ਜੀਲੌਂਗ ''ਚ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਨਗਰ ਕੀਰਤਨ 30 ਨਵੰਬਰ ਨੂੰ

Friday, Nov 29, 2019 - 01:15 PM (IST)

ਜੀਲੌਂਗ ''ਚ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਨਗਰ ਕੀਰਤਨ 30 ਨਵੰਬਰ ਨੂੰ

ਮੈਲਬੌਰਨ (ਮਨਦੀਪ ਸੈਣੀ): ਆਸਟ੍ਰੇਲੀਆ ਦੇ ਸ਼ਹਿਰ ਜੀਲੌਂਗ ਵਿਚ ਉੱਥੋਂ ਦੀਆਂ ਸਮੂਹ ਸੰਗਤਾਂ ਦੇ ਉਪਰਾਲੇ, ਵਿਕਟੋਰੀਆ ਸੂਬੇ ਦੇ ਗੁਰੂ ਘਰਾਂ ਅਤੇ ਵਿਕਟੋਰੀਆ ਸਰਕਾਰ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਇਹ ਵਿਸ਼ੇਸ਼ ਨਗਰ ਕੀਰਤਨ 30 ਨਵੰਬਰ ਨੂੰ ਸ਼ਨੀਵਾਰ ਸਵੇਰੇ ਵਾਟਰ ਫਰੰਟ ਤੋਂ ਸ਼ੁਰੂ ਹੋ ਕੇ ਈਸਟਰਨ ਬੀਚ ਰਿਜ਼ਰਵ ਤੇ ਸਮਾਪਤੀ ਵੱਲ ਨੂੰ ਵਧੇਗਾ।ਧਾਰਮਿਕ ਦੀਵਾਨ ਈਸਟਰਨ ਬੀਚ ਰਿਜ਼ਰਵ ਵਿਖੇ ਸਜਾਏ ਜਾਣਗੇ ਤੇ ਗੁਰੂ ਕੇ ਲੰਗਰ ਅਤੁੱਟ ਵਰਤਣਗੇ । 

ਇਸ ਸਬੰਧੀ ਲੇਬਰ ਪਾਰਟੀ ਦੇ ਡਿਪਟੀ ਲੀਡਰ ਤੇ ਸਾਂਸਦ ਰਿਚਰਡ ਮਾਰਲਸ, ਸਾਂਸਦ ਕ੍ਰਿਸਟੀਨ ਕਾਊਜਨਜ਼, ਸਾਂਸਦ ਜਾਨ ਇਰੇਨ, ਸਾਂਸਦ ਡੈਰਨ ਚੈੱਸਮੈਨ ਅਤੇ ਜੀਲੌਂਗ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਨੇ ਸਥਾਨਕ ਫੁੱਟਬਾਲ ਕਲੱਬ ਵਿਖੇ ਨਗਰ ਕੀਰਤਨ ਦਾ ਪੋਸਟਰ ਜਾਰੀ ਕੀਤਾ ਅਤੇ ਪ੍ਰਬੰਧਕ ਸੇਵਾਦਾਰਾਂ ਵੱਲੋਂ ਸਮੂਹ ਆਸਟ੍ਰੇਲੀਆ ਦੀਆਂ ਸੰਗਤਾਂ ਨੂੰ ਹੁੰਮ ਹੁੰਮਾ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ। 

ਇਸ ਮੌਕੇ ਤੇ ਪ੍ਰਧਾਨ ਸਰਬਜੀਤ ਸਿੰਘ, ਸਕੱਤਰ ਆਤਮਜੀਤ ਸਿੰਘ, ਮਨਦੀਪ ਸਿੰਘ ਮੀਰਾਂਕੋਟ, ਕੰਵਲਜੀਤ ਸਿੰਘ, ਗਗਨਦੀਪ ਸਿੰਘ ਮੀਰਾਂਕੋਟ, ਜਗਮੀਤ ਸਿੰਘ,ਅਮਨਦੀਪ ਸਿੰਘ ਵੇਰਕਾ, ਬੂਟਾ ਸਿੰਘ ਵਿਰਕ, ਪਰਮਪਰੀਤ ਸਿੰਘ ਸੰਧੂ ਵਿਸ਼ੇਸ਼ ਤੌਰ 'ਤੇ ਸ਼ਾਮਲ ਸਨ।


author

Vandana

Content Editor

Related News