ਆਸਟ੍ਰੇਲੀਆ ਦੇ ਉੱਤਰੀ ਖੇਤਰ ''ਚ ਦੁਨੀਆ ਦੀ ਸਭ ਤੋਂ ਵੱਧ ਕੈਦ ਦਰ
Tuesday, Dec 15, 2020 - 04:18 PM (IST)
ਸਿਡਨੀ (ਭਾਸ਼ਾ): ਆਸਟ੍ਰੇਲੀਆ ਦੇ ਉੱਤਰੀ ਖੇਤਰ (NT)ਵਿਚ ਦੁਨੀਆ ਵਿਚ ਸਭ ਤੋਂ ਵੱਧ ਕੈਦ ਦਰ ਹੈ। ਇਕ ਜਨਤਕ ਨੀਤੀ ਕੇਂਦਰ 'ਥਿੰਕ ਟੈਂਕ' ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ।ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ, 'ਥਿੰਕ ਟੈਂਕ' ਸੈਂਟਰ ਫਾਰ ਪਾਲਿਸੀ ਡਿਵੈਲਪਮੈਂਟ ਨੇ ਕਿਹਾ ਕਿ ਉੱਤਰੀ ਖੇਤਰ ਨੇ ਪ੍ਰਤੀ 1,00,000 ਬਾਲਗਾਂ ਦੀ ਆਬਾਦੀ 'ਤੇ 875 ਲੋਕਾਂ ਨੂੰ ਕੈਦ ਕੀਤਾ ਹੈ ਜੋ ਕਿਸੇ ਹੋਰ ਆਸਟ੍ਰੇਲੀਆਈ ਰਾਜ ਜਾਂ ਖੇਤਰ ਦੇ ਦੁੱਗਣੇ ਤੋਂ ਵੱਧ ਹੈ।
ਪੜ੍ਹੋ ਇਹ ਅਹਿਮ ਖਬਰ- ਬੋਰਿਸ ਜਾਨਸਨ ਹੋਣਗੇ ਗਣਤੰਤਰ ਦਿਵਸ ਦੇ ਮੁੱਖ ਮਹਿਮਾਨ, ਯੂਕੇ ਨੇ ਕਿਹਾ 'ਮਾਣ ਦੀ ਗੱਲ'
ਕੇਂਦਰ ਦੇ ਮੁੱਖ ਅਫਸਰ, ਟ੍ਰੈਵਰਜ਼ ਮੈਕਲਿਓਡ ਨੇ ਦੱਸਿਆ ਕਿ ਉੱਤਰੀ ਆਸਟ੍ਰੇਲੀਆ ਤੋਂ ਬਾਅਦ ਪੱਛਮੀ ਆਸਟ੍ਰੇਲੀਆ ਦੀ ਕੈਦੀਆਂ ਦੀ ਦਰ ਸਭ ਤੋਂ ਜ਼ਿਆਦਾ ਹੈ। ਇਹ ਪ੍ਰਤੀ 1,00,000 'ਤੇ 326 ਲੋਕਾਂ ਨੂੰ ਕੈਦ ਕਰਦਾ ਹੈ।ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਆਸਟ੍ਰੇਲੀਆ ਵਿਚ ਔਸਤਨ ਕੈਦ ਦੀ ਦਰ ਪ੍ਰਤੀ 1,00,000 ਲੋਕਾਂ 'ਤੇ 200 ਸੀ ਅਤੇ ਗਲੋਬਲ ਪੱਧਰ 'ਤੇ ਇਸ ਦਾ ਅਨੁਮਾਨ 145 ਲਗਾਇਆ ਗਿਆ ਸੀ।ਇਹ ਪਾਇਆ ਗਿਆ ਕਿ 1984 ਅਤੇ 2016 ਦਰਮਿਆਨ ਆਸਟ੍ਰੇਲੀਆ ਦੀ ਕੈਦ ਦਰ ਦੁੱਗਣੀ ਹੋ ਗਈ ਅਤੇ 2000 ਅਤੇ 2019 ਵਿਚ ਇਹ 48 ਫੀਸਦੀ ਵੱਧ ਗਈ।
ਨੋਟ- ਆਸਟ੍ਰੇਲੀਆ ਦੇ ਉੱਤਰੀ ਖੇਤਰ 'ਚ ਦੁਨੀਆ ਦੀ ਸਭ ਤੋਂ ਵੱਧ ਕੈਦ ਦਰ , ਖ਼ਬਰ ਬਾਰੇ ਦੱਸ਼ੋ ਆਪਣੀ ਰਾਏ।