ਆਸਟ੍ਰੇਲੀਆ ਨੇ ਯਾਤਰਾ ਨਿਯਮ ਕੀਤੇ ਸਖ਼ਤ, ਭਾਰਤੀ ਮੂਲ ਦੇ ਆਸ਼ੀਸ਼ ਸਮੇਤ ਫਸੇ ਕਈ ਪਰਿਵਾਰ

Sunday, Apr 25, 2021 - 07:20 PM (IST)

ਆਸਟ੍ਰੇਲੀਆ ਨੇ ਯਾਤਰਾ ਨਿਯਮ ਕੀਤੇ ਸਖ਼ਤ, ਭਾਰਤੀ ਮੂਲ ਦੇ ਆਸ਼ੀਸ਼ ਸਮੇਤ ਫਸੇ ਕਈ ਪਰਿਵਾਰ

ਕੈਨਬਰਾ (ਬਿਊਰੋ): ਭਾਰਤ ਵਿਚ ਤੇਜ਼ੀ ਨਾਲ ਵੱਧ ਰਹੇ ਕੋਵਿਡ ਮਾਮਲਿਆਂ ਨੇ ਦੂਜੇ ਦੇਸ਼ਾਂ ਨੂੰ ਵੀ ਸੋਚਣ 'ਤੇ ਮਜਬੂਰ ਕਰ ਦਿੱਤਾ ਹੈ। ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਨੇ ਭਾਰਤ ਯਾਤਰਾ ਸੰਬੰਧੀ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਦੇ ਤਹਿਤ ਕੋਵਿਡ ਦੇ ਭਾਰਤੀ ਵੈਰੀਐਂਟ ਨਾਲ ਆਸਟ੍ਰੇਲੀਆ ਵਿਚ ਰਹਿ ਰਹੇ ਆਸ਼ੀਸ ਕੁਮਾਰ ਪ੍ਰਭਾਵਿਤ ਹੋਏ ਹਨ। ਆਸ਼ੀਸ਼, ਉਹਨਾਂ ਦੀ ਪਤਨੀ ਅਤੇ ਦੋ ਬੇਟੀਆਂ ਨੂੰ ਸ਼ੁੱਕਰਵਾਰ ਨੂੰ ਮੈਲਬੌਰਨ ਹਵਾਈ ਅੱਡੇ ਤੋਂ ਵਾਪਸ ਭੇਜ ਦਿੱਤਾ ਗਿਆ। ਆਸ਼ੀਸ਼ ਬੀਮਾਰ ਪਿਤਾ ਦੀ ਸੇਵਾ ਕਰਨ ਲਈ ਹੈਦਰਾਬਾਦ ਆਉਣਾ ਚਾਹੁੰਦੇ ਸਨ। 

