ਆਸਟ੍ਰੇਲੀਆ : ਮਾਝਾ ਯੂਥ ਕਲੱਬ ਬ੍ਰਿਸਬੇਨ ਨੇ ਸਾਲਾਨਾ ਖੂਨਦਾਨ ਕੈਂਪ ਲਗਾਇਆ

Tuesday, Oct 05, 2021 - 04:19 PM (IST)

ਆਸਟ੍ਰੇਲੀਆ : ਮਾਝਾ ਯੂਥ ਕਲੱਬ ਬ੍ਰਿਸਬੇਨ ਨੇ ਸਾਲਾਨਾ ਖੂਨਦਾਨ ਕੈਂਪ ਲਗਾਇਆ

ਬ੍ਰਿਸਬੇਨ (ਸੁਰਿੰਦਰ ਪਾਲ ਸਿੰਘ ਖੁਰਦ)-ਆਸਟ੍ਰੇਲੀਆ ਦੇ ਸੂਬੇ ਕੁਈਂਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ’ਚ ਪਿਛਲੇ ਪੰਜ ਸਾਲਾਂ ਤੋਂ ਸਮਾਜਿਕ ਅਤੇ ਮਾਨਵਤਾ ਦੇ ਕਾਰਜਾਂ ’ਚ ਲੱਗੀ ਸੰਸਥਾ ‘ਮਾਝਾ ਯੂਥ ਕਲੱਬ ਬ੍ਰਿਸਬੇਨ’ ਵੱਲੋਂ ਆਪਣੀ 5ਵੀਂ ਸਾਲਾਨਾ ਵਰ੍ਹੇਗੰਢ ਮਨਾਉਂਦੇ ਹੋਏ ਸਮੁੱਚੇ ਭਾਈਚਾਰੇ ਦੇ ਸਹਿਯੋਗ ਨਾਲ ਸਪਰਿੰਗਵੁੱਡ ਡੋਨਰ ਸੈਂਟਰ ਵਿਖੇ ਸਾਲਾਨਾ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਪਹਿਲੇ ਦਿਨ ਆਸਟਰੇਲੀਅਨ ਲੇਬਰ ਪਾਰਟੀ ਤੋਂ ਮਿਕ ਡੀ ਬਰੈਨੀ ਮੰਤਰੀ ਸਮੇਤ ਤਕਰੀਬਨ 33 ਦਾਨੀਆਂ ਨੇ ਖੂਨਦਾਨ ਦਾ ਮਹਾਦਾਨ ਕਰ ਕੇ ਦਸੰਬਰ 2021 ਦੇ ਅਖ਼ੀਰ ਤੱਕ ਚੱਲਣ ਵਾਲੀ ਇਸ ਬਲੱਡ ਡੋਨੇਸ਼ਨ ਡਰਾਈਵ ਦੀ ਸ਼ੁਰੂਆਤ ਕੀਤੀ। ਸੰਸਥਾ ਵੱਲੋਂ ਰੈੱਡ ਰੋਕਟ ਰੀਅਲਟੀ ਵਿਖੇ ਆਯੋਜਿਤ ਪ੍ਰੋਗਰਾਮ ’ਚ ਸ਼ਹਿਰ ਦੀਆਂ ਪ੍ਰਮੁੱਖ ਸੰਸਥਾਵਾਂ ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ, ਇਡੋਜ਼ ਟੀ. ਵੀ., ਇੰਡੀਅਨ ਸਪੋਰਟਸ ਐਂਡ ਕਲਚਰ ਕਲੱਬ, ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ, ਪ੍ਰੋਲੀਫਿਕ ਪ੍ਰਿਟਿੰਗਸ, ਕੈਮਡਨ ਕਾਲਜ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ ਅਤੇ ਇਸ ਮੌਕੇ ਪ੍ਰਮੁੱਖ ਸ਼ਖਸੀਅਤਾਂ ਦੇ ਨਾਲ ਖੂਨਦਾਨ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

PunjabKesari

ਇਸ ਮੌਕੇ ਵੱਖ-ਵੱਖ ਬੁਲਾਰਿਆਂ ਵੱਲੋਂ ਭਾਰਤ ’ਚ ਚੱਲ ਰਹੇ ਕਿਸਾਨੀ ਸੰਘਰਸ਼ ਦੇ ਹੱਕ ’ਚ ਆਵਾਜ਼ ਵੀ ਬੁਲੰਦ ਕੀਤੀ ਗਈ। ਅੰਤ  ’ਚ ਕਲੱਬ ਦੇ ਪ੍ਰਧਾਨ ਬਲਰਾਜ ਸੰਧੂ ਵੱਲੋਂ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਿਕ ਡੀ ਬਰੈਨੀ (ਮੈਂਬਰ ਆਫ਼ ਸਪਰਿੰਗਵੁੱਡ), ਲੇਬਰ ਕੈਂਡੀਡੇਟ ਰੋਨ ਹੋਲਜਬਰਜ਼ਰ, ਪ੍ਰਣਾਮ ਸਿੰਘ ਹੇਅਰ, ਹੰਸਾ ਸਿੰਘ ਹੇਅਰ, ਸੋਹਣ ਸਿੰਘ, ਸਤਪਾਲ ਕੂਨਰ, ਕੁਲਦੀਪ ਡਡਵਾਲ, ਮਨਜੋਤ ਸਰਾਂ, ਤਜਿੰਦਰ ਢਿੱਲੋਂ, ਗੁਰਪ੍ਰੀਤ ਬੱਲ, ਵਰਿੰਦਰ ਅਲੀਸ਼ੇਰ, ਸੁੱਖ ਸਿੱਧੂ, ਦਲਜੀਤ ਸਿੰਘ, ਹਰਮਨਦੀਪ ਗਿੱਲ, ਸੁਰਜੀਤ ਸੰਧੂ, ਪ੍ਰਿੰਸ ਭਿੰਡਰ, ਸੰਦੀਪ ਕੌਰ, ਸਰਬਜੀਤ ਕੌਰ ਬਰਾੜ ਅਤੇ ਕਲੱਬ ਦੇ ਮੈਂਬਰਾਂ ’ਚ ਬਲਰਾਜ ਸੰਧੂ, ਸਰਵਣ ਵੜੈਚ, ਗੁਰਜੀਤ ਗਿੱਲ, ਜੱਗਾ, ਜਤਿੰਦਰਪਾਲ ਗਿੱਲ, ਹੈਪੀ ਛੀਨਾ, ਅਮਨ ਛੀਨਾ, ਨਵ ਵੜੈਚ, ਨਵਦੀਪ, ਬਿਬਨਪ੍ਰੀਤ, ਪੰਮਾ ਗਿੱਲ, ਅਤਿੰਦਰਪਾਲ, ਸੁਲਤਾਨ, ਮਨ ਖਹਿਰਾ, ਮਨਸਿਮਰਨ ਸਿੰਘ, ਪ੍ਰਭ ਰੰਧਾਵਾ, ਲਖਬੀਰ ਬੱਲ, ਅਮੋਲਕ ਹੇਅਰ, ਸੁਰਿੰਦਰ ਸਿੰਘ, ਹੈਪੀ ਮਾਨ, ਨਰਿੰਦਰ ਸਿੰਘ ਨੇ ਹਾਜ਼ਰੀ ਭਰੀ। ਹਰਮਨ ਸਿੰਘ ਵਲੋਂ ਮੰਚ ਸੰਚਾਲਨ ਬਾਖੂਬੀ ਕੀਤਾ ਗਿਆ। 
 


author

Manoj

Content Editor

Related News