ਸੱਚ ਸਾਬਿਤ ਹੋਈ BCCI ਦੇ ਸਕੱਤਰ 'ਜੈ ਸ਼ਾਹ' ਦੀ ਭਵਿੱਖਬਾਣੀ, ਟੀਮ ਇੰਡੀਆ ਨੇ ਬਾਰਬਾਡੋਸ 'ਚ ਲਹਿਰਾਇਆ ਤਿਰੰਗਾ

Sunday, Jun 30, 2024 - 01:51 AM (IST)

ਸੱਚ ਸਾਬਿਤ ਹੋਈ BCCI ਦੇ ਸਕੱਤਰ 'ਜੈ ਸ਼ਾਹ' ਦੀ ਭਵਿੱਖਬਾਣੀ, ਟੀਮ ਇੰਡੀਆ ਨੇ ਬਾਰਬਾਡੋਸ 'ਚ ਲਹਿਰਾਇਆ ਤਿਰੰਗਾ

ਸਪੋਰਟਸ ਡੈਸਕ- ਭਾਰਤੀ ਟੀਮ ਨੇ ਇਤਿਹਾਸਕ ਪ੍ਰਦਰਸ਼ਨ ਕਰਦੇ ਹੋਏ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤ ਲਿਆ ਹੈ। ਫਾਈਨਲ ਮੈਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 29 ਜੂਨ (ਸ਼ਨੀਵਾਰ) ਨੂੰ ਕੇਨਸਿੰਗਟਨ ਓਵਲ, ਬ੍ਰਿਜਟਾਊਨ ਵਿਖੇ ਖੇਡਿਆ ਗਿਆ। ਇਸ ਮੈਚ ਵਿੱਚ ਭਾਰਤੀ ਟੀਮ 7 ਦੌੜਾਂ ਨਾਲ ਜੇਤੂ ਰਹੀ। ਮੈਚ 'ਚ ਅਫਰੀਕਾ ਨੂੰ ਜਿੱਤ ਲਈ 177 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਉਹ 8 ਵਿਕਟਾਂ 'ਤੇ 169 ਦੌੜਾਂ ਹੀ ਬਣਾ ਸਕਿਆ।

ਸੱਚ ਸਾਬਿਤ ਹੋਈ ਜੈ ਸ਼ਾਹ ਦੀ ਭਵਿੱਖਬਾਣੀ

ਭਾਰਤੀ ਟੀਮ ਨੇ ਦੂਜੀ ਵਾਰ ਟੀ-20 ਵਿਸ਼ਵ ਕੱਪ ਜਿੱਤਿਆ ਹੈ। ਫਾਈਨਲ ਮੈਚ ਵਿੱਚ ਜਿੱਤ ਦੇ ਨਾਲ ਹੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਜੈ ਸ਼ਾਹ ਦੀ ਭਵਿੱਖਬਾਣੀ ਸੱਚ ਸਾਬਤ ਹੋਈ। ਜੈ ਸ਼ਾਹ ਨੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ ਕਿ ਬਾਰਬਾਡੋਸ ਵਿੱਚ ਭਾਰਤੀ ਤਿਰੰਗਾ ਲਹਿਰਾਏਗਾ। ਕਪਤਾਨ ਰੋਹਿਤ ਸ਼ਰਮਾ ਨੇ ਵੀ ਮੈਦਾਨ 'ਤੇ ਭਾਰਤੀ ਝੰਡਾ ਲਹਿਰਾਇਆ।

14 ਫਰਵਰੀ ਨੂੰ ਰਾਜਕੋਟ 'ਚ ਆਯੋਜਿਤ ਇਕ ਈਵੈਂਟ 'ਚ ਜੈ ਸ਼ਾਹ ਨੇ ਕਿਹਾ ਸੀ, 'ਭਾਵੇਂ ਅਸੀਂ ਲਗਾਤਾਰ 10 ਜਿੱਤਾਂ ਦੇ ਬਾਵਜੂਦ 2023 'ਚ ਵਿਸ਼ਵ ਕੱਪ ਨਹੀਂ ਜਿੱਤ ਸਕੇ ਪਰ ਅਸੀਂ ਦਿਲ ਜਿੱਤ ਲਿਆ ਹੈ। ਮੈਂ ਤੁਹਾਡੇ ਨਾਲ ਵਾਅਦਾ ਕਰਨਾ ਚਾਹੁੰਦਾ ਹਾਂ ਕਿ 2024 (ਟੀ-20 ਵਿਸ਼ਵ ਕੱਪ) ਵਿੱਚ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਅਸੀਂ ਬਾਰਬਾਡੋਸ ਵਿੱਚ ਭਾਰਤੀ ਝੰਡਾ ਲਹਿਰਾਵਾਂਗੇ। ਭਾਵ, 135 ਦਿਨਾਂ ਬਾਅਦ, ਜੈ ਸ਼ਾਹ ਦੀ ਭਵਿੱਖਬਾਣੀ ਸਹੀ ਸਾਬਤ ਹੋਈ।


author

Rakesh

Content Editor

Related News