ਆਸਟ੍ਰੇਲੀਆ : ਮਹਿਲਾ ਨੇਤਾ ਵੱਲੋਂ ਯੌਨ ਸ਼ੋਸ਼ਣ ''ਤੇ ਕੀਤੀ ਟਿੱਪਣੀ ''ਤੇ ਮਚਿਆ ਬਖੇੜਾ, ਹੁਣ ਮੰਗੀ ਮੁਆਫ਼ੀ
Friday, Apr 02, 2021 - 02:03 PM (IST)
ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਕੁਝ ਸਮਾਂ ਪਹਿਲਾਂ ਇਕ ਮਹਿਲਾ ਨੇ ਦੋਸ਼ ਲਗਾਇਆ ਸੀਕਿ ਉਸ ਨਾਲ 2019 ਵਿਚ ਸੰਸਦ ਭਵਨ ਵਿਚ ਬਲਾਤਕਾਰ ਕੀਤਾ ਗਿਆ ਸੀ। ਇਸ ਮਗਰੋਂ ਆਸਟ੍ਰੇਲੀਆ ਵਿਚ ਜ਼ਬਰਦਸਤ ਪ੍ਰਦਰਸ਼ਨ ਹੋਏ ਸਨ ਅਤੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੂੰ ਮੁਆਫ਼ੀ ਮੰਗਣੀ ਪਈ ਸੀ। ਹੁਣ ਮੌਰੀਸਨ ਦੀ ਹੀ ਪਾਰਟੀ ਦੀ ਉਪ ਪ੍ਰਧਾਨ ਟੀਨਾ ਮੈਕਕਵੀਨ ਦੇ ਇਕ ਬਿਆਨ ਨੂੰ ਲੈਕੇ ਜ਼ਬਰਦਸਤ ਵਿਵਾਦ ਹੋ ਰਿਹਾ ਹੈ।
ਇਕ ਸਥਾਨਕ ਮੀਡੀਆ ਆਉਟਲੇਟ ਦੀ ਏਜ ਨੇ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ ਜਿਸ ਵਿਚ ਲਿਖਿਆ ਗਿਆ ਹੈ ਕਿ ਸੱਤਾਧਾਰੀ ਰੂੜ੍ਹੀਵਾਦੀ ਲਿਬਰਲ ਪਾਰਟੀ ਦੀ ਉਪ ਪ੍ਰਧਾਨ ਟੀਨਾ ਮੈਕਕਵੀਨ ਨੇ ਆਪਣੀ ਪਾਰਟੀ ਦੇ ਕਈ ਲੋਕਾਂ ਨੂੰ ਇਹ ਗੱਲ ਕਹੀ ਸੀ ਕਿ 'ਉਹ ਯੌਨ ਸ਼ੋਸ਼ਣ ਦਾ ਸ਼ਿਕਾਰ ਹੋਣ ਲਈ ਕਿਸੇ ਨੂੰ ਮਾਰ ਵੀ ਸਕਦੀ ਹੈ'। ਟੀਨਾ ਨੇ ਭਾਵੇਂਕਿ ਆਪਣੇ ਇਸ ਬਿਆਨ ਨੂੰ ਲੈ ਕੇ ਮੁਆਫ਼ੀ ਮੰਗ ਲਈ ਹੈ।
ਟੀਨਾ ਨੇ ਆਪਣੇ ਇਸ ਬਿਆਨ 'ਤੇ ਵਿਵਾਦ ਹੋਣ ਦੇ ਬਾਅਦ ਸਫਾਈ ਦਿੱਤੀ ਹੈ। ਟੀਨਾ ਨੇ ਕਿਹਾ ਕਿ ਉਹਨਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ। ਰਿਪੋਰਟਾਂ ਮੁਤਾਬਕ ਉਹਨਾਂ ਨੇ ਇਹ ਕੁਮੈਂਟ ਐੱਨ.ਐੱਸ.ਡਬਲਊ. ਬ੍ਰਾਂਚ ਲਈ ਨਵੇਂ ਕੋਡ ਆਫ ਕੰਡਕਟ ਨੂੰ ਲੈਕੇ ਕੀਤਾ ਸੀ। ਉਹਨਾਂ ਨੇ ਕਿਹਾ ਕਿ ਮੇਰੇ ਕਹਿਣ ਦਾ ਮਤਲਬ ਮੇਰੀ ਉਮਰ ਨੂੰ ਲੈ ਕੇ ਸੀ। ਜ਼ਾਹਰ ਹੈ ਕਿ ਹਰ ਇਨਸਾਨ ਦੀ ਉਮਰ ਵੱਧਦੀ ਹੈ ਅਤੇ ਮੇਰੀ ਉਮਰ ਵਿਚ ਔਰਤਾਂ ਦਾ ਯੌਨ ਸ਼ੋਸ਼ਣ ਨਹੀਂ ਹੁੰਦਾ ਹੈ।
ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ : ਐਸਟਰਾਜ਼ੇਨੇਕਾ ਟੀਕਾ ਲਗਵਾਉਣ ਵਾਲੇ ਵਿਅਕਤੀ ਦੀ ਤਬੀਅਤ ਵਿਗੜੀ
ਟੀਨਾ ਨੇ ਅੱਗੇ ਕਿਹਾ ਕਿ ਇਸ ਲਈ ਮੇਰੇ ਮੁਤਾਬਕ ਉਸ ਕੁਮੈਂਟ ਵਿਚ ਕੁਝ ਗਲਤ ਨਹੀਂ ਸੀ। ਭਾਵੇਂਕਿ ਇਸ ਦੇ ਬਾਵਜੂਦ ਮੈਂ ਮੁਆਫ਼ੀ ਮੰਗ ਲਈ ਹੈ ਅਤੇ ਮੈਂ ਆਪਣੇ ਇਸ ਬਿਆਨ 'ਤੇ ਅਫਸੋਸ ਵੀ ਜਤਾਇਆ ਹੈ। ਸਾਫ ਹੈ ਕਿ ਮੈਂ ਇਸ ਤਰ੍ਹਾਂ ਦੇ ਸੰਵੇਦਨਸ਼ੀਲ ਮਾਮਲੇ ਨੂੰ ਲੈ ਕੇ ਹਲਕੇ ਵਿਚ ਗੱਲ ਨਹੀਂ ਕਰਾਂਗੀ ਫਿਰ ਭਾਵੇਂ ਮੈਂ ਖੁਦ ਦੇ ਬਾਰੇ ਹੀ ਗੱਲ ਕਰਦੀ ਹੋਵਾਂ। ਗੌਰਤਲਬ ਹੈ ਕਿ ਇਸੇ ਸਾਲ ਫਰਵਰੀ ਮਹੀਨੇ ਵਿਚ ਇਕ ਮਹਿਲਾ ਨੇ ਦੋਸ਼ ਲਗਾਇਆ ਸੀ ਕਿ ਦੋ ਸਾਲ ਪਹਿਲਾਂ ਰੱਖਿਆ ਮੰਤਰੀ ਲਿੰਡੇ ਰੇਨੋਲਡਜ਼ ਦੇ ਦਫਤਰ ਵਿਚ ਉਸ ਨਾਲ ਬਲਾਤਕਾਰ ਦੀ ਘਟਨਾ ਵਾਪਰੀ ਸੀ।ਇਸ ਅਪਰਾਧ ਨੂੰ ਮੌਰੀਸਨ ਦੀ ਲਿਬਰਲ ਪਾਰਟੀ ਦੇ ਕਾਰਕੁਨ ਨੇ ਅੰਜਾਮ ਦਿੱਤਾ ਸੀ। ਮਹਿਲਾ ਨੇ ਮੀਡੀਆ ਨੂੰ ਦੱਸਿਆ ਕਿ ਉਸ ਨੇ ਉਸੇ ਸਾਲ ਅਪ੍ਰੈਲ ਦੀ ਸ਼ੁਰੂਆਤ ਵਿਚ ਪੁਲਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ ਪਰ ਉਸ ਨੇ ਆਪਣੇ ਕਰੀਅਰ ਨੂੰ ਦੇਖਦੇ ਹੋਏ ਰਸਮੀ ਸ਼ਿਕਾਇਤ ਨਾ ਕਰਨ ਦਾ ਫ਼ੈਸਲਾ ਲਿਆ ਸੀ।
ਪੜ੍ਹੋ ਇਹ ਅਹਿਮ ਖਬਰ- ਤਾਇਵਾਨ 'ਚ ਵਾਪਰਿਆ ਰੇਲ ਹਾਦਸਾ, 34 ਲੋਕਾਂ ਦੀ ਮੌਤ ਤੇ ਕਈ ਜ਼ਖਮੀ (ਤਸਵੀਰਾਂ)
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।