ਚੱਲਦੇ ਟਰੱਕ ''ਚ ਅਚਾਨਕ ਲੱਗੀ ਅੱਗ, ਡਰਾਈਵਰ ਜ਼ਿੰਦਾ ਸੜਿਆ

Sunday, Jun 30, 2024 - 09:17 AM (IST)

ਚੱਲਦੇ ਟਰੱਕ ''ਚ ਅਚਾਨਕ ਲੱਗੀ ਅੱਗ, ਡਰਾਈਵਰ ਜ਼ਿੰਦਾ ਸੜਿਆ

ਮੁਜ਼ੱਫਰਨਗਰ–ਸੜਕ 'ਤੇ ਚੱਲਦੇ ਟਰੱਕ ਵਿਚ ਅਚਾਨਕ ਲੱਗੀ ਅੱਗ 'ਚ ਫਸੇ ਟਰੱਕ ਡਰਾਈਵਰ ਦੀ ਸੜ ਕੇ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪੱਖਿਆਂ ਦੇ ਸਪੇਅਰ ਪਾਰਟਸ ਲੈ ਕੇ ਉੱਤਰਾਖੰਡ 'ਚ ਹਰਿਦੁਆਰ ਜਾ ਰਹੇ ਟਰੱਕ ਅੰਦਰ ਅਚਾਨਕ ਅੱਗ ਲੱਗ ਗਈ। ਬਾਹਰ ਨਿਕਲਣ ਦਾ ਮੌਕਾ ਨਾ ਮਿਲਣ ਕਾਰਨ ਡਰਾਈਵਰ ਟਰੱਕ ਦੇ ਅੰਦਰ ਹੀ ਜ਼ਿੰਦਾ ਸੜ ਗਿਆ।

ਇਹ ਖ਼ਬਰ ਵੀ ਪੜ੍ਹੋ- ਗਾਇਕਾ ਆਸ਼ਾ ਭੌਂਸਲੇ ਅੱਗੇ Sonu Nigam ਨੇ ਝੁਕਾਇਆ ਸਿਰ, ਪੈਰ ਧੋ ਕੇ ਦਿੱਤਾ ਸਨਮਾਨ

ਮੌਕੇ 'ਤੇ ਪਹੁੰਚੀ ਪੁਲਸ ਨੇ ਲੋਕਾਂ ਦੀ ਮਦਦ ਨਾਲ ਪਾਣੀ ਪਾ ਕੇ ਅੱਗ ਨੂੰ ਬੁਝਾਇਆ। ਪੁਲਸ ਨੇ ਪੂਰੀ ਤਰ੍ਹਾਂ ਸੜ ਚੁੱਕੇ ਡਰਾਈਵਰ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਮ੍ਰਿਤਕ ਦੀ ਪਛਾਣ ਆਜ਼ਮਗੜ੍ਹ ਦੇ ਲਦੌਰਾ ਵਾਨਰਪੁਰਾ ਅਹਿਰੋਲਾ ਦੇ ਵਾਸੀ ਰਾਹੁਲ ਪੁੱਤਰ ਪਲਟਨ ਵਜੋਂ ਹੋਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News