ਆਸਟ੍ਰੇਲੀਆ : ਛੋਟਾ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਹਾਲਤ ਗੰਭੀਰ
Sunday, Nov 08, 2020 - 10:45 AM (IST)
ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਦੇ ਦੱਖਣੀ ਹਿੱਸੇ ਵਿਚ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਸਿੰਗਲ ਇੰਜਣ ਵਾਲੇ ਜਹਾਜ਼ ਵਿਚ ਅੱਗ ਲੱਗ ਗਈ, ਜਿਸ ਨਾਲ ਪਾਇਲਟ ਗੰਭੀਰ ਜ਼ਖਮੀ ਹੋ ਗਿਆ। ਅਸਲ ਵਿਚ ਪਾਇਲਟ ਜਹਾਜ਼ ਦੇ ਹੇਠਾਂ ਵਾਲੇ ਹਿੱਸੇ ਵਿਚ ਫੱਸ ਗਿਆ ਸੀ।ਇਲਾਜ ਮਗਰੋਂ ਪਾਇਲਟ ਦੀ ਸਥਿਰ ਸਥਿਤੀ ਵਿਚ ਹੈ।
24 ਸਾਲਾ ਵਿਅਕਤੀ ਨੂੰ ਕੱਲ੍ਹ ਦੁਪਹਿਰ 2.30 ਵਜੇ ਗ੍ਰੀਨਬੱਕ ਦੇ ਇਕ ਪੈਡੋਕ ਵਿਚ ਅੱਗ ਲੱਗਣ ਤੋਂ ਪਹਿਲਾਂ ਸਵਾਰੀਆਂ ਨੇ ਹਵਾਈ ਜਹਾਜ਼ ਵਿਚੋਂ ਖਿੱਚ ਲਿਆ ਸੀ। ਐਮਰਜੈਂਸੀ ਸੇਵਾਵਾਂ ਦੇ ਆਉਣ ਤੋਂ ਪਹਿਲਾਂ ਉਸ ਦੇ ਬਚਾਅਕਰਤਾ ਉਸ ਨੂੰ ਯੂਟੇ ਦੀ ਟਰੇ 'ਤੇ ਲਿਜਾਣ ਵਿਚ ਕਾਮਯਾਬ ਹੋ ਗਏ।ਉਹ ਕਈ ਦਿਨ ਹੋਰ ਹਸਪਤਾਲ ਵਿਚ ਰਹੇਗਾ। ਮੰਨਿਆ ਜਾਂਦਾ ਹੈ ਕਿ ਇੰਜਨ ਦਾ ਫੇਲ ਹੋਣਾ ਕ੍ਰੈਸ਼ ਹੋਣ ਦਾ ਕਾਰਨ ਹੈ।
ਪੜ੍ਹੋ ਇਹ ਅਹਿਮ ਖਬਰ- ਟਰੰਪ ਨੇ ਹਾਲੇ ਵੀ ਨਹੀਂ ਮੰਨੀ ਹਾਰ, ਕਿਹਾ- ਮੈਨੂੰ ਮਿਲੇ 7 ਕਰੋੜ ਤੋਂ ਵੱਧ ਵੈਧ ਵੋਟ
ਪੈਰਾ ਮੈਡੀਕਲ ਮਾਰਕ ਨੁਜੈਂਟ ਨੇ ਵਿਅਕਤੀ ਦੀ ਸਹਾਇਤਾ ਕਰਨ ਵਾਲੇ ਲੋਕਾਂ ਅਤੇ ਉਨ੍ਹਾਂ ਦੇ ਕੰਮਾਂ ਲਈ ਪ੍ਰਸ਼ੰਸਾ ਕੀਤੀ।ਘਟਨਾ ਸਥਾਨ ‘ਤੇ ਇਲਾਜ਼ ਕਰਵਾਉਣ ਤੋਂ ਬਾਅਦ ਪਾਇਲਟ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਪ੍ਰਿੰਸੈੱਸ ਅਲੈਗਜ਼ੈਂਡਰਾ ਹਸਪਤਾਲ ਲਿਜਾਇਆ ਗਿਆ।ਪਾਇਲਟ ਜਹਾਜ਼ ਵਿਚ ਸਵਾਰ ਇਕੋ ਇਕ ਵਿਅਕਤੀ ਸੀ।