ਵੱਡੀ ਖ਼ਬਰ : ਆਸਟ੍ਰੇਲੀਆ ਨੇ ਪਾਸ ਕੀਤਾ ਕਾਨੂੰਨ, ਹੁਣ FB ਅਤੇ Google ਖ਼ਬਰਾਂ ਲਈ ਕਰਨਗੇ ਭੁਗਤਾਨ

Thursday, Feb 25, 2021 - 06:06 PM (IST)

ਸਿਡਨੀ (ਭਾਸ਼ਾ): ਆਸਟ੍ਰੇਲੀਆ ਤੋਂ ਇਕ ਵੱਡੀ ਖ਼ਬਰ ਹੈ। ਇੱਥੋਂ ਦੀ ਸੰਸਦ ਨੇ ਵੀਰਵਾਰ ਨੂੰ ਮਹੱਤਵਪੂਰਣ ਕਾਨੂੰਨ ਪਾਸ ਕਰ ਦਿੱਤਾ ਹੈ, ਜਿਸ ਮਗਰੋਂ ਹੁਣ ਟੇਕ ਫਰਮਾਂ ਨੂੰ ਸਮਾਚਾਰ ਦਾ ਭੁਗਤਾਨ ਕਰਨਾ ਜ਼ਰੂਰੀ ਹੋ ਗਿਆ ਹੈ। ਸਰਕਾਰ ਨੇ ਕਿਹਾ ਕਿ ਆਸਟ੍ਰੇਲੀਆ ਵਿਚ ਜਨਤਕ ਹਿਤ ਦੀ ਪੱਤਰਕਾਰੀ ਨੂੰ ਬਣਾਈ ਰੱਖਣ ਵਿਚ ਇਹ ਕਾਨੂੰਨ ਮਦਦ ਕਰੇਗਾ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਸ ਇਤਿਹਾਸਿਕ ਕਾਨੂੰਨ ਦੇ ਪਾਸ ਹੋਣ ਦੇ ਬਾਅਦ ਤੋਂ ਹੁਣ ਫੇਸਬੁੱਕ ਅਤੇ ਗੂਗਲ ਜਿਹੀਆਂ ਦਿੱਗਜ਼ ਟੇਕ ਕੰਪਨੀਆਂ ਨੂੰ ਵੀ ਨਿਊਜ਼ ਲਈ ਭੁਗਤਾਨ ਕਰਨਾ ਹੋਵੇਗਾ। ਜ਼ਿਕਰਯੋਗ ਹੈ ਕਿ ਇਹਨਾਂ ਦੋਹਾਂ ਕੰਪਨੀਆਂ ਨੇ ਹੀ ਸਥਾਨਕ ਮੀਡੀਆ ਕੰਪਨੀਆਂ ਨੂੰ ਭੁਗਤਾਨ ਕਰਨ ਵਾਲੀ ਨੀਤੀ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਇਹ ਸਹੀ ਨਹੀਂ ਹੈ ਪਰ ਹੁਣ ਕਾਨੂੰਨ ਪਾਸ ਹੋਣ ਮਗਰੋਂ ਉਹਨਾਂ ਨੂੰ ਇਹਨਾਂ ਨਿਯਮਾਂ ਨੂੰ ਮੰਨਣਾ ਹੋਵੇਗਾ।

ਗੌਰਤਲਬ ਹੈ ਕਿ ਇਸ ਇਤਿਹਾਸਿਕ ਫ਼ੈਸਲੇ 'ਤੇ ਪੂਰੀ ਦੁਨੀਆ ਦੀ ਨਜ਼ਰ ਸੀ ਕਿਉਂਕਿ ਇਸ ਕਾਨੂੰਨ ਕਾਰਨ ਹੁਣ ਮੀਡੀਆ ਸੰਸਥਾਵਾਂ ਦੀ ਜਵਾਬਦੇਹੀ ਤੈਅ ਹੋਵੇਗੀ। ਮਾਹਰਾਂ ਦਾ ਮੰਨਣਾ ਹੈ ਕਿ ਹੁਣ ਗੂਗਲ ਅਤੇ ਫੇਸਬੁੱਕ 'ਤੇ ਕੰਟੈਂਟ ਦਿਖਾਉਂਦੇ ਸਮੇਂ ਲੋਕ ਸਾਵਧਾਨੀਪੂਰਵਕ ਨਿਵੇਸ਼ ਕਰਨਗੇ, ਨਾਲ ਹੀ ਰੈਗੁਲੇਟਰਾਂ ਦੇ ਨਾਲ ਕੰਪਨੀਆਂ ਦੇ ਆਪਸੀ ਵਿਵਾਦ ਨੂੰ ਸ਼ਾਂਤ ਕਰਨ ਵਿਚ ਵੀ ਮਦਦ ਮਿਲੇਗੀ। ਖਾਸ ਗੱਲ ਇਹ ਹੈ ਕਿ ਇਸ ਕਾਨੂੰਨ ਦੇ ਬਾਅਦ ਹੁਣ ਗੂਗਲ ਜੋ ਕੁਝ ਵੀ ਆਪਣੇ 'ਸ਼ੋਅਕੇਸ' ਵਿਚ ਦਿਖਾਏਗਾ ਉਸ ਲਈ ਉਸ ਨੂੰ ਭੁਗਤਾਨ ਕਰਨਾ ਹੋਵੇਗਾ। ਉੱਥੇ ਫੇਸਬੁੱਕ ਵੀ ਹੁਣ ਜੋ ਕੁਝ ਵੀ 'ਨਿਊਜ਼' ਦੇ ਤਹਿਤ ਪੇਸ਼ ਕਰੇਗਾ ਉਸ ਨੂੰ ਖ਼ਬਰ ਸਬੰਧੀ ਭੁਗਤਾਨ ਕਰਨਾ ਪਵੇਗਾ। ਤੁਹਾਨੂੰ ਦੱਸ ਦਈਏ ਕਿ ਇਹ ਕਾਨੂੰਨ ਸਾਲ 2021 ਦੇ ਅਖੀਰ ਵਿਚ ਆਸਟ੍ਰੇਲੀਆ ਵਿਚ ਲਾਗੂ ਹੋਵੇਗਾ।

ਫੇਸਬੁੱਕ ਨੇ ਕੀਤਾ ਸਮਝੌਤਾ
ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਫੇਸਬੁੱਕ ਨੂੰ ਆਸਟ੍ਰੇਲੀਅਨ ਸਰਕਾਰ ਨਾਲ ਸਮਝੌਤਾ ਕਰਨ ਲਈ ਮਜਬੂਰ ਹੋਣਾ ਪਿਆ ਸੀ। ਫੇਸਬੁੱਕ ਨੇ ਕਿਹਾ ਸੀ ਕਿ ਉਹ ਯੂਜ਼ਰਸ ਨੂੰ ਫੇਸਬੁੱਕ ਪੇਜ 'ਚ ਨਿਊਜ਼ ਪਬਲਿਸ਼ ਕਰਨ ਦੀ ਇਜਾਜ਼ਤ ਦੇਣ ਨੂੰ ਤਿਆਰ ਹੈ। ਸਰਕਾਰ ਅਤੇ ਉਹਨਾਂ ਵਿਚਾਲੇ ਇਕ ਸਮਝੌਤਾ ਹੋਇਆ ਹੈ। ਜ਼ਿਕਰਯੋਗ ਹੈ ਕਿ ਫੇਸਬੁੱਕ ਨੇ ਆਪਣੇ ਪੇਜ 'ਤੇ ਨਿਊਜ਼ ਪਬਲਿਸ਼ ਕਰਨ ਤੋਂ ਲੈਕੇ ਭੂਚਾਲ-ਹੜ੍ਹ ਜਿਹੀ ਐਮਰਜੈਂਸੀ ਜਾਣਕਾਰੀ ਸ਼ੇਅਰ ਕਰਨ 'ਤੇ ਵੀ ਰੋਕ ਲਗਾ ਦਿੱਤੀ ਸੀ। ਫੇਸਬੁੱਕ ਦੀਆਂ ਇਹਨਾਂ ਹਰਕਤਾਂ ਖ਼ਿਲਾਫ਼ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸਖ਼ਤੀ ਦਿਖਾਈ ਸੀ ਜਿਸ ਮਗਰੋਂ ਫੇਸਬੁੱਕ ਬੈਕਫੁੱਟ 'ਤੇ ਆਇਆ ਅਤੇ ਉਸ ਨੇ ਸਰਕਾਰ ਨਾਲ ਸਮਝੌਤਾ ਕਰ ਲਿਆ। ਇਸ ਬਾਰੇ ਵਿਚ ਇਕ ਬਿਆਨ ਜਾਰੀ ਕਰਦੇ ਹੋਏ ਫੇਸਬੁੱਕ ਨੇ ਕਿਹਾ ਕਿ ਅਸੀਂ ਆਸਟ੍ਰੇਲੀਅਨ ਸਰਾਕਰ ਨਾਲ ਇਕ ਸਮਝੌਤੇ 'ਤੇ ਸਹਿਮਤ ਹੋ ਗਏ ਹਾਂ। ਹੁਣ ਪਾਬੰਦੀ ਹਟਾ ਲਈ ਗਈ ਹੈ।ਅਸੀਂ ਅਜਿਹੇ ਫ੍ਰੇਮਵਰਕ ਦਾ ਸਮਰਥਨ ਕਰਨ ਦਾ ਫ਼ੈਸਲਾ ਲਿਆ ਹੈ ਜੋ ਆਨਲਾਈਨ ਪਲੇਟਫਾਰਮ ਅਤੇ ਪ੍ਰਕਾਸ਼ਕ ਵਿਚ ਨਵੀਨਤਾ ਅਤੇ ਸਹਿਯੋਗ ਨੂੰ ਵਧਾਉਂਦਾ ਹੋਵੇ। 

ਪੜ੍ਹੋ ਇਹ ਅਹਿਮ ਖਬਰ- ਬਾਈਡੇਨ ਦਾ ਇੱਕ ਹੋਰ ਵੱਡਾ ਫ਼ੈਸਲਾ: ਟਰੰਪ ਦੇ ਵੀਜ਼ਾ ਪਾਬੰਦੀ ਹੁਕਮਾਂ ਨੂੰ ਪਲਟਿਆ

ਆਸਟ੍ਰੇਲੀਆ ਦੀ ਸੰਸਦ ਨੇ ਇਸ ਸੰਬੰਧ ਵਿਚ ਵੀਰਵਾਰ ਨੂੰ ਨਿਊਜ਼ ਮੀਡੀਆ ਬਾਰਗੇਨਿੰਗ ਕੋਡ ਵਿਚ ਸੋਧ ਨੂੰ ਪਾਸ ਕਰ ਦਿੱਤਾ। ਇਸ ਸੰਬੰਧ ਵਿਚ ਖਜ਼ਾਨਾ ਮੰਤਰੀ ਜੋਸ਼ ਫ੍ਰਾਈਡਨਬਰਗ ਅਤੇ ਫੇਸਬੁੱਕ ਦੇ ਕਾਰਜਕਾਰੀ ਪ੍ਰਮੁੱਖ ਮਾਰਕ ਜ਼ੁਕਰਬਰਗ ਵਿਚ ਮੰਗਲਵਾਰ ਨੂੰ ਸਹਿਮਤੀ ਬਣੀ ਸੀ। ਕਾਨੂੰਨ ਦਾ ਡਰਾਫਟ ਤਿਆਰ ਕਰਨ ਵਾਲੇ ਰੈਗੂਲੇਟਰ ਕੌਡ ਸਿਮਸ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ 'ਤੇ ਖੁਸ਼ੀ ਹੈ ਕਿ ਇਸ ਸੋਧੇ ਕਾਨੂੰਨ ਨਾਲ ਬਾਜ਼ਾਰ ਦਾ ਅਸੰਤੁਲਨ ਦੂਰ ਹੋਵੇਗਾ। ਇਸ ਨਾਲ ਆਸਟ੍ਰੇਲੀਆਈ ਪ੍ਰਕਾਸ਼ਕਾਂ ਅਤੇ ਇੰਟਰਨੈੱਟ ਤੱਕ ਪਹੁੰਚ ਰੱਖਣ ਵਾਲੀਆਂ ਦੋ ਕੰਪਨੀਆਂ ਵਿਚ ਅਸੰਤੁਲਨ ਦੂਰ ਹੋਵੇਗਾ। ਸਮਿਸ ਨੇ ਆਸਟ੍ਰੇਲੀਆਈ ਪ੍ਰਸਾਰਨ ਨਿਗਮ ਨੂੰ ਕਿਹਾ ਕਿ ਸਾਰੇ ਸੰਕੇਤ ਚੰਗੇ ਹਨ। ਕਾਨੂੰਨ ਵਿਚ ਸੋਧ ਇਸ ਤਰ੍ਹਾਂ ਕੀਤੀ ਗਈ ਹੈ ਜਿਸ ਨਾਲ ਫੇਸਬੁੱਕ ਅਤੇ ਗੂਗਲ ਆਸਟ੍ਰੇਲੀਆ ਦੇ ਸਮਾਚਾਰ ਪ੍ਰਦਾਤਾਵਾਂ ਨਾਲ ਗੱਲਬਾਤ ਵਿਚ ਆਪਣੀ ਮਜ਼ਬੂਤ ਸਥਿਤੀ ਦੀ ਦੁਰਵਰਤੋਂ ਨਹੀਂ ਕਰ ਸਕਣਗੇ। ਦੁਨੀਆ ਦੀਆਂ ਇਹ ਦੋਵੇਂ ਉੱਚ ਡਿਜੀਟਲ ਕੰਪਨੀਆਂ ਹੁਣ ਆਪਣੀ ਮਜ਼ਬੂਤ ਸਥਿਤੀ ਦਾ ਫਾਇਦਾ ਨਹੀਂ ਚੁੱਕ ਸਕਣਗੀਆਂ ਅਤੇ ਘੱਟ-ਵੱਧ ਕੀਮਤ 'ਤੇ ਸਮਾਚਾਰ ਕਾਰੋਬਾਰ ਲਈ ਸਮਝੌਤਾ ਨਹੀਂ ਕਰ ਸਕਣਗੀਆਂ।

ਨੋਟ- ਆਸਟ੍ਰੇਲੀਆ ਨੇ ਪਾਸ ਕੀਤਾ ਕਾਨੂੰਨ, ਹੁਣ FB ਅਤੇ Google ਖ਼ਬਰਾਂ ਲਈ ਕਰਨਗੇ ਭੁਗਤਾਨ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News