ਆਸਟ੍ਰੇਲੀਆ : ਵਿਅਕਤੀ ''ਤੇ ਸ਼ਾਰਕ ਨੇ ਕੀਤਾ ਹਮਲਾ, ਹੋਇਆ ਜ਼ਖਮੀ

03/25/2019 12:57:34 PM

ਸਿਡਨੀ (ਭਾਸ਼ਾ)— ਆਸਟ੍ਰੇਲੀਆ ਦੇ ਲੋਕਪ੍ਰਿਅ ਸੈਲਾਨੀ ਸਥਲ ਗ੍ਰੇਟ ਬੇਰੀਅਰ ਰੀਫ ਵਿਚ ਸ਼ਾਰਕ ਨੇ ਇਕ ਵਿਅਕਤੀ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਸ਼ਾਰਕ ਨੇ ਵਿਅਕਤੀ ਦੇ ਪੱਟ 'ਤੇ ਕੱਟ ਲਿਆ। ਬੀਤੇ 6 ਮਹੀਨਿਆਂ ਵਿਚ ਸ਼ਾਰਕ ਦੇ ਹਮਲੇ ਦਾ ਇਹ ਚੌਥਾ ਮਾਮਲਾ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ 20-25 ਸਾਲ ਦੇ ਵਿਅਕਤੀ ਦੇ ਪੱਟ 'ਤੇ ਸ਼ਾਰਕ ਨੇ ਕੱਟ ਲਿਆ। ਇਸ ਦੇ ਬਾਅਦ ਕੁਈਨਜ਼ਲੈਂਡ ਤੱਟ 'ਤੇ ਪੈਰਾ ਮੈਡੀਕਲ ਸਟਾਫ ਨੂੰ ਬੁਲਾਇਆ ਗਿਆ। 

ਕੁਈਨਜ਼ਲੈਂਡ ਐਂਬੂਲੈਂਸ ਅਤੇ ਬਚਾਅ ਅਧਿਕਾਰੀਆਂ ਨੇ ਦੱਸਿਆ ਕਿ ਵਿਅਕਤੀ ਦੀ ਸੱਟ ਜਾਨਲੇਵਾ ਨਹੀਂ ਹੈ। ਉਸ ਨੂੰ ਹੈਲੀਕਾਪਟਰ ਜ਼ਰੀਏ ਨੇੜਲੇ ਹਸਪਤਾਲ ਲਿਜਾਇਆ ਗਿਆ। ਵਾਈਟਸੰਡੇ ਟਾਪੂ ਖੇਤਰ ਵਿਚ ਬੀਤੇ 6 ਮਹੀਨਿਆਂ ਵਿਚ ਸ਼ਾਰਕ ਦੇ ਹਮਲੇ ਦਾ ਇਹ ਚੌਥਾ ਮਾਮਲਾ ਹੈ। ਇਸ ਤਰ੍ਹਾਂ ਦੇ ਇਕ ਹਮਲੇ ਵਿਚ ਬੀਤੇ ਸਾਲ ਨਵੰਬਰ ਮਹੀਨੇ 33 ਸਾਲਾ ਸ਼ਖਸ ਦੀ ਮੌਤ ਹੋ ਗਈ ਸੀ। ਸਤੰਬਰ ਵਿਚ ਇਸੇ ਇਲਾਕੇ ਵਿਚ ਇਕ ਮਹਿਲਾ ਅਤੇ ਉਸ ਦੀ 12 ਸਾਲਾ ਬੱਚੀ ਨੂੰ ਸ਼ਾਰਕ ਨੇ ਕੱਟ ਲਿਆ ਸੀ।


Vandana

Content Editor

Related News