ਆਸਟ੍ਰੇਲੀਆ ਦੇ ਇਸ ਸਕੂਲ ''ਚ ਪੜ੍ਹਦੇ ਹਨ ਸਿਰਫ 3 ਬੱਚੇ, ਜਾਣੋ ਵਜ੍ਹਾ

02/19/2019 12:42:17 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਵਿਚ ਇਕ ਅਜਿਹਾ ਸਕੂਲ ਵੀ ਹੈ, ਜਿਸ ਵਿਚ ਸਿਰਫ 3 ਬੱਚੇ ਹੀ ਪੜ੍ਹਦੇ ਹਨ। ਇਹ ਜਾਣ ਸ਼ਾਇਦ ਤੁਹਾਨੂੰ ਹੈਰਾਨੀ ਹੋਵੇ ਪਰ ਇਹ ਸੱਚ ਹੈ। ਇੱਥੇ ਇਕ ਛੋਟੇ ਜਿਹੇ ਮਾਲੀ ਕਸਬੇ ਵਿਚ ਸਿਰਫ 174 ਲੋਕ ਰਹਿੰਦੇ ਹਨ ਅਤੇ ਅਲਟੀਮਾ ਪ੍ਰਾਇਮਰੀ ਸਕੂਲ ਸੂਬੇ ਦੇ ਛੋਟੇ ਪ੍ਰਾਇਮਰੀ ਸਕੂਲਾਂ ਵਿਚੋਂ ਇਕ ਹੈ। ਇੱਥੇ ਸਿਰਫ ਤਿੰਨ ਵਿਦਿਆਰਥੀ Khloe Mitchell, Tyson Mitchell ਅਤੇ Shadelle Dunstan ਪੜ੍ਹਦੇ ਹਨ।

PunjabKesari

ਬੀਤੇ ਚਾਰ ਸਾਲਾਂ ਵਿਚ ਇੱਥੇ ਦਾਖਲ ਹੋਣ ਵਾਲੇ ਬੱਚਿਆਂ ਦੀ ਗਿਣਤੀ ਸੱਤ ਤੋਂ ਘੱਟ ਕੇ ਸਿਰਫ ਤਿੰਨ ਰਹਿ ਗਈ ਹੈ।

PunjabKesari

ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਸੈਂਡੀ ਸਪਿਟਲ ਨੇ ਦੱਸਿਆ,''ਕਈ ਸਾਲਾਂ ਤੋਂ ਇੱਥੇ ਰਹਿ ਰਹੇ ਲੋਕਾਂ ਲਈ ਕਿਤੇ ਵੀ ਨੌਕਰੀਆਂ ਨਹੀਂ ਹਨ। ਇਸ ਲਈ ਲੋਕ ਵੱਡੇ ਸ਼ਹਿਰਾਂ ਵਿਚ ਜਾ ਰਹੇ ਹਨ, ਜਿੱਥੇ ਸਹੂਲਤਾਂ ਅਤੇ ਨੌਕਰੀਆਂ ਹਨ।'' 

PunjabKesari

ਪ੍ਰਿੰਸੀਪਲ ਮੁਤਾਬਕ ਸਕੂਲ ਇਕ ਪਰਿਵਾਰ ਵਾਂਗ ਮਹਿਸੂਸ ਕਰਦਾ ਹੈ। 11 ਸਾਲਾ ਟਾਇਸਨ ਨੇ ਕਿਹਾ,''ਅਸੀਂ ਆਸਾਨੀ ਨਾਲ ਅਧਿਆਪਕਾਂ ਤੋਂ ਸਵਾਲ ਪੁੱਛ ਸਕਦੇ ਹਾਂ। ਸਾਡੇ ਕੋਲ ਖੇਡਣ ਲਈ ਖੁੱਲ੍ਹਾ ਮੈਦਾਨ ਹੈ।''


Vandana

Content Editor

Related News