ਆਸਟ੍ਰੇਲੀਆ : ਮਹਿਲਾ ਸਾਂਸਦਾਂ ਦਾ ਖੁਲਾਸਾ, ਸੰਸਦ ਸਭ ਤੋਂ ਅਸੁਰੱਖਿਅਤ ਕਾਰਜਸਥਲ
Thursday, Apr 08, 2021 - 05:57 PM (IST)
ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਹਜ਼ਾਰਾਂ ਔਰਤਾਂ ਅਸੁਰੱਖਿਅਤ ਕਾਰਜਸਥਲ ਦੇ ਮੁੱਦੇ 'ਤੇ ਸੜਕ੍ਹਾਂ 'ਤੇ ਉਤਰ ਆਈਆਂ ਹਨ। ਇਹਨਾਂ ਵਿਚ ਸ਼ਾਮਲ ਕਈ ਮਹਿਲਾ ਸਾਂਸਦਾਂ ਨੇ ਦੋਸ਼ ਲਗਾਇਆ ਹੈ ਕਿ ਸੰਸਦ ਵਿਚ ਪੁਰਸ਼ ਖੁਦ ਨੂੰ ਰਾਜਾ ਸਮਝ ਕੇ ਉਹਨਾਂ ਨਾਲ ਜਿਨਸੀ ਬਦਸਲੂਕੀ ਕਰਦੇ ਆਏ ਹਨ। ਉਹਨਾਂ ਮੁਤਾਬਕ ਕਿਸੇ ਨਾ ਕਿਸੇ ਨੇਤਾ ਅਧਿਕਾਰੀ ਨੇ ਜ਼ਬਰਦਸਤੀ ਉਹਨਾਂ ਨੂੰ ਛੂਹਿਆ ਤਾਂ ਕਿਸੇ ਨੇ ਅਪਮਾਨ ਕੀਤਾ। ਕਈ ਨੇ ਤਾਂ ਸੰਸਦ ਨੂੰ ਸਭ ਤੋਂ ਅਸੁਰੱਖਿਅਤ ਕਾਰਜਸਥਲ ਦੱਸਿਆ।
ਔਰਤਾਂ ਮੁਤਬਕ, ਜਦੋਂ ਵੀ ਪੁਰਸ਼ਾਂ ਦੇ ਵਤੀਰੇ 'ਤੇ ਸਵਾਲ ਚੁੱਕੇ ਤਾਂ ਉਹਨਾਂ ਦੇ ਚਰਿੱਤਰ 'ਤੇ ਚਿੱਕੜ ਸੁੱਟਿਆ ਗਿਆ ਅਤੇ ਉਹ ਚੁੱਪ ਹੋ ਗਈਆਂ ਪਰ ਹਾਲ ਹੀ ਵਿਚ ਜਦੋਂ ਸਾਬਕਾ ਵਿਧਾਇਕ ਸਟਾਫ ਕਰਮਚਾਰੀ ਬ੍ਰਿਟਨੀ ਹਿਗਿੰਸ ਨੇ ਰੱਖਿਆ ਮੰਤਰੀ ਦੇ ਦਫਤਰ ਵਿਚ ਉਹਨਾਂ ਨੂੰ ਬਲਾਤਕਾਰ ਦੀ ਘਟਨਾ ਸੁਣਾਈ ਤਾਂ ਹਜ਼ਾਰਾਂ ਔਰਤਾਂ ਸੜਕ 'ਤੇ ਉੱਤਰ ਆਈਆਂ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੂੰ ਵੀ ਮੁਆਫ਼ੀ ਮੰਗਣੀ ਪਈ ਅਤੇ ਕਹਿਣਾ ਪਿਆ ਕਿ ਸੰਸਦ ਦੇ ਹਾਲਾਤ ਸੁਧਾਰਨੇ ਹੋਣਗੇ।
ਇਕ ਨੇਤਾ ਨੇ ਕਹੀ ਇਹ ਗੱਲ
ਇਕ ਨੇਤਾ ਜੁਲਿਆ ਬੈਂਕਸ ਨੇ ਦੱਸਿਆ,''ਪੰਜ ਸਾਲ ਪਹਿਲਾ ਜਦੋਂ ਉਹ ਸੰਸਦ ਪਹੁੰਚੀ ਤਾਂ ਪੁਰਸ਼ਾਂ ਦਾ ਵਤੀਰਾ ਦੇਖ ਕੇ ਲੱਗਾ ਕਿ ਉਹ 80 ਦੇ ਦਹਾਕੇ ਵਿਚ ਪਹੁੰਚ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਕਾਰਵਾਈ ਦੌਰਾਨ ਹੀ ਕਈ ਪੁਰਸ਼ ਸਾਂਸਦਾਂ ਦੇ ਮੂੰਹ ਵਿਚੋਂ ਬਦਬੂ ਆਉਂਦੀ ਰਹਿੰਦੀ ਸੀ। ਕਈ ਨੇਤਾ ਔਰਤਾਂ ਦੇ ਨਿੱਜੀ ਜੀਵਨ ਬਾਰੇ ਅਫਵਾਹਾਂ ਅਤੇ ਮਜ਼ਾਕ ਉਡਾਉਣ ਵਿਚ ਦਿਲਚਸਪੀ ਰੱਖਦੇ ਸਨ। ਕਈ ਇੰਟਰਵਿਊ ਵਿਚ ਮੌਜੂਦਾ ਅਤੇ ਸਾਬਕਾ ਸਾਂਸਦਾਂ ਨੇ ਸੰਸਦ ਨੂੰ 'ਟੇਸਟੋਸਟੇਰੌਨ (ਪੁਰਸ਼ ਯੌਨ ਹਾਰਮੋਨ) ਦਾ ਤਹਿਖਾਨਾ' ਕਰਾਰ ਦਿੱਤਾ, ਜਿੱਥੇ ਹਰੇਕ ਮੰਤਰੀ ਦੇ ਕਮਰਿਆਂ ਵਿਚ ਫਰਿੱਜ਼ ਸ਼ਰਾਬ ਨਾਲ ਭਰੇ ਰਹਿੰਦੇ ਹਨ।
