ਕੀ ਇਟਲੀ ਵਾਲੀ ਗਲਤੀ ਕਰ ਰਿਹਾ ਹੈ ਆਸਟ੍ਰੇਲੀਆ?

03/29/2020 1:21:57 PM

ਸਿਡਨੀ (ਸਨੀ ਚਾਂਦਪੁਰੀ): ਕੋਰੋਨਾ ਦੇ ਕਹਿਰ ਤੋਂ ਹਰ ਕੋਈ ਡਰਿਆ ਹੋਇਆ ਹੈ ਪਰ ਆਸਟ੍ਰੇਲੀਆ ਨੇ ਹੁਣ ਤੱਕ ਦੇ ਕਦਮ ਜੋ ਚੁੱਕੇ ਹਨ ਉਹ ਸਮਝ ਤੋਂ ਪਰੇ ਹਨ । ਜਿੱਥੇ ਪੂਰੀ ਦੁਨੀਆ ਦੇ ਵਿਗਿਆਨੀ ਅਤੇ ਡਾਕਟਰ ਇਸ ਦੀ ਵੈਕਸੀਨ ਲੱਭਣ ਵਿੱਚ ਲੱਗੇ ਹੋਏ ਹਨ । ਉੱਥੇ ਹੀ ਵੈਕਸੀਨ ਨਾ ਆਉਣ ਦੇ ਬਦਲ ਨੂੰ ਦੇਖ ਦੇ ਹੋਏ ਫ਼ਿਲਹਾਲ ਕਈ ਦੇਸ਼ ਲਾੱਕਡਾਊਨ ਹੋਏ ਹਨ ਤਾਂਕਿ ਜਦੋਂ ਤੱਕ ਇਸ ਦਾ ਕੋਈ ਪੁਖ਼ਤਾ ਪ੍ਰਬੰਧ ਨਹੀਂ ਲੱਭ ਜਾਂਦਾ ਉਦੋ ਤੱਕ ਲੋਕ ਆਪਣੇ ਘਰਾਂ ਵਿੱਚ ਬੱਝੇ ਰਹਿਣ ਪਰ ਆਸਟ੍ਰੇਲੀਆ ਦੀ ਸਥਿਤੀ ਇੱਥੇ ਕੁਝ ਹੋਰ ਹੀ ਹੈ । ਜਿੱਥੇ ਆਸਟ੍ਰੇਲੀਆ ਵਿੱਚ ਕਰੋਨਾ ਦੇ ਮਰੀਜ਼ਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਹ ਵਾਇਰਸ ਅੱਗੇ ਤੋਂ ਅੱਗੇ ਫੈਲਦਾ ਹੀ ਜਾ ਰਿਹਾ ਹੈ। 

ਉੱਥੇ ਹੀ ਆਸਟ੍ਰੇਲੀਆ ਦੀ ਵੀ ਰਫ਼ਤਾਰ ਵਿੱਚ ਕੋਈ ਬਹੁਤਾ ਫਰਕ ਨਹੀਂ ਪਿਆ। ਦੁਕਾਨਾਂ, ਸੁਪਰਮਾਰਕੀਟਾਂ ਜਿਉਂ ਦੀਆਂ ਤਿਉਂ ਚੱਲ ਰਹੀਆਂ ਹਨ । ਹਾਲਾਂਕਿ ਸਰਕਾਰ ਵੱਲੋ ਇੱਕ ਕਦਮ ਚੁੱਕਿਆ ਗਿਆ ਹੈ ਕਿ 500 ਲੋਕਾਂ ਦੀ ਭੀੜ ਤੋਂ ਵੱਧ ਇਕੱਠ ਦੀ ਮਨਜ਼ੂਰੀ ਨਹੀਂ ਹੈ । ਪਰ ਰਿਸ ਤਰ੍ਹਾਂ ਦੇ ਫ਼ੈਸਲੇ ਬਿਮਾਰੀ ਨੂੰ ਰੋਕ ਪਾਉਣ ਵਿੱਚ ਨਾਕਾਮ ਰਹੇ ਹਨ । ਮਰੀਜ਼ਾਂ ਦੀ ਗਿਣਤੀ ਦੇ ਵਾਧੇ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਲੋਕਾਂ ਦੀਆ ਨਜ਼ਰਾਂ ਸਰਕਾਰ ਦੇ ਫ਼ੈਸਲੇ ਦਾ ਇੰਤਜ਼ਾਰ ਕਰ ਰਹੀਆਂ ਹਨ ਕਿ ਕਦੋਂ ਆਸਟ੍ਰੇਲੀਆ ਦੇ ਪੂਰਨ ਤੌਰ 'ਤੇ ਬੰਦ ਹੋਣ ਦੇ ਨਿਰਦੇਸ਼ ਆਉਣਗੇ । ਖ਼ਬਰ ਲਿਖੇ ਜਾਣ ਤੱਕ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਅੰਕੜਾ ਇਸ ਪ੍ਰਕਾਰ ਹੈ :-
ਸਥਾਨ                                      ਮਰੀਜ਼ 
ਆਸਟ੍ਰਲੀਆ ਰਾਜਧਾਨੀ :-              71
ਨਿਊ ਸਾਊਥ ਵੇਲਸ (ਸਿਡਨੀ):-       1,617
ਨੌਰਥ ਇਲਾਕਾ:-                         14 
ਕੁਈਂਨਸਲੈਂਡ:-                            625
ਸਾਊਥ ਆਸਟ੍ਰੇਲੀਆ:-                  287
ਤਸਮਾਨੀਆ:-                            58
ਵਿਕਟੋਰੀਆ (ਮੈਲਬੌਰਨ):-            685
ਵੈਸਟ ਆਸਟ੍ਰੇਲੀਆ:-                    278

ਇਹ ਅੰਕੜਾ ਹੁਣ ਤੱਕ ਦੇ ਆਸਟ੍ਰੇਲੀਆ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੇ ਹਨ ਜ਼ਿਹਨਾਂ ਦੀ ਰਿਪੋਰਟ ਪੌਜੀਟਿਵ ਆਈ ਹੈ। ਅਜੇ 2,02,000 ਕੇਸਾਂ ਦੀ ਰਿਪੋਰਟ ਆਉਣਾ ਬਾਕੀ ਹੈ। ਜੇਕਰ ਸਥਿਤੀ ਨੂੰ ਸਮਾਂ ਰਹਿੰਦਿਆਂ ਕਾਬੂ ਵਿੱਚ ਨਾ ਕੀਤਾ ਗਿਆ ਤਾਂ ਹਾਲਾਤ ਇਟਲੀ ਤੋਂ ਵੀ ਭਿਆਨਕ ਹੋ ਜਾਣਗੇ। 
 


Vandana

Content Editor

Related News