ਇਸ ਲਈ ਉਹਨਾਂ ਨੇ ਨਾ ਸਿਰਫ ਨੌਕਰੀ ਛੱਡ ਦਿੱਤੀ ਸਗੋਂ ਆਪਣਾ ਘਰ, ਗੱਡੀ, ਸਾਮਾਨ ਸਭ ਕੁਝ ਵੇਚ ਦਿੱਤਾ ਸੀ। ਰਾਤ 9 ਵਜੇ ਉਹ ਚੈਕ ਇਨ ਕਰਨ ਪਹੁੰਚੇ ਤਾਂ ਏਅਰਲਾਈਨ ਸਟਾਫ ਨੇ ਇਜਾਜ਼ਤ ਨਹੀਂ ਦਿੱਤੀ। ਆਸ਼ੀਸ਼ ਨੇ ਢਾਈ ਲੱਖ ਰੁਪਏ ਵਿਚ ਟਿਕਟ ਲਏ ਪਰ ਸ਼ੁੱਕਰਵਾਰ ਨੂੰ ਲਾਗੂ ਨਿਯਮਾਂ ਦੇ ਕਾਰਨ ਉਹ ਸੜਕ 'ਤੇ ਆ ਗਏ। ਕੋਰੋਨਾ ਇਨਫੈਕਸ਼ਨ ਨੂੰ ਰੋਕਣ ਲਈ ਆਸਟ੍ਰੇਲੀਆ ਨੇ ਪਿਛਲੇ ਸਾਲ ਮਾਰਚ ਤੋਂ ਆਪਣੇ ਨਾਗਰਿਕਾਂ ਅਤੇ ਸਥਾਈ ਵਸਨੀਕਾਂ ਦੀਆਂ ਅੰਤਰਰਾਸ਼ਟਰੀ ਯਾਤਰਾਵਾਂ 'ਤੇ ਰੋਕ ਲਗਾ ਦਿੱਤੀ ਸੀ। ਭਾਵੇਂਕਿ ਪਰਿਵਾਰ ਵਿਚ ਐਮਰਜੈਂਸੀ ਹੋਣ 'ਤੇ ਗ੍ਰਹਿ ਵਿਭਾਗ ਦੀ ਇਜਾਜ਼ਤ ਤੋ ਜਾਣ ਦੀ ਛੋਟ ਸੀ। ਇਸ ਦੌਰਾਨ ਭਾਰਤ ਵਿਚ ਇਨਫੈਕਸ਼ਨ ਵਧਿਆ ਤਾਂ ਆਸਟ੍ਰੇਲੀਆ ਸਰਕਾਰ ਨੇ ਨਿਯਮ ਬਦਲ ਦਿੱਤੇ। ਇਸ ਤੋਂ ਪਹਿਲਾਂ ਤੋਂ ਮਨਜ਼ੂਰੀ ਲੈ ਚੁੱਕੇ ਆਸ਼ੀਸ਼ ਜਿਹੇ ਸੈਂਕੜੇ ਲੋਕ ਫਸ ਗਏ।ਆਸ਼ੀਸ਼ ਦੇ ਪਿਤਾ ਬੀਮਾਰ ਹਨ ਅਤੇ ਦੋਵੇਂ ਭੈਣਾਂ ਅਮਰੀਕਾ ਵਿਚ ਰਹਿੰਦੀਆਂ ਹਨ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ 'ਅੰਜਾਕ' ਦਿਵਸ ਮੌਕੇ ਸ਼ਹੀਦਾਂ ਨੂੰ ਕੀਤਾ ਯਾਦ

ਲਾਗੂ ਸਖ਼ਤ ਸ਼ਰਤਾਂ
ਆਸਟ੍ਰੇਲੀਆ ਵਿਚ ਲਾਗੂ ਨਵੇਂ ਨਿਯਮਾਂ ਤਹਿਤ ਹੁਣ ਭਾਰਤ ਜਾਣ ਦੀ ਇਜਾਜ਼ਤ ਉਹਨਾਂ ਲੋਕਾਂ ਨੂੰ ਦਿੱਤੀ ਜਾਵੇਗੀ ਜੋ ਕੋਰੋਨਾ ਨਾਲ ਲੜਨ ਲਈ ਭਾਰਤ ਦੀ ਮਦਦ ਕਰਨ ਜਾ ਰਹੇ ਹਨ ਜਾਂ ਆਸਟ੍ਰੇਲੀਆ ਦੇ ਰਾਸ਼ਟਰ ਹਿੱਤ ਲਈ ਭਾਰਤ ਜਾ ਰਹੇ ਹਨ ਜਾਂ ਕੋਈ ਅਜਿਹਾ ਵਿਅਕਤੀ ਜਿਸ ਨੂੰ ਆਸਟ੍ਰੇਲੀਆ ਵਿਚ ਇਲਾਜ ਨਹੀਂ ਮਿਲ ਰਿਹਾ ਅਤੇ ਉਹ ਭਾਰਤ ਇਲਾਜ ਕਰਵਾਉਣ ਜਾ ਰਿਹਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News