ਆਸਟ੍ਰੇਲੀਆ : ਬੀਚ ਨੇੜੇ ਮਿਲੀ ਵਿਅਕਤੀ ਦੀ ਲਾਸ਼, ਜਾਂਚ ਜਾਰੀ

11/13/2018 11:42:47 AM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਦੱਖਣ-ਪੱਛਮ ਵਿਚ ਮੰਗਲਵਾਰ ਦੁਪਹਿਰ ਬੀਚ ਨੇੜੇ ਇਕ ਵਿਅਕਤੀ ਦੀ ਲਾਸ਼ ਪਾਈ ਗਈ। ਇਸ ਲਾਸ਼ ਨੂੰ ਦੁਪਹਿਰ ਸਮੇਂ ਚਿਲਸੀ ਵਿਖੇ ਅਵੋਨਡੇਲ ਐਵੀਨਿਊ ਨੇੜੇ ਬੀਚਵੇਅ 'ਤੇ ਦੇਖਿਆ ਗਿਆ।

PunjabKesari

ਇਸ ਮਗਰੋਂ ਤੁਰੰਤ ਪੁਲਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ। ਜਾਣਕਾਰੀ ਮਿਲਦੇ ਹੀ ਪੁਲਸ ਜਾਂਚ ਲਈ ਮੌਕੇ 'ਤੇ ਪਹੁੰਚੀ। ਪੁਲਸ ਨੇ ਜਾਂਚ ਲਈ ਜਗ੍ਹਾ ਦੀ ਘੇਰਾਬੰਦੀ ਕਰ ਦਿੱਤੀ ਹੈ।

PunjabKesari

ਹਾਲੇ ਤੱਕ ਵਿਅਕਤੀ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ।


Vandana

Content Editor

Related News