ਆਸਟ੍ਰੇਲੀਆ : ਬੀਤੇ 3 ਹਫਤੇ ''ਚ ਕੋਵਿਡ-19 ਦੇ ਸਭ ਤੋਂ ਘੱਟ ਮਾਮਲੇ

Thursday, Apr 09, 2020 - 01:11 PM (IST)

ਆਸਟ੍ਰੇਲੀਆ : ਬੀਤੇ 3 ਹਫਤੇ ''ਚ ਕੋਵਿਡ-19 ਦੇ ਸਭ ਤੋਂ ਘੱਟ ਮਾਮਲੇ

ਸਿਡਨੀ (ਭਾਸ਼ਾ): ਆਸਟ੍ਰੇਲੀਆ ਵਿਚ ਪਿਛਲੇ 3 ਹਫਤੇ ਵਿਚ ਕੋਰੋਨਾਵਾਇਰਸ ਦੇ ਸਭ ਤੋਂ ਘੱਟ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰੀ ਗ੍ਰੇਗ ਹੰਟ ਨੇ ਵੀਰਵਾਰ ਨੂੰ ਦੱਸਿਆ ਕਿ 96 ਨਵੇਂ ਮਾਮਲੇ ਸਾਹਮਣੇ ਆਏ ਹਨ। 17 ਮਾਰਚ ਦੇ ਬਾਅਦ ਪਹਿਲੀ ਵਾਰ 100 ਤੋਂ ਘੱਟ ਮਾਮਲੇ ਸਾਹਮਣੇ ਆਏ ਹਨ। 28 ਮਾਰਚ ਨੂੰ ਸਭ ਤੋਂ ਵੱਧ 457 ਨਵੇਂ ਮਾਮਲੇ ਸਾਹਮਣੇ ਆਏ ਸਨ। 

ਪੜ੍ਹੋ ਇਹ ਅਹਿਮ ਖਬਰ- ਮਹਾਮਾਰੀ ਕਾਰਨ 16,500 ਵਰਕਰਾਂ ਲਈ ਏਅਰ ਕੈਨੇਡਾ ਨੇ ਲਿਆ ਇਹ ਵੱਡਾ ਫੈਸਲਾ

ਆਸਟ੍ਰੇਲੀਆ ਵਿਚ ਕੋਰੋਨਾਵਾਇਰਸ ਦੇ ਹੁਣ ਤੱਕ 6 ਹਜ਼ਾਰ ਤੋਂ ਵਧੇਰੇ ਮਾਮਲੇ ਸਾਹਮਣੇ ਆਏ ਅਤੇ 51 ਲੋਕਾਂ ਦੀ ਜਾਨ ਜਾ ਚੁੱਕੀ ਹੈ। ਅਰਥਵਿਵਸਥਾ 'ਤੇ ਪ੍ਰਭਾਵ ਨੂੰ ਸੀਮਤ ਕਰਨ ਦੇ ਉਦੇਸ਼ ਨਾਲ ਸਾਂਸਦਾਂ ਨੇ ਬੁੱਧਵਾਰ ਦੇਰ ਰਾਤ 130 ਖਰਬ ਆਸਟ੍ਰੇਲੀਆਈ ਡਾਲਰ (81 ਬਿਲੀਅਨ ਡਾਲਰ) ਦੀ ਇਕ ਮਜ਼ਦੂਰੀ ਸਬਸਿਡੀ ਯੋਜਨਾ ਪਾਸ ਕੀਤੀ।ਗੌਰਤਲਬ ਹੈ ਇਕ ਇਸ ਮਹਾਮਾਰੀ ਨਾਲ ਦੁਨੀਆ ਭਰ ਵਿਚ ਮ੍ਰਿਤਕਾਂ ਦੀ ਗਿਣਤੀ 88 ਹਜ਼ਾਰ ਤੋਂ ਵਧੇਰੇ ਹੋ ਚੁੱਕੀ ਹੈ ਜਦਕਿ ਮਰੀਜ਼ਾਂ ਦੀ ਗਿਣਤੀ 1,519,571 ਦਰਜ ਕੀਤੀ ਗਈ ਹੈ।


author

Vandana

Content Editor

Related News