ਬੱਚੀ ਨੂੰ ਬਚਾਉਂਦੇ ਸਮੇਂ ਮਾਂ ਦਾ ਹੋਇਆ ਬੁਰਾ ਹਾਲ, ਹੋਈ ਬਹਾਦੁਰੀ ਐਵਾਰਡ ਲਈ ਨਾਮਜ਼ਦ

10/14/2018 5:02:44 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਦੀ ਇਕ 23 ਸਾਲਾ ਮਾਂ ਨੂੰ ਬਹਾਦੁਰੀ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਅਸਲ ਵਿਚ ਮਾਂ-ਬੇਟੀ ਦੋਵੇਂ ਅਚਾਨਕ ਪਏ ਮੀਂਹ ਅਤੇ ਟੈਨਿਸ ਦੀ ਗੇਂਦ ਦੇ ਆਕਾਰ ਦੇ ਗੜਿਆਂ ਵਿਚਕਾਰ ਫਸ ਗਏ ਸਨ। ਮਾਂ ਨੇ ਆਪਣੀ 4 ਮਹੀਨੇ ਦੀ ਬੱਚੀ ਨੂੰ ਗੜਿਆਂ ਤੋਂ ਬਚਾਉਣ ਲਈ ਆਪਣੇ ਸਰੀਰ ਨੂੰ ਢਾਲ ਦੇ ਤੌਰ 'ਤੇ ਵਰਤਿਆ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ ਸੀ। ਸੋਸ਼ਲ ਮੀਡੀਆ 'ਤੇ ਇਸ ਮਾਂ ਦੀ ਬਹੁਤ ਤਾਰੀਫ ਹੋ ਰਹੀ ਹੈ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਵੀ ਸਿੰਪਸਨ ਦੀ ਬਹਾਦੁਰੀ ਦੀ ਪ੍ਰਸ਼ੰਸਾ ਕੀਤੀ ਹੈ। 

PunjabKesari

ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੀ ਰਿਪੋਰਟ ਮੁਤਾਬਕ ਇਸ ਬਹਾਦੁਰ ਮਾਂ ਦਾ ਨਾਮ ਫਿਯੋਨਾ ਸਿੰਪਸਨ ਹੈ। ਫਿਯੋਨਾ ਆਪਣੀ ਬੇਟੀ ਅਤੇ ਸੱਸ ਨਾਲ ਕੌਫੀਸ਼ੌਪ ਤੋਂ ਪਰਤ ਰਹੀ ਸੀ ਕਿ ਅਚਾਨਕ ਤੇਜ਼ ਮੀਂਹ ਅਤੇ ਗੜੇ ਪੈਣੇ ਸ਼ੁਰੂ ਹੋ ਗਏ। ਫਿਯੋਨਾ ਨੇ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੂੰ ਦੱਸਿਆ,''ਮੈਂ ਬਹੁਤ ਤੇਜ਼ ਗੱਡੀ ਨਹੀਂ ਚਲਾ ਪਾ ਰਹੀ ਸੀ ਕਿਉਂਕਿ ਮੈ ਸਾਫ ਨਹੀਂ ਦੇਖ ਪਾ ਰਹੀ ਸੀ। ਮੈਂ ਸੜਕ ਦੀ ਲਾਈਨ ਨੂੰ ਵੀ ਠੀਕ ਤਰੀਕੇ ਨਾਲ ਨਹੀਂ ਦੇਖ ਪਾ ਰਹੀ ਸੀ।'' ਫਿਯੋਨਾ ਨੇ ਅੱਗੇ ਦੱਸਿਆ ਕਿ ਤੂਫਾਨ ਨੂੰ ਹੋਰ ਵੱਧਦਾ ਦੇਖ ਕੇ ਉਸ ਨੇ ਆਪਣੀ ਕਾਰ ਨੂੰ ਸੜਕ ਕਿਨਾਰੇ ਖੜ੍ਹਾ ਕਰਨ ਅਤੇ ਮੌਸਮ ਦੇ ਸਹੀ ਹੋਣ ਦਾ ਇੰਤਜ਼ਾਰ ਕਰਨ ਦਾ ਫੈਸਲਾ ਲਿਆ। 

