ਆਸਟ੍ਰੇਲੀਆ ਨੇ IS ਲੜਾਕੇ ਦੇ ਯਤੀਮ ਬੱਚਿਆਂ ਲਈ ਖੋਲ੍ਹੇ ਦਰਵਾਜੇ

Friday, Apr 05, 2019 - 01:09 PM (IST)

ਆਸਟ੍ਰੇਲੀਆ ਨੇ IS ਲੜਾਕੇ ਦੇ ਯਤੀਮ ਬੱਚਿਆਂ ਲਈ ਖੋਲ੍ਹੇ ਦਰਵਾਜੇ

ਸਿਡਨੀ (ਭਾਸ਼ਾ)— ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕੀਤਾ। ਮੌਰੀਸਨ ਨੇ ਕਿਹਾ ਕਿ ਉਹ ਮਦਦ ਦੀ ਅਪੀਲ 'ਤੇ ਸੀਰੀਆ ਦੇ ਇਕ ਸ਼ਰਨਾਰਥੀ ਕੈਂਪ ਵਿਚ ਇਕ ਆਸਟ੍ਰੇਲੀਆਈ ਜਿਹਾਦੀ ਦੇ ਯਤੀਮ ਬੱਚਿਆਂ ਨੂੰ ਵਾਪਿਸ ਲਿਆਉਣ ਦੀ ਇਜਾਜ਼ਤ ਦੇ ਰਹੇ ਹਨ। 

ਮੌਰੀਸਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਰੈੱਡ ਕ੍ਰਾਸ ਨਾਲ ਮਿਲ ਕੇ ਕੰਮ ਕਰ ਰਹੀ ਹੈ ਤਾਂ ਜੋ ਸੀਰੀਆ ਦੇ ਉੱਤਰੀ-ਪੂਰਬੀ ਹਿੱਸਿਆਂ ਵਿਚ ਅਲ-ਹੋਲ ਕੈਂਪ ਵਿਚ ਰਹਿ ਰਹੇ ਬੱਚਿਆਂ ਨੂੰ ਛੁੱਟੀ ਮਿਲ ਸਕੇ। ਇਸ ਦੇ ਨਾਲ ਹੀ ਆਸਟ੍ਰੇਲੀਆਈ ਅਧਿਕਾਰੀ ਉਨ੍ਹਾਂ ਨੂੰ ਵਾਪਸ ਲਿਆ ਸਕਣ। ਮੌਰੀਸਨ ਨੇ ਕੈਨਬਰਾ ਵਿਚ ਪੱਤਰਕਾਰਾਂ ਨੂੰ ਕਿਹਾ,''ਉੱਥੇ ਉਹ ਉਸ ਸਥਿਤੀ ਵਿਚ ਹਨ ਕਿ ਉਨ੍ਹਾਂ ਨੂੰ ਆਸਟ੍ਰੇਲੀਆ ਲਿਆਇਆ ਜਾ ਸਕੇ। ਅਸੀਂ ਉਸ ਪ੍ਰਕਿਰਿਆਵਾਂ ਵਿਚ ਮਦਦ ਕਰਨਗੇ।''


author

Vandana

Content Editor

Related News