ਪੂਰਬੀ ਆਸਟ੍ਰੇਲੀਆ ''ਚ ਹੜ੍ਹ ਦਾ ਕਹਿਰ, ਤਕਰੀਬਨ 20,000 ਲੋਕ ਫਸੇ (ਤਸਵੀਰਾਂ)

03/25/2021 5:58:37 PM

ਸਿਡਨੀ (ਏ.ਐੱਨ.ਆਈ./ਸ਼ਿਨਹੂਆ):: ਪੂਰਬੀ ਆਸਟ੍ਰੇਲੀਆ ਵਿਚ ਹੜ੍ਹ ਦਾ ਕਹਿਰ ਜਾਰੀ ਹੈ। ਵੀਰਵਾਰ ਨੂੰ ਲਗਭਗ 20,000 ਲੋਕ ਹੜ੍ਹ ਕਾਰਨ ਫਸੇ ਰਹੇ ਜਦਕਿ ਮੀਂਹ ਰੁਕਣ ਕਾਰਨ ਪਾਣੀ ਦਾ ਪੱਧਰ ਕੁਝ ਹਿੱਸਿਆਂ ਵਿਚ ਘੱਟ ਗਿਆ ਸੀ। ਮੌਸਮ ਵਿਗਿਆਨ ਬਿਊਰੋ ਨੇ ਇੱਕ ਬਿਆਨ ਵਿਚ ਕਿਹਾ,"ਪੂਰਬੀ ਆਸਟ੍ਰੇਲੀਆ ਦੇ ਕੁਝ ਹਿੱਸਿਆਂ ਵਿਚ ਭਾਰੀ ਮੀਂਹ ਲਿਆਉਣ ਵਾਲੀਆਂ ਮੌਸਮ ਪ੍ਰਣਾਲੀਆਂ ਤਸਮਾਨ ਸਾਗਰ ਵਿਚ ਚਲੀਆਂ ਗਈਆਂ ਹਨ।" 

PunjabKesari

ਨਿਊ ਸਾਊਥ ਵੇਲਜ਼ (ਐਨ.ਐਸ.ਡਬਲਊ.) ਦੇ ਪ੍ਰੀਮੀਅਰ ਗਲੇਡਜ਼ ਬੇਰੇਜਿਕਲਿਅਨ ਨੇ ਕਿਹਾ ਕਿ ਅਗਲੇ ਹਫ਼ਤੇ ਮੀਂਹ ਪੈਣ ਦੀ ਭਵਿੱਖਬਾਣੀ ਨਹੀਂ ਕੀਤੀ ਗਈ। ਹੁਣ ਹੜ੍ਹ ਦਾ ਪਾਣੀ ਹੌਲੀ-ਹੌਲੀ ਜ਼ਿਆਦਾਤਰ ਖੇਤਰਾਂ ਵਿਚ ਫੈਲ ਜਾਵੇਗਾ।"

PunjabKesari

ਉਹਨਾਂ ਨੇ ਕਿਹਾ,''ਇਹ ਮੰਨਿਆ ਜਾਂਦਾ ਹੈ ਕਿ ਜ਼ਿਆਦਾਤਰ ਨਦੀ ਪ੍ਰਣਾਲੀਆਂ ਚਰਮ 'ਤੇ ਹਨ। ਸਾਨੂੰ ਇਹ ਯਕੀਨੀ ਕਰਨ ਦੀ ਲੋੜ ਹੈ ਕਿ ਹਰ ਕੋਈ ਹੜ੍ਹ ਦੇ ਪਾਣੀ ਤੋਂ ਬਚਿਆ ਰਹੇ।" ਉਹਨਾਂ ਨੇ ਅੱਗੇ ਕਿਹਾ,''ਪਾਣੀ ਦੀਆਂ ਧਾਰਾਵਾਂ ਬਹੁਤ ਤੇਜ਼ ਹਨ ਅਤੇ ਉਨ੍ਹਾਂ ਕਮਿਊਨਿਟੀਆਂ ਵਿਚ ਅਵਿਸ਼ਵਾਸ਼ੀ ਵਹਾਅ ਜਾਰੀ ਰਹੇਗਾ, ਜਿਨ੍ਹਾਂ ਨੇ 50 ਜਾਂ 100 ਸਾਲਾਂ ਤੱਕ ਇੰਨੇ ਮੀਂਹ ਦੀ ਮਾਤਰਾ ਨਹੀਂ ਦੇਖੀ।" 

PunjabKesari

ਖਤਰਾ ਘਟਣ ਦੇ ਬਾਵਜੂਦ, ਬੇਰੇਜਿਕਲਿਅਨ ਨੇ ਵਸਨੀਕਾਂ ਨੂੰ ਸਬਰ ਰੱਖਣ ਦੀ ਅਪੀਲ ਕੀਤੀ। ਖ਼ਾਸਕਰ ਉਹ ਜਿਹੜੇ ਅਜੇ ਵੀ ਆਪਣੇ ਘਰਾਂ ਨੂੰ ਵਾਪਸ ਨਹੀਂ ਪਰਤ ਸਕੇ।  ਉਹਨਾਂ ਨੇ ਕਿਹਾ ਕਿ 3,000 ਲੋਕ ਨੁਕਸਾਨ ਦਾ ਜਾਇਜ਼ਾ ਲੈਣ ਲਈ ਆਪਣੇ ਘਰਾਂ ਵਿਚ ਪਰਤਣ ਦੇ ਸਮਰੱਥ ਸਨ ਪਰ ਹਜ਼ਾਰਾਂ ਹੋਰ ਲੋਕਾਂ ਨੂੰ ਬਾਹਰ ਕੱਢਿਆ ਗਿਆ।

PunjabKesari

ਪੜ੍ਹੋ ਇਹ ਅਹਿਮ ਖਬਰ - ਐਸਟ੍ਰਾਜ਼ੇਨੇਕਾ ਦਾ ਦਾਅਵਾ, ਕੋਵਿਡ-19 ਟੀਕਾ 76 ਫੀਸਦੀ ਤੱਕ ਪ੍ਰਭਾਵੀ

ਐਨ.ਐਸ.ਡਬਲਊ. ਸਟੇਟ ਐਮਰਜੈਂਸੀ ਸਰਵਿਸ ਕਾਰਲਿਨ ਯੌਰਕ ਨੇ ਕਿਹਾ,“ਚੰਗਾ ਮੌਸਮ ਅੱਜ ਫਿਰ ਤੋਂ ਸਾਨੂੰ ਬਹੁਤ ਸਾਰੇ ਖੇਤਰਾਂ ਵਿਚ ਰਾਹਤ ਕੰਮ ਕਰਨ ਦੇਵੇਗਾ, ਖ਼ਾਸਕਰ ਹਾੱਕਸਬਰੀ ਦੇ ਆਲੇ-ਦੁਆਲੇ। ਦੂਜੇ ਪਾਸੇ ਦਰਿਆਵਾਂ ਵਿਚ ਪਾਣੀ ਦਾ ਵਹਿਣਾ ਜਾਰੀ ਰਿਹਾ ਅਤੇ ਉੱਤਰੀ ਐਨ.ਐਸ.ਡਬਲਊ. ਦੇ ਕੁਝ ਹਿੱਸਿਆਂ ਤੇ ਗੁਆਂਢੀ ਰਾਜ ਕੁਈਨਜ਼ਲੈਂਡ ਦੇ ਦੱਖਣੀ ਤੱਟ ਲਈ ਹੜ੍ਹ ਦੀ ਚਿਤਾਵਨੀ ਜਾਰੀ ਰਹੀ।

PunjabKesari

ਨੋਟ- ਪੂਰਬੀ ਆਸਟ੍ਰੇਲੀਆ 'ਚ ਹੜ੍ਹ ਦਾ ਕਹਿਰ, ਤਕਰੀਬਨ 20,000 ਲੋਕ ਫਸੇ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News