ਲੋਕਾਂ ਦਾ ਫੁੱਟਿਆ ਗੁੱਸਾ
ਲੇਬਰ ਪਾਰਟੀ ਦੀ ਨੇਤਾ ਲਿਬਸੇਂਕ ਕਹਿੰਦੀ ਹੈ ਕਿ ਸੰਸਦ ਨਾਲ ਜੁੜੀਆਂ ਔਰਤਾਂ ਵਿਚ ਲੰਬੇ ਸਮੇਂ ਤੋਂ ਦੱਬਿਆ ਗੁੱਸਾ ਫੁੱਟ ਪਿਆ ਹੈ। ਹੋਰ ਅਦਾਰਿਆਂ ਵਿਚ ਤਾਂ ਲਿੰਗ ਸਮਾਨਤਾ ਨੇ ਜ਼ੋਰ ਫੜਿਆ ਹੈ ਪਰ ਸੱਤਾ ਅਦਾਰਿਆਂ ਵਿਚ ਪੁਰਸ਼ਾਂ ਦਾ ਹੀ ਦਬਦਬਾ ਹੈ। ਔਰਤਾਂ ਪੁਰਸ਼ਾਂ ਦਾ ਨਾਮ ਇਸ ਲਈ ਨਹੀਂ ਲੈ ਪਾਉਂਦੀਆਂ ਕਿਉਂਕਿ ਨੌਕਰੀ ਜਾਂ ਨਿਆਂ ਵਿਚੋਂ ਇਕ ਨੂੰ ਚੁਨਣ ਦਾ ਦਬਾਅ ਬਣਾਇਆ ਜਾਂਦਾ ਹੈ। ਵਿਸ਼ਲੇਸ਼ਕਾਂ ਮੁਤਾਬਕ ਆਸਟ੍ਰੇਲੀਆ ਵਿਚ ਮਹਿਲਾ ਵਿਰੋਧ ਦੀ ਸਮੱਸਿਆ ਵਿਆਪਕ ਹੈ ਪਰ ਹਾਲੇ ਸੰਸਦ ਇਸ ਦੇ ਕੇਂਦਰ ਵਿਚ ਹੈ। ਤਾਜ਼ਾਂ ਦੋਸ਼ਾਂ ਨੂੰ ਉਹਨਾਂ ਨੇ ਦੇਸ਼ ਵਿਚ ਮੀਟੂ ਮੁਹਿੰਮ ਦੀ ਵਾਪਸੀ ਦੱਸਿਆ। ਔਰਤਾਂ ਦੀ ਹੱਡਬੀਤੀ ਦੇਸ਼ ਵਿਚ ਰਾਜਨੀਤਕ ਤਬਦੀਲੀ ਲਈ ਸੁਨਾਮੀ ਸਾਬਤ ਹੋ ਸਕਦੀ ਹੈ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਖ਼ੌਫ਼, ਨਿਊਜ਼ੀਲੈਂਡ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ 'ਤੇ ਲਗਾਈ ਅਸਥਾਈ ਰੋਕ
ਅੰਕੜਿਆਂ ਵਿਚ ਖੁਲਾਸਾ
ਆਸਟ੍ਰੇਲੀਆਈ ਸੰਸਦ ਵਿਚ ਜ਼ਿਆਦਾਤਰ ਸਾਂਸਦ ਅਤੇ ਕਰਮਚਾਰੀ ਪੁਰਸ਼ ਹਨ। 20 ਸਾਲ ਵਿਚ ਲਿੰਗ ਵਿਭਿੰਨਤਾ ਦੇ ਮਾਮਲੇ ਵਿਚ ਆਸਟ੍ਰੇਲੀਆ 15ਵੇਂ ਪੜਾਅ ਤੋਂ ਖਿਸਕ ਕੇ 50ਵੇਂ 'ਤੇ ਆ ਗਿਆ ਹੈ।ਸੱਤਾ ਪੱਖ ਵਿਚ 80 ਫ਼ੀਸਦੀ ਤੋਂ ਜ਼ਿਆਦਾ ਸਾਂਸਦ ਪੁਰਸ਼ ਹਨ। ਗ੍ਰੀਸ ਸਾਂਸਦ ਸਾਰਾ ਹੈਂਸਨ ਯੰਗ ਦੱਸਦੀ ਹੈ ਕਿ ਵਿਰੋਧੀ ਧਿਰ ਨਾਲ ਜੁੜੇ ਪੁਰਸ਼ ਔਰਤਾਂ ਦੇ ਨਿੱਜੀ ਜੀਵਨ ਬਾਰੇ ਝੂਠ ਫੈਲਾਉਂਦੇ ਹਨ। ਸਾਂਸ਼ਦ ਡੇਵਿਡ ਲੇਯੋਨਹੇਲਮ ਖ਼ਿਲਾਫ਼ ਯੰਗ ਨੇ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ ਅਤੇ ਉਹ 1.20 ਲੱਖ ਡਾਲਰ ਜਿੱਤੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।