈਕੋਟ ਨੇ ਕੰਤਾਸ ਏਅਰਲਾਈਨਜ਼ ਦੇ ਸੀ.ਈ.ਓ. ਐਲਨ ਜੋਇਸ ਨੂੰ ਚਿੱਠੀ ਲਿਖੀ। ਐਲੇਕਸ ਦੀ ਇਹ ਚਿੱਠੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਚਿੱਠੀ ਵਿਚ ਐਲੇਕਸ ਨੇ ਖੁਦ ਨੂੰ ਏਅਰਲਾਈਨ 'ਓਸ਼ੀਆਨਾ ਐਕਸਪ੍ਰੈੱਸ' ਦਾ ਸੀ.ਈ.ਓ. ਦੱਸਿਆ। ਨਾਲ ਹੀ ਐਲਨ ਨੂੰ ਪੁੱਛਿਆ ਕੀ ਉਹ ਉਸ ਦੀ ਏਅਰਲਾਈਨਜ਼ ਦੀ ਬਿਹਤਰੀ ਲਈ ਕੋਈ ਸੁਝਾਅ ਦੇ ਸਕਦੇ ਹਨ। ਚਿੱਠੀ ਪੜ੍ਹ ਕੇ ਜੋਇਸ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਐਲੇਕਸ ਨੂੰ ਮਿਲਣ ਲਈ ਬੁਲਾਇਆ ਹੈ। 

ਚਿੱਠੀ 'ਚ ਲਿਖੀਆਂ ਇਹ ਗੱਲਾਂ
ਚਿੱਠੀ ਵਿਚ ਐਲੇਕਸ ਨੇ ਐਲਨ ਤੋਂ ਬਿਜ਼ਨੈੱਸ ਵਧਾਉਣ ਦੇ ਉਪਾਆਂ ਬਾਰੇ ਪੁੱਛਿਆ। ਐਲੇਕਸ ਨੇ ਲਿਖਿਆ,'' ਪਲੀਜ਼, ਮੈਨੂੰ ਗੰਭੀਰਤਾ ਨਾਲ ਲਓ। ਮੈਂ ਇਕ ਏਅਰਲਾਈਨ ਸ਼ੁਰੂ ਕਰਨੀ ਚਾਹੁੰਦਾ ਹਾਂ। ਇਸ ਲਈ ਮੈਨੂੰ ਮਦਦ ਚਾਹੀਦੀ ਹੈ। ਮੈਂ ਜਾਨਣਾ ਚਾਹੁੰਦਾ ਹਾਂ ਕਿ ਕਿਸ ਤਰ੍ਹਾਂ ਦੇ ਜਹਾਜ਼, ਕੇਟਰਿੰਗ ਸਟਾਫ ਅਤੇ ਹੋਰ ਚੀਜ਼ਾਂ ਦੀ ਲੋੜ ਪਵੇਗੀ। ਮੈਂ ਇਕ ਕੰਪਨੀ ਦਾ ਸੀ.ਐੱਫ.ਓ., ਆਈ.ਟੀ. ਪ੍ਰਮੁੱਖ, ਆਨਬੋਰਡ ਸਰਵਿਸ ਚੀਫ ਚੁਣ ਲਿਆ ਹੈ। ਆਪਣੇ ਦੋਸਤ ਵੋਲਫ ਨੂੰ ਵਾਈਸ ਸੀ.ਈ.ਓ. ਬਣਾਇਆ ਹੈ। ਅਸੀਂ ਦੋਵੇਂ ਕੋ-ਫਾਊਂਡਰ ਹਾਂ।'' 

 

ਐਲੇਕਸ ਮੁਤਾਬਕ,''ਮੈਂ ਤੁਹਾਨੂੰ ਚਿੱਠੀ ਇਸ ਲਈ ਲਿਖ ਰਿਹਾਂ ਹਾਂ ਕਿਉਂਕਿ ਮੈਂ ਤਿੰਨ ਗੱਲਾਂ ਜਾਣਨਾ ਚਾਹੁੰਦਾ ਹਾਂ। ਇਕ ਇਹ ਕਿ ਮੈਂ ਏਅਰਲਾਈਨ ਦੀ ਵਰਕਿੰਗ ਬਾਰੇ ਜਾਨਣਾ ਚਾਹੁੰਦਾ ਹਾਂ। ਸਕੂਲ ਦੀਆਂ ਛੁੱਟੀਆਂ ਵਿਚ ਮੇਰੇ ਕੋਲ ਕਾਫੀ ਸਮਾਂ ਹੁੰਦਾ ਹੈ ਪਰ ਮੈਨੂੰ ਏਅਰਲਾਈਨ ਦੇ ਬਾਰੇ ਵਿਚ ਖਾਸ ਜਾਣਕਾਰੀ ਨਹੀਂ। ਕੀ ਤੁਹਾਡੇ ਕੋਲ ਕੁਝ ਆਈਡੀਆਜ਼ ਹਨ ਕਿ ਮੈਂ ਕੀ ਕਰ ਸਕਦਾ ਹਾਂ। ਤੁਸੀ ਕੰਤਾਸ ਦੇ ਸੀ.ਈ.ਓ. ਹੋ, ਇਸ ਲਈ ਮੈਨੂੰ ਲੱਗਦਾ ਹੈ ਕਿ ਮੈਂ ਤੁਹਾਡੇ ਕੋਲੋਂ ਸਲਾਹ ਦੇ ਸਕਦਾ ਹਾਂ। 

PunjabKesari

ਜੋਇਸ ਨੇ ਐਲੇਕਸ ਦਾ ਧੰਨਵਾਦ ਕੀਤਾ ਅਤੇ ਸੰਪਰਕ ਵਿਚ ਰਹਿਣ ਲਈ ਕਿਹਾ। ਮਜ਼ਾਕੀਆ ਅੰਦਾਜ਼ ਵਿਚ ਇਹ ਵੀ ਕਿਹਾ ਕਿ ਮੈਂ ਬਾਜ਼ਾਰ ਵਿਚ ਇਕ ਹੋਰ ਵਿਰੋਧੀ ਦੇ ਆਉਣ ਦੀ ਅਫਵਾਹ ਸੁਣੀ ਸੀ। ਮੈਂ ਸਧਾਰਨ ਤੌਰ 'ਤੇ ਆਪਣੇ ਵਿਰੋਧੀਆਂ ਨੂੰ ਕਿਸੇ ਤਰ੍ਹਾਂ ਦੀ ਸਲਾਹ ਨਹੀਂ ਦਿੰਦਾ ਪਰ ਤੁਹਾਡਾ ਮਾਮਲਾ ਥੋੜ੍ਹਾ ਵੱਖਰਾ ਹੈ। ਇਕ ਬੱਚਾ ਮੈਨੂੰ ਫਲਾਈਟ ਅਤੇ ਜਹਾਜ਼ ਸੰਭਾਵਨਾਵਾਂ ਦੇ ਬਾਰੇ ਵਿਚ ਜਾਨਣਾ ਚਾਹੁੰਦਾ ਹੈ। 

PunjabKesari
ਕੰਤਾਸ ਨੇ ਬਿਆਨ ਜਾਰੀ ਕਰ ਕੇ ਕਿਹਾ,''ਆਮਤੌਰ 'ਤੇ ਸਾਡੀਆਂ ਵਿਰੋਧੀ ਏਅਰਲਾਈਨਜ਼ ਸਾਡੇ ਕੋਲੋਂ ਸਲਾਹ ਨਹੀਂ ਲੈਂਦੀਆਂ ਪਰ ਜਦੋਂ ਖੁਦ ਇਕ ਏਅਰਲਾਈਨ ਲੀਡਰ ਨੇ ਸਲਾਹ ਮੰਗੀ ਹੈ ਤਾਂ ਅਸੀਂ ਇਸ ਅਪੀਲ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਸਾਡਾ ਜਵਾਬ ਦੇਣਾ ਬਣਦਾ ਹੈ। ਆਖਿਰ ਇਕ ਸੀ.ਈ.ਓ. ਨੇ ਦੂਜੇ ਸੀ.ਈ.ਓ. ਤੋਂ ਸਲਾਹ ਮੰਗੀ ਹੈ।


Vandana

Edited By Vandana