PunjabKesari

ਭਾਵੇਂਕਿ ਤੇਜ਼ ਗੜੇ ਡਿੱਗਣ ਨਾਲ ਉਸ ਦੀ ਕਾਰ ਦਾ ਪਿਛਲਾ ਸ਼ੀਸ਼ਾ ਟੁੱਟ ਗਿਆ ਅਤੇ ਇਸ ਕਾਰਨ ਬੱਚੀ ਦੇ ਉੱਪਰ ਖਤਰਾ ਹੋਰ ਵੱਧ ਗਿਆ। ਫਿਯੋਨਾ ਨੇ ਦੱਸਿਆ ਕਿ ਇਹ ਸਭ ਬਹੁਤ ਡਰਾਉਣਾ ਸੀ। ਪਰ ਇਹ ਡਰਨ ਦਾ ਸਮਾਂ ਨਹੀਂ ਸੀ। ਇਹ ਸੱਭ ਇੰਨੀ ਤੇਜ਼ੀ ਨਾਲ ਹੋਇਆ ਕਿ ਮੈਨੂੰ ਸੋਚਣ ਦਾ ਮੌਕਾ ਹੀ ਨਹੀ ਨਹੀਂ ਮਿਲਿਆ। ਇਸ ਮਗਰੋਂ ਫਿਯੋਨਾ ਨੇ ਬਿਨਾਂ ਕੁਝ ਸੋਚੇ-ਸਮਝੇ ਕਾਰ ਦੀ ਪਿਛਲੀ ਸੀਟ 'ਤੇ ਲੰਮੇ ਪਈ ਬੱਚੀ ਉੱਪਰ ਛਾਲ ਮਾਰ ਦਿੱਤੀ। ਫਿਯੋਨਾ ਨੇ ਆਪਣੇ ਸਰੀਰ ਨੂੰ ਢਾਲ ਬਣਾ ਕੇ ਬੱਚੀ ਨੂੰ ਢੱਕ ਲਿਆ। ਫਿਯੋਨਾ ਦੀ ਖੁੱਲ੍ਹੀ ਪਿੱਠ 'ਤੇ ਗੜੇ ਡਿੱਗਦੇ ਰਹੇ ਪਰ ਉਹ ਡਟੀ ਰਹੀ। ਫਿਯੋਨਾ ਨੇ ਦੱਸਿਆ ਕਿ ਉਸ ਨੂੰ ਖੁਸ਼ੀ ਹੈ ਕਿ ਉਹ ਆਪਣੀ ਬੱਚੀ ਨੂੰ ਜਿਉਂਦੇ ਰੱਖਣ ਵਿਚ ਸਫਲ ਹੋ ਸਕੀ ਸੀ। 

PunjabKesari

ਇਸ ਮਗਰੋਂ ਫਿਯੋਨਾ ਨੂੰ ਖਰਾਬ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਫਿਯੋਨਾ ਨੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਹਨ। ਫੇਸਬੁੱਕ 'ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਫਿਯੋਨਾ ਨੇ ਲਿਖਿਆ,''ਮੈਂ ਅੱਜ ਆਪਣਾ ਸਬਕ ਸਿੱਖ ਲਿਆ ਹੈ। ਕਦੇ ਵੀ ਗੜੇ ਪੈਣ ਸਮੇਂ ਗੱਡੀ ਨਹੀਂ ਚਲਾਉਣੀ ਚਾਹੀਦੀ।'' ਉਸ ਦੀ ਕਹਾਣੀ ਬਾਰੇ ਜਾਣ ਕੇ ਲੋਕ ਖੁੱਲ੍ਹ ਕੇ ਫਿਯੋਨਾ ਦੀ ਤਾਰੀਫ ਕਰ ਰਹੇ ਹਨ ਅਤੇ ਉਸ ਦੇ ਜਲਦੀ ਹੀ ਸਿਹਤਮੰਦ ਹੋਣ ਦੇ ਸੰਦੇਸ਼ ਵੀ ਭੇਜ ਰਹੇ ਹਨ।


